ਖੇਡਾਂ ਜੀਵਨ ਦਾ ਇੱਕ ਜ਼ਰੂਰੀ ਅੰਗ ਹਨ । ਜਿਵੇਂ ਮਨੁੱਖ ਦੇ ਜਿਊਣ ਲਈ ਹਵਾ, ਪਾਣੀ ਅਤੇ ਖ਼ੁਰਾਕ ਦੀ ਲੋੜ ਹੈ,ਇਸੇ ਤਰ੍ਹਾ ਸਰੀਰਿਕ ਅਰੋਗਤਾ ਲਈ ਖੇਡਾਂ ਦੀ ਲੋੜ ਹੁੰਦੀ ਹੈ। ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਖੇਡਾਂ ਦੋਵਾਂ ਦੀ ਸਮਾਨ ਜਰੂਰਤ ਹੁੰਦੀ ਹੈ।
(1)ਸਰੀਰਿਕ ਲਾਭ: ਖੇਡਾਂ ਸਰੀਰ ਨੂੰ ਅਰੋਗ ਅਤੇ ਤਕੜਾ ਰੱਖਣ ਲਈ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ। ਖੇਡਾਂ ਖੇਡਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ। ਫੇਫੜਿਆਂ ਨੂੰ ਤਾਜ਼ੀ ਹਵਾ ਮਿਲਣ ਨਾਲ਼ ਪਾਚਨ ਸ਼ਕਤੀ ਤੇਜ਼ ਹੁੰਦੀ ਹੈ। ਖੂਨ ਸਾਫ਼ ਹੁੰਦਾ ਹੈ। ਇਸ ਨਾਲ਼ ਕੋਈ ਬਿਮਾਰੀ ਉਹਨਾਂ ਦੇ ਨੇੜੇ ਨਹੀਂ ਫੁੱਕਦੀ।
(2)ਮਾਨਸਿਕ ਲਾਭ: ਇੱਕ ਅਰੋਗ ਸਰੀਰ ਵਿੱਚ ਇੱਕ ਅਰੋਗ ਦਿਮਾਗ ਰਹਿ ਸਕਦਾ ਹੈ। ਖੇਡਾਂ ਖੇਡਣ ਨਾਲ਼ ਦਿਮਾਗ਼ ਦੀ ਯਾਦ ਸ਼ਕਤੀ ਵੱਧਦੀ ਹੈ। ਅਤੇ ਦਿਮਾਗ਼ ਤਾਜ਼ਾ ਅਤੇ ਚੁਸਤ ਰਹਿੰਦਾ ਹੈ। ਜਿਹੜਾ ਵਿਦਿਆਰਥੀ ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ ਲਈ ਵੀ ਸਮਾਂ ਕੱਢਦਾ ਹੈ, ਉਹ ਖ਼ੂਬ ਤਰੱਕੀ ਕਰਦਾ ਹੈ।
(3)ਭਾਵਨਾਤਮਕ ਲਾਭ: ਖੇਡਦੇ ਸਮੇਂ ਅਸੀਂ ਇੱਕ -ਦੂਜੇ ਦੀ ਸਹਾਇਤਾ ਕਰਦੇ ਹਾਂ, ਕਿਸੇ ਨਾਲ਼ ਚੰਗਾ ਵਿਵਹਾਰ ਕਰਦੇ ਹਾਂ, ਕਿਸੇ ਨਾਲ਼ ਵਧੀਕੀ ਕਰਨ ਤੇ ਮਾਫ਼ੀ ਵੀ ਮੰਗ ਲੈਂਦੇ ਹਾਂ, ਕਿਸੇ ਨਾਲ਼ ਧੋਖਾ ਨਹੀਂ ਕਰਦੇ, ਆਪਣੇ ਕਪਤਾਨ ਦਾ ਕਹਿਣਾ ਖਿੜੇ- ਮਨ ਨਾਲ਼ ਮੰਨਦੇ ਹਾਂ, ਜਿੱਤ-ਜਿੱਤਣ ਲਈ ਜ਼ੋਰ ਲਾਉਂਦੇ ਹਾਂ, ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ। ਇਹ ਸਭ ਗੱਲਾਂ ਆਚਰਨ ਉਸਾਰੀ ਦੇ ਹੀ ਗੁਣ ਹਨ।
(4)ਆਸ਼ਾਵਾਦੀ ਬਣਨਾ: ਖੇਡਦੇ ਸਮੇਂ ਸਾਡੇ ਮਨ ਵਿੱਚ ਜਿੱਤ ਦੀ ਆਸ ਹੁੰਦੀ ਹੈ। ਕਦੇ ਹਾਰ ਜਾਣ ਤੇ ਵੀ ਆਸ ਨਹੀਂ ਛੱਡਦੇ। ਇਸ ਤਰ੍ਹਾਂ ਇਹ ਜਿੱਤ ਦੀ ਆਸ ਸਾਨੂੰ ਜ਼ਿੰਦਗੀ ਵਿੱਚ ਆਸ਼ਾਵਾਦੀ ਬਣਨ ਵਿੱਚ ਸਹਾਇਤਾ ਕਰਦੀ ਹੈ।
ਖੇਡਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਹੀ ਮਹਾਨਤਾ ਹੈ। ਇਸ ਲਈ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਜਿਹੜਾ ਮਨੁੱਖ ਖੇਡਾਂ ਦੇ ਇਸ ਮਹੱਤਵ ਨੂੰ ਪਛਾਣ ਲੈਂਦਾ ਹੈ ਉਹ ਹਮੇਸ਼ਾ ਹੀ ਜ਼ਿੰਦਗੀ ਚ ਤੰਦਰੁਸਤ ਰਹਿੰਦੇ ਹਨ।
0 Comments