ਕਿਰਿਆ ਅਤੇ ਕਿਰਿਆ ਦੀਆਂ ਕਿਸਮਾਂ l

ਕਿਰਿਆ: ਅਸੀਂ ਹਰੇਕ ਨੂੰ ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਹੋਏ ਦੇਖਦੇ ਕੋਈ ਖਾਂਦਾ ਹੈ, ਕੋਈ ਪੀਂਦਾ ਹੈ। ਕੋਈ ਸੌਂਦਾ ਹੈ। ਇਸੇ ਤਰ੍ਹਾਂ ਪੜ੍ਹਨਾ ਲਿਖਣਾ, ਹੱਸਣਾ ਰੋਣਾ ਲੜਣਾ ਖੇਡਣਾ ਆਦਿ ਸਭ ਨਿੱਤ ਦੀਆਂ ਕਿਰਿਆਵਾਂ ਹਨ। ਵਿਆਕਰਨ ਵਿੱਚ ਵਰਤੇ ਜਾਂਦੇ ਸ਼ਬਦਾਂ ਨੂੰ ਕਿਰਿਆ ਕਿਹਾ ਜਾਂਦਾ ਹੈ। ਉਦਾਹਰਨ: ਬੱਚਾ ਹੱਸਦਾ ਹੈ, ਪੰਛੀ ਉੱਡਦਾ ਹੈ, ਚਪੜਾਸੀ ਨੇ ਘੰਟੀ ਵਜਾਈ, ਸੁਮੀਤ ਹਾਕੀ ਖੇਡਦਾ ਹੈ । ਉਪਰੋਕਤ ਵਾਕਾਂ ਵਿੱਚ ਹੱਸਦਾ, ਉਡਦਾ ਬਜਾਈ, ਖੇਡਦਾ ਆਦਿ ਕਿਰਿਆ ਸ਼ਬਦ ਹਨ। ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ ਕਾਲ ਸਮੇਤ ਪ੍ਰਗਟ ਕਰੇ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ । (ਉ) ਜੋ ਕੰਮ ਕਰਦਾ ਹੈ ਕਰਤਾ ਅਖਵਾਉਂਦਾ ਹੈ। (ਅ) ਕਿਰਿਆ ਦਾ ਪ੍ਰਭਾਵ ਜਿਸ ਉੱਤੇ ਪੈਂਦਾ ਹੈ ਉਹ ਕਰਮ ਹੁੰਦਾ ਹੈ ਕਰਮ ਕਰਕੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ ।
 ਅਕਰਮਕ ਕਿਰਿਆ, ਸਕਰਮਕ ਕਿਰਿਆ।

 ਅਕਰਮਕ ਕਿਰਿਆ: ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ ਕਰਮ ਨਾ ਹੋਵੇ ਉਸਨੂੰ ਅਕਰਮ ਕਿਰਿਆ ਕਿਹਾ ਜਾਂਦਾ ਹੈ ਉਦਾਹਰਣ: ਵਰਖਾ ਪੈ ਰਹੀ ਹੈ, ਸੂਰਜ ਨਿਕਲ ਆਇਆ ਹੈ, ਮੁੰਡਾ ਹੱਸਦਾ ਹੈ, ਕੁੜੀ ਗਾਉਂਦੀ ਹੈ ਉਪਰੋਕਤ ਵਾਕਾਂ ਵਿੱਚ ਵਰਖਾ, ਸੂਰਜ ,ਮੁਡਾ ,ਕੁੜੀ ਕਰਤਾ ਹਨ। 'ਰਹੀ ਹੈ' ਨਿਕਲ ਆਇਆ, ਹੱਸਦਾ ਹੈ ,ਗਾਉਂਦੀ ਹੈ ਅਕਰਮਕ ਕਿਰਿਆਵਾਂ ਹਨ । 

  ਸਕਰਮਕ ਕਿਰਿਆ: ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੋਣ ਉਸਨੂੰ ਕਰਮ ਕਿਰਿਆ ਕਿਹਾ ਜਾਂਦਾ ਹੈ ਉਦਾਹਰਨ ਮਾਤਾ ਜੀ ਰੋਟੀ ਪਕਾਉਂਦੇ ਹਨ, ਵਿਦਿਆਰਥੀ ਪਾਠ ਯਾਦ ਕਰਦੇ ਹਨ, ਉਹਨਾਂ ਨੇ ਹਾਕੀ ਦਾ ਮੈਚ ਜਿੱਤ ਲਿਆ ਹੈ। ਬੱਚੇ ਫੁੱਟਬਾਲ ਖੇਡ ਰਹੇ ਹਨ। ਉਪਰੋਕਤ ਵਾਕਾ ਵਿਚ ਮਾਤਾ ਜੀ, ਵਿਦਿਆਰਥੀ, ਉਨ੍ਹਾਂ ਅਤੇ ਬੱਚੇ ਕਰਤਾ ਹਨ ਰੋਟੀ, ਪਾਠ ,ਮੈਚ ਅਤੇ ਫੁੱਟਬਾਲ ਕਰਮ ਹਨ ਇਸ ਲਈ ਪਕਾਉਂਦੇ ਹਨ, ਕਰਦੇ ਹਨ, ਲਿਆ ਹੈ ,ਰਹੇ ਹਨ ਸਕਰਮਕ ਕਿਰਿਆਵਾਂ ਹਨ।

Post a Comment

0 Comments