ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ:
ਸਮਾਨ ਯੋਜਕ ,ਅਧੀਨ ਯੋਜਕ।
1. ਸਮਾਨ ਯੋਜਕ: ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ , ਵਕਾਸਾ ਜਾਂ ਵਾਕਾਂ ਨੂੰ ਜੋੜਨ ਉਨ੍ਹਾਂ ਨੂੰ ਸਮਾਨ ਯੋਜਕ ਕਿਹਾ ਜਾਂਦਾ ਹੈ ਜਿਵੇਂ: 1. ਰਾਮ ਅਤੇ ਸ਼ਾਮ ਦਾ ਕੱਦ ਇੱਕੋ ਜਿਹਾ ਹੈ। 2. ਚਾਹ ਵੀ ਪੀਓ ਤੇ ਰੋਟੀ ਵੀ ਖਾਓ। 3. ਉਹ ਬੁਜ਼ਦਿਲ ਨਹੀਂ ਸੰਗੋ ਬਹਾਦਰ ਹੈ। ਉਪਰੋਕਤ ਵਾਕਾਂ ਵਿੱਚ ਅਤੇ ,ਤੇ ਸਗੋਂ ਸ਼ਬਦ ਸਾਮਾਨ ਯੋਜਕ ਹਨ।
2. ਅਧੀਨ ਯੋਜਕ: ਜਿਹੜੇ ਸ਼ਬਦ ਇੱਕ ਪ੍ਰਧਾਨ ਉਪਵਾਕ ਨੂੰ ਅਧੀਨ ਉਪਵਾਕ ਜਾਂ ਉਪਵਾਕਾਂ ਨਾਲ ਜੋੜਨ ਉਹਨਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ ਜਿਵੇਂ: (ਓ) ਮੈਂ ਤੁਹਾਡੇ ਉੱਤੇ ਪੈਸੇ ਖਰਚਦਾ ਹਾਂ ਤਾਂ ਕਿ ਤੁਸੀਂ ਕੁਝ ਬਣ ਸਕੋਂ । (ਅ) ਭਾਵੇਂ ਉਹ ਗ਼ਰੀਬ ਹੈ ਫਿਰ ਵੀ ਇਮਾਨਦਾਰ ਹੈ। ਉਪਰੋਕਤ ਵਾਕਾਂ ਵਿੱਚ ਤਾਂ ਕਿ ਫਿਰ ਵੀ ਆਦਿ ਸ਼ਬਦ ਅਧੀਨ ਯੋਜਕ ਹਨ।
0 Comments