ਪੜਨਾਂਵ ਅਤੇ ਪੜਨਾਂਵ ਦੀਆਂ ਕਿਸਮਾਂ ਬਾਰੇ ਲਿਖੋ


ਪੜਨਾਂਵ: ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ ਉਸ ਨੂੰ ਪੜਨਾਵ ਕਿਹਾ ਜਾਂਦਾ ਹੈ। ਜਿਵੇਂ। ਮੈਂ ਅਸੀਂ ਤੁਸੀਂ, ਉਹ ।
 ਪੜਨਾਵ ਦੀਆਂ ਕਿਸਮਾਂ: ਪੜਨਾਵ ਛੇ ਪ੍ਰਕਾਰ ਦੇ ਹੁੰਦੇ ਹਨ । ਪੁਰਖ ਵਾਚਕ ਪੜਨਾਂਵ, ਨਿੱਜਵਾਚਕ ਪੜਨਾਂਵ, ਨਿਸ਼ਚੇਵਾਚਕ ਪੜਨਾਂਵ, ਅਨਿਸ਼ਚੇ ਵਾਚਕ ਪੜਨਾਵ, ਸੰਬੰਧ ਵਾਚਕ ਪੜਨਾਵ, ਪ੍ਰਸ਼ਨ ਵਾਚਕ ਪੜਨਾਵ, ਪੁਰਖ ਵਾਚਕ ਪੜ੍ਹਨਵ: ਜਿਹੜੇ ਸ਼ਬਦ ਅਸੀਂ ਆਪਣੇ ਜਾ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਤੇ, ਵਰਤਦੇ ਹਾਂ ਉਨ੍ਹਾਂ ਨੂੰ ਪੁਰਖ ਵਾਚਕ ਪੜਨਾਂਵ ਕਿਹਾ ਜਾਂਦਾ ਹੈ ਜਿਵੇਂ ਮੈ, ਅਸੀਂ ਤੁਸੀਂ ਆਦਿ। ਤਿੰਨ ਪ੍ਰਕਾਰ ਦੇ ਹੁੰਦੇ ਹਨ। ਉੱਤਮ ਪੁਰਖ ਜਾ ਪਹਿਲਾਂ ਪੁਰਖ, ਮੱਧਮ ਪੁਰਖ ਜਾ ਦੂਜਾ ਪੁਰਖ, ਅਨਯ ਪੁਰਖ ਤੀਜਾ ਪੁਰਖ ਉੱਤਮ ਪੁਰਖ.
ਪਹਿਲਾ ਪੁਰਖ: ਜਿਹੜੇ ਪੁਰਖ ਗੱਲ ਕਰਦਾ ਹੈ ਉਸ ਨੂੰ ਉੱਤਮ ਪੁਰਖ ਜਾਂ ਪਹਿਲਾਂ ਪੁਰਖ ਕਿਹਾ ਜਾਂਦਾ ਹੈ ਜਿਵੇਂ ਮੈਨੂੰ ਅਸੀਂ ਸਾਡਾ ਆਦਿ। 
ਮੱਧਮ ਪੁਰਖ: ਪੁਰਖ ਨਾਲ ਗੱਲ ਕੀਤੀ ਜਾਵੇ ਉਸਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ ਜਿਵੇਂ ਤੂੰ ,ਤੁਸੀਂ ,ਤੇਰਾ, ਤੁਹਾਡਾ ਆਦਿ। 
ਤੀਜਾ ਪੁਰਖ: ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ ਉਸਨੂੰ ਅਨਯ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ ਜਿਵੇਂ ਉਹ ਉਹਨਾਂ ਆਦਿ।

  ਨਿੱਜਵਾਚਕ ਪੜਨਾਵ: ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ ਉਸਨੂੰ ਨਿੱਜਵਾਚਕ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਮੈ ਆਪ ਉਸ ਨੂੰ ਸਮਝਾਇਆ ਏਨਾਂ ਵਾਕਾਂ ਵਿਚ ਮੈਂ ਆਪ ਨਿੱਜਵਾਚਕ ਪੜਨਾਵ ਹਨ।

 ਨਿਸ਼ਚੇਵਾਚਕ ਪੜਨਾਵ: ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸਦੇ ਨਾਂ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਨਿਸ਼ਚੇਵਾਚਕ ਪੜਨਾ ਕਹਿੰਦੇ ਹਨ ਜਿਵੇਂ ਇਹ ਬੜਾ ਹਾਜਰ ਜਵਾਬ ਹੈ । ਇਨ੍ਹਾਂ ਵਾਕਾਂ ਵਿੱਚ ਇਹ ਨਿਸਚੇਵਾਚਕ ਪੜਨਾਂਵ ਹਨ। 

  ਅਨਿਸਚੇਵਾਚਕ ਪੜਨਾਂਵ: ਜਿਹੜੇ ਪੜਨਾਂਵ ਸ਼ਬਦਾਂ ਤੋਂ ਕਿਸੇ ਵਿਅਕਤੀ ਸਥਾਨ ਵਸਤੂ ਜਾਂ ਨਿਸਚੇ ਪੂਰਵਕ ਗਿਆਨ ਨਾ ਹੋਵੇ ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਕੋਈ ਗੀਤ ਗਾ ਰਿਹਾ ਹੈ| ਵਾਕਾ ਵਿੱਚ ਕੋਈ ਅਨਿਸ਼ਚੇਵਾਚਕ ਪੜਨਾਵ ਹਨ।
 ਸੰਬੰਧ ਵਾਚਕ ਪੜਨਾਵ: ਕਿਹੜਾ ਸ਼ਬਦ ਨਾਂਵ ਸ਼ਬਦ ਦੀ ਥਾਂ ਵਰਤਿਆ ਜਾਵੇ ਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ। ਉਸ ਨੂੰ ਸਬੰਧਵਾਚਕ ਕਿਹਾ ਜਾਂਦਾ ਹੈ। ਜਿਵੇਂ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵੱਸਦੇ ਹਨ। ਜੋ ਸ਼ਬਦ ਸੰਬੰਧ ਵਾਚਕ ਪੜਨਾਵ ਹਨ। 
 
ਪ੍ਰਸ਼ਨ ਵਾਚਕ ਪੜਨਾਂਵ: ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਵੱਲੋਂ ਕੋਈ ਪੁੱਛ ਗਿੱਛ ਕੀਤੀ ਜਾਵੇ ਉਸ ਨੂੰ ਪ੍ਰਸ਼ਨ ਵਾਚਕ ਪੜਨਾਂਵ ਕਿਹਾ ਜਾਂਦਾ ਹੈ ਜਿਵੇਂ ਤ ਗਲਾਸ਼ ਕਿਸ ਨੇ ਤੋੜਿਆ। ਇਹ ਸ਼ਬਦ ਪ੍ਰਸ਼ਨਵਾਚਕ ਪੜਨਾਂਵ ਹਨ।

Post a Comment

0 Comments