ਵਿਅੰਜਨ: ਵਿਅੰਜਨ ਉਹ ਧੁਨੀਆਂ ਹਨ ਜਿੰਨਾ ਨੂੰ ਬੋਲਣ ਸਮੇਂ ਉਚਾਰਣ-ਅੰਗ ਥੋੜੀ ਬਹੁਤ ਰੁਕਾਵਟ ਪਾਉਂਦੇ ਹਨ ਇਹਨਾਂ ਨੂੰ ਬੋਲਣ ਸਮੇਂ ਜੀਭ ਕਦੇ ਤਾਲੂ ਨਾਲ ਕਦੇ ਦੰਦਾਂ ਦੇ ਅੰਦਰਲੇ ਪਾਸੇ ਛੂਹਦੀ ਹੈ ਅਤੇ ਕਈ ਵਾਰੀ ਬੁੱਲ੍ਹ ਥੋੜੀ ਦੇਰ ਲਈ ਮਿਟੇ ਜਾਂਦੇ ਹਨ ਪੰਜਾਬੀ ਵਰਣਮਾਲਾ ਵਿੱਚ ਸ ਤੋਂ ਲ ਤਕ 38ਵਿਅੰਜਨ ਅੱਖਰ ਹਨ।
ਅਨੁਨਾਸਕੀ ਵਿਅੰਜਨ: ਅਨੁਨਾਸਕੀ ਵਿਅੰਜਨ ਉਹ ਧੁਨੀਆਂ ਹਨ ਜਿੰਨਾ ਦੇ ਉਚਾਰਨ ਸਮੇਂ ਕੁਝ ਅਵਾਜ ਨੱਕ ਵਿੱਚੋਂ ਨਿਕਲਦੀ ਹੈ । ਗੁਰਮੁਖੀ ਲਿਪੀ ਵਿੱਚ ਅਨੁਨਾਸਕੀ ਧੁਨੀਆ ਨੂੰ ਅੰਕਿਤ ਕਰਨ ਲਈ ਪੰਜ ਅੱਖਰ ਇਹ ਹਨ। ਞ, ਣ, ਨ , ਮ, ਙ।
ਦੁੱਤ ਅੱਖਰ: ਉਹ ਅੱਖਰ ਜਿਹੜਾ ਦੋ ਅੱਖਰਾਂ ਦੇ ਮੇਲ ਤੋਂ ਬਣੇ ਉਸ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿਚ ਲਿਖਿਆ ਜਾਂਦਾ ਹੈ ਅਤੇ ਦੋਵੇਂ ਮਿਲ ਕੇ ਇਕ ਆਵਾਜ਼ ਪੈਦਾ ਕਰਦੇ ਹਨ। ਗੁਰਮੁਖੀ ਲਿਪੀ ਵਿੱਚ ਕੇਵਲ ਤਿੰਨ ਅੱਖਰਾਂ ਦੀ ਵਰਤੋਂ ਅੱਖਰ ਦੇ ਪੈਰ ਵਿਚ ਅਰਥਾਤ ਦੂਤ ਅੱਖਰ ਦੇ ਤੌਰ ਤੇ ਕੀਤੀ ਜਾਂਦੀ ਹੈ ਉਹ ਹਨ: ਹ, ਰ, ਵ। ਹ ਦੀ ਪੈਰ ਵਿੱਚ ਵਰਤੋਂ ਨਾਲ ਪੜ੍ਹਾਈ, ਜੜ੍ਹ ਜਿਨ੍ਹਾਂ ਆਦਿ ਸ਼ਬਦ ਬਣਦੇ ਹਨ। ਰ ਦੀ ਪੈਰ ਵਿੱਚ ਵਰਤੋਂ ਨਾਲ ਪ੍ਰਗਟ ,ਪ੍ਰਸ਼ਨ ਪ੍ਰਾਰਥਨਾ, ਪ੍ਰੋਫੈਸਰ ਆਦਿ ਸ਼ਬਦ ਬਣਦੇ ਹਨ। ਵ ਦੀ ਪੈਰ ਵਿੱਚ ਵਰਤੋਂ ਨਾਲ ਸ੍ਵਰ, ਸ੍ਵੀ ਜੀਵਨੀ, ਆਦਿ ਸ਼ਬਦ ਬਣਦੇ ਹਨ। ਲਗਾਂ: ਲਗਾ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ੍ਹ ਹਨ ਪੰਜਾਬੀ ਧੁਨੀਆਂ ਤੋਂ ਬਣਦੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਅੱਖਰਾਂ ਨਾਲ ਕੁਝ ਲਗਾਂ
ਲਗਦੀਆਂ ਹਨ। ਅੱਖਰਾਂ ਤੋਂ ਬਿਨਾਂ ਲਗਾਂ ਦਾ ਕੋਈ ਮਹੱਤਵ ਨਹੀਂ ਹੈ। ਗੁਰਮੁਖੀ ਲਿਪੀ ਦੀਆਂ 10 ਲਗਾ ਹਨ: ਮੁਕਤਾ, ਕੰਨਾਂ, ਸਿਹਾਰੀ, ਬਿਹਾਰੀ, ਔਂਕੜ , ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੋੌੜਾ ਇਹਨਾਂ ਦਾ ਵੇਰਵਾ ਹੇਠ ਦਿੱਤੇ ਅਨੁਸਾਰ ਹੈ।
ਮੁਕਤਾ: ਮੁਕਤਾ' ਅ 'ਸਵਰ ਧੁਨੀ ਨੂੰ ਕਹਿੰਦੇ ਹਨ । ਇਸਦਾ ਕੋਈ ਚਿੰਨ੍ਹ ਨਹੀਂ ਹੈ ਭਾਵ ਜਿਹੜੇ ਅੱਖਰ ਨੂੰ ਲਗ ਨਹੀਂ ਲਗਦੀ ਉਸ ਨੂੰ ਮੁਕਤਾ ਅੱਖਰ ਕਿਹਾ ਜਾਂਦਾ ਹੈ ਜਿਵੇਂ ਘਰ, ਕਰਮ, ਸਰਕਸ ਆਦਿ। ਕੰਨਾ: ਇਹ ਲੱਗ ਆ, ਸਵਰ ਧੁਨੀ ਦਾ ਚਿੰਨ੍ਹ ਹੈ। ਕੰਨਾਂ ਅੱਖਰ ਤੋਂ ਪਿੱਛੋਂ ਲੱਗਦਾ ਹੈ ਅਤੇ ਇਸ ਦੀ ਲੰਬਾਈ ਅੱਖਰ ਤੋਂ ਅੱਧੀ ਹੁੰਦੀ ਹੈ। ਜਿਵੇਂ ਆਲੋਚਨਾ ਹਾਰ ਮਕਾਨ ਵਰਨਮਾਲਾ ਆਦਿ।
ਸਿਹਾਰੀ: ਇਹ ਲਗ "ਇ ' ਸ੍ਵਰ ਧੁਨੀ ਦਾ ਚਿੰਨ੍ਹ ਹੈ। ਸਿਹਾਰੀ ਅੱਖਰ ਤੋਂ ਪਹਿਲਾਂ ਲੱਗਦੀ ਹੈ ਜਿਵੇਂ ਇੰਜਣ, ਲਿਖ, ਮਿਰਚ, ਬਲਿਹਾਰ ਆਦਿ। ਬਿਹਾਰੀ: ਇਹ ਲਗ" ਈ ' ਸ੍ਵਰ ਧੁਨੀ ਦਾ ਚਿੰਨ੍ਹ ਹੈ। ਬਿਹਾਰੀ ਅੱਖਰ ਤੋਂ ਪਿੱਛੋਂ ਲੱਗਦੀ ਹੈ ਜਿਵੇਂ ਈਰਖਾ ਵੀਰ, ਗਰਮੀ, ਬਸਤੀ ਆਦਿ।
ਔਂਕੜ: ਇਹ ਲਗ "ਉ ' ਸਵੈ ਧੁਨੀ ਦਾ ਚਿੰਨ੍ਹ ਹੈ। ਔਂਕੜ ਅੱਖਰ ਦੇ ਹੇਠਾਂ ਲਗਾਈ ਜਾਂਦੀ ਹੈ ਜਿਵੇਂ ਉਸ ,ਗੁੜ, ਚੁਸਤ ,ਫੁਰਸਤ ਆਦਿ।
ਦੁਲੈਂਕੜ: ਇਹ ਲਗ "ਊ ਸ੍ਵਰ ਦਾ ਚਿੰਨ੍ਹ ਹੈ ਇਹ ਵੀ ਔਂਕੜ ਵਾਂਗ ਅੱਖਰ ਦੇ ਹੇਠਾਂ ਲਾਈ ਜਾਂਦੀ ਹੈ ਜਿਵੇਂ ਸੂਰ ਸੂਰਮਾ, ਕਪੂਰਥਲਾ ਆਦਿ।
ਲਾਂ:- ਇਹ ਲਗ'" ਏ ' ਸ੍ਵਰ ਧੁਨੀ ਦਾ ਚਿੰਨ੍ਹ ਹੈ। ਇਹ ਅੱਖਰ ਦੇ ਉੱਤੇ ਲਾਈ ਜਾਂਦੀ ਜਿਵੇਂ ਏਕਤਾ ,ਤੇਲ, ਪਹਾੜੇ ਦੇਵਤਾ ਆਦਿ।
ਦੁਲਾਵਾਂ: ਇਹ ਲਗ' ਐ 'ਸ੍ਵਰ ਧੁਨੀ ਦਾ ਚਿੰਨ੍ਹ ਹੈ। ਇਹ ਅੱਖਰ ਦੇ ਉੱਤੇ ਲਾਈ ਜਾਂਦੀ ਹੈ ਜਿਵੇਂ ਐਨਕ, ਸੈਰ ਸੈਨਿਕ ,ਐਤਵਾਰ ਆਦਿ।
ਹੋੜਾ: ਇਹ ਲਗ ਓ, ਸਵੈ ਧੁਨੀ ਦਾ ਚਿੰਨ੍ਹ ਹੈ। ਇਹ ਅੱਖਰ ਦੇ ਉੱਤੇ ਲਾਈ ਜਾਂਦੀ ਹੈ ਪਰੰਤੂ ੳ ਅੱਖਰ ਹੋਵੇ ਤਾਂ ੳ ਅੱਖਰ ਦਾ ਮੂੰਹ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਜਿਵੇਂ ਓਮ।
ਕਨੋੜਾ: ਇਹ ਲਗ 'ਔ ' ਸ੍ਵਰ ਭਜਾ ਦੇਣਗੇ ਧੁਨੀ ਦਾ ਚਿੰਨ੍ਹ ਹੈ। ਇਹ ਅੱਖਰ ਦੇ ਉੱਤੇ ਲਾਈ ਜਾਂਦੀ ਹੈ ਜਿਵੇਂ ਔਰਤ, ਧੋਣ ਰੌਣਕ ਦੌਲਤ ਆਦਿ। ਲਗਾਖਰ: ਲਗਾਂ ਦਾ ਸਬੰਧ ਅੱਖਰਾਂ ਨਾਲ ਹੁੰਦਾ ਹੈ ਅੱਖਰ ਅਤੇ ਲਗ ਦੇ ਮੇਲ ਤੋਂ ਲਗਾਖਰ ਬਣਦਾ ਹੈ ਲਗਾਖਰ ਉਹ ਚਿੰਨ੍ਹ ਹੈ। ਜਿਹੜੇ ਲਗਾ ਦੇ ਨਾਲ ਵਰਤੇ ਜਾਂਦੇ ਹਨ ਗੁਰਮੁਖੀ ਲਿ ਪੀ ਵਿੱਚ ਤਿੰਨ ਲਗਾਖਰ ਹਨ। ਬਿੰਦੀ ਟਿੱਪੀ ਅਤੇ ਅੱਧਕ।
ਬਿੰਦੀ: ਬਿੰਦੀ ਨੂੰ ਨਾਸਕੀਅਰ ਧੁਨੀ ਨੂੰ ਅੰਕਿਤ ਕਰਨ ਲਈ ਵਰਤੀ ਜਾਂਦੀ ਹੈ । ਬਿੰਦੀ ਅਤੇ ਟਿੱਪੀ ਦੀ ਆਵਾਜ਼ ਦੇ ਉਚਾਰਨ ਵਿੱਚ ਕੋਈ ਅੰਤਰ ਨਹੀਂ ਹੈ ਬਿੰਦੀ ਛੇ ਲਗਾ ਨਾਲ ਲਾਈ ਜਾਂਦੀ ਹੈ ਕੰਨਾਂ ਬਿਹਾਰੀ, ਲਾ,ਦੁਲਾਵਾਂ ਹੌੜਾ ਅਤੇ ਕਨੌੜਾ।
ਟਿੱਪੀ: ਟਿੱਪੀ ਵੀ ਨਾਸਕੀ ਧੁਨੀ ਨੂੰ ਅੰਕਿਤ ਕਰਨ ਲਈ ਵਰਤੀ ਜਾਂਦੀ ਹੈ ਟਿੱਪੀ ਚਾਰ ਲਗਾ ਨਾਲ ਲਈ ਜਾਂਦੀ ਹੈ, ਮੁਕਤਾ ਸਿਹਾਰੀ, ਔਂਕੜ ,ਦੁਲੈਂਕੜ।
ਅੱਧਕ: ਇਹ ਦਬਾਅ ਜਾਂ ਬਲ ਦਾ ਚਿੰਨ ਹੈ ਅੱਧਕ ਦੀ ਵਰਤੋਂ ਕਿਸੇ ਅੱਖਰ ਦੀ ਆਵਾਜ਼ ਨੂੰ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ ਸ਼ਬਦ ਜਿਸ ਧੋਨੀ ਉੱਤੇ ਦਬਾਅ ਜਾਂ ਬਲ ਹੋਵੇ ਉਸ ਤੋਂ ਪਹਿਲੇ ਅੱਖਰ ਉੱਤੇ ਅੱਧਕ ਦਾ ਚਿੰਨ ਲਾਇਆ ਜਾਂਦਾ ਹੈ ਅੱਧਕ ਤਿੱਨ ਲਗਾ ਨਾਲ ਲਾਈ ਜਾਂਦੀ ਹੈ ਮੁਕਤਾ ਸਿਹਾਰੀ ਅਤੇ ਔਕੜ ਜਿਵੇਂ ਵੱਟ ਜੁੱਤੀ ਆਦਿ। ਕੁਝ ਅੰਗਰੇਜ਼ੀ ਸ਼ਬਦਾਂ ਨੂੰ ਗੁਰਮੁਖੀ ਵਿੱਚ ਲਿਖਣ ਲਈ ਦੁਲਾਵਾਂ ਲੱਗ ਨਾਲ ਵੀ ਅਧਕ ਦੀ ਵਰਤੋਂ ਕੀਤੀ ਹੈ ਜਿਵੇਂ ਪੈੱਨ ਸੈਟ ਸੈਕਟਰ ਆਦਿ।
0 Comments