ਵਿਸਮਕ ਕੀ ਹੈ ਅਤੇ ਇਸਦੀਆਂ ਕਿਸਮਾਂ ਬਾਰੇ ਲਿਖੋ।

ਵਿਸਮਕ: ਜਿਨ੍ਹਾਂ ਸ਼ਬਦਾਂ ਦੁਆਰਾ ਖੁਸ਼ੀ ਗਮੀ ਹੈਰਾਨੀ, ਡਰ ਪ੍ਰਸੰਸਾ ਆਦਿ ਦੇ ਭਾਵ ਪ੍ਰਗਟ ਹੋਣ ਵਿਆਕਰਣ ਵਿੱਚ ਉਨ੍ਹਾਂ ਨੂੰ ਵਿਸਮਕ ਕਿਹਾ ਜਾਂਦਾ ਹੈ ਜਿਵੇਂ ਹਾਏ! ਆਹਾ! ਉਹ! ਵਾਹ !ਹੈ! 

ਵਿਸਮਕਦੀਆਂ ਕਿਸਮਾਂ: ਪ੍ਰਸੰਸ਼ਾ ਵਾਚਕ ਵਿਸਮਕ, ਸ਼ੋਕ ਵਾਚਕ ਵਿਸਮਿਕ, ਹੈਰਾਨੀ ਵਾਚਕ ਵਿਸਮਕ, ਸੂਚਨਾ ਵਾਚਕ ਵਿਸਮਿਕ, ਸੰਬੋਧਨੀ ਵਿਸਮਤ, ਸਤਿਕਾਰਵਾਚਕ ਵਿਸ਼ਮਕ, ਫਿਟਕਾਰਵਾਚਕ ਵਿਸਮਿਕ, ਅਸੀਸ ਵਾਚਕ ਵਿਸਮਕ, ਇੱਛਾ ਵਾਚਕ ਵਿਸਮਕ। ਭਾਵਾਂ ਅਨੁਸਾਰ ਹੇਠ ਲਿਖਿਆ ਕਿਸਮਾਂ ਹਨ ।
1. ਪ੍ਰਸੰਸਾ ਵਾਚਕ ਵਿਸਮਕ: ਜਿਹੜੇ ਸ਼ਬਦਾਂ ਤੋਂ ਪ੍ਰਸੰਸ਼ਾ ਦੇ ਭਾਵ ਪ੍ਰਗਟ ਹੋਣ ਉਨ੍ਹਾਂ ਨੂੰ ਪ੍ਰਸ਼ੰਸਾ ਵਾਚਕ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ:-ਆਸ਼ਕੇ !ਆਹ! ਸ਼ਾਬਾਸ਼! ਸਾਵਾ! ਖੂਬ! ਬੱਲੇ! ਆਦਿ । 

 2. ਸ਼ੋਕ ਵਾਚਕ ਵਿਸਮਕ:-ਜਿਹੜੇ ਸ਼ਬਦ ਤੋਂ ਦੁੱਖ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਸੋਕਵਾਚਕ ਵਿਸਮਿਕ ਕਿਹਾ ਜਾਂਦਾ ਹੈ । ਜਿਵੇਂ:- ਉਫ! ਹਾਏ! ਉਹ! ਹਾਏ ਰੱਬਾ !ਆਦਿ । 

 3. ਹੈਰਾਨੀ ਵਾਚਕ ਵਿਸਮਕ: ਜਿਹੜੇ ਸ਼ਬਦ ਵਾਕਾ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਹੈਰਾਨੀ ਵਾਚਕ ਵੀਸਮਕ ਕਿਹਾ ਜਾਂਦਾ ਹੈ ਜਿਵੇਂ ਓ! ਆਹਾ! ਹੈਂ! ਹੈਂ! ਵਾਹ! ਆਦਿ। 

4. ਸੁੱਚਨਾਵਾਚਕ ਵਿਸਮਿਕ: ਜਿਹੜੇ ਸ਼ਬਦ ਸੂਚਨਾ ਦੇਣ ਜਾ ਸੁਚੇਤ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਸੂਚਨਾਵਾਚਕ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ: ਸੁਣੋ ਜੀ !ਖਬਰਦਾਰ! ਠਹਿਰ ਜ਼ਰਾ ਆਦ। 

 5. ਸੰਬੋਧਨੀ ਵਿਸ਼ਮਕ: ਜਿਹੜੇ ਸ਼ਬਦ ਕਿਸੇ ਨੂੰ ਬਲਾਉਣ ਲਈ ਬੋਲੇ ਜਾਣ ਉਨ੍ਹਾਂ ਤੋਂ ਬਾਅਦ ਆਮ ਤੌਰ ਤੇ ਕੰਮਾਂ ਲੱਗਦਾ ਹੈ ਪਰ ਜੇਕਰ ਇਹਨਾਂ ਦੇ ਪ੍ਰਸੰਗ ਤੋਂ ਪਤਾ ਲੱਗੇ ਕਿ ਸੰਬੋਧਨ ਦੇ ਸ਼ਬਦ ਖੁਸ਼ੀ ਗਮੀ ਹੈਰਾਨੀ ਭੈਅ ਪਰ ਸੰਸਾਰ ਸ਼ੁਕਰਾਨਾ ਆਦਿ ਦੇ ਭਾਵਨਾ ਨਾਲ ਜੁੜੇ ਹਨ। ਤੱਦ ਵਿਸਥਮਤ ਚਿੰਨ੍ਹ ਦੀ ਵਰਤੋਂ ਹੁੰਦੀ ਹੈ ਜਿਵੇਂ ਨੀਂ ਕੁੜੀਏ! ਓਏ ਕਾਕਾ ਆਦਿ। 

 6. ਸਤਿਕਾਰਵਾਚਕ ਵਿਸਮਕ: ਜਿਹੜੇ ਸ਼ਬਦ ਵਿੱਚ ਸਤਿਕਾਰ ਜਾਂ ਪਿਆਰ ਦੇ ਭਾਗ ਪ੍ਰਗਟ ਕਰਨ ਉਹਨਾਂ ਨੂੰ ਸਤਿਕਾਰਵਾਚਕ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ ਧੰਨ ਬਾਬਾ! ਜੀ ਆਇਆ ਨੂੰ !ਆਓ ਜੀ ਆਦਿ। 

 7. ਫਿਟਕਾਰ ਵਾਚਕ ਵਿਸਮਕ: ਜਿਹੜੇ ਸ਼ਬਦਾਂ ਤੋਂ ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਫਿਟਕਾਰਵਾਚਕ ਵਿਸਮਕ ਕਿਹਾ ਜਾਂਦਾ ਹੈ ਜਿਵੇਂ ਲੱਖ ਲਾਨਤ !ਫਿੱਟੇ ਮੂੰਹ ਆਦਿ। 

 8. ਅਸੀਸਵਾਚਕ ਵਿਸਮਿਕ: ਜਿਹੜੇ ਸ਼ਬਦ ਵਾਕਾਂ ਵਿੱਚ ਅਸੀਸ ਜਾਂ ਆਸ਼ੀਰਵਾਦ ਦੇ ਭਾ ਪ੍ਰਗਟ ਕਰਦੇ ਹਨ ਉਹਨਾਂ ਨੂੰ ਅਸੀਸਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਸਾਈਂ ਜੀਵੇ !ਖੁਸ਼ ਰਹੋ! ਜਵਾਨੀ ਮਾਣ!ਜਿਊਂਦਾ ਰਹੇ! ਆਦਿ ।

9. ਇੱਛਾਂਵਾਚਕ ਵਿਸ਼ਮਕ: ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਇੱਛਾ ਵਾਚਕ ਕਿਹਾ ਜਾਂਦਾ ਹੈ ਜਿਵੇਂ ਹੈ ਕਰਤਾਰ ਹੈ! ਵਾਹਿਗੁਰੂ! ਜੇ ਕਦੇ ! ਕਾਸ਼ ਆਦਿ।

Post a Comment

0 Comments