ਮੇਰੇ ਸਕੂਲ ਦਾ ਨਾਂ ਸਰਕਾਰੀ ਪ੍ਰਾਇਮਰੀ ਸਕੂਲ ਹੈ ਇਹ ਪਿੰਡ ਇਲਤਫਾਤਪੁਰਾ ਵਿੱਚ ਸਥਿਤ ਹੈ।
ਇੱਥੇ ਪੰਜਵੀਂ ਕਲਾਸ ਤੱਕ ਪੜਾਈ ਹੁੰਦੀ ਹੈ ਮੇਰੇ ਪਿੰਡ ਦੇ ਸਾਰੇ ਬੱਚੇ ਇੱਥੇ ਪੜਦੇ ਹਨ।
ਸਕੂਲ ਦੀ ਇਮਾਰਤ ਬਹੁਤ ਸੋਹਣੀ ਬਣੀ ਹੋਈ ਹੈ।ਇਸ ਦੀ ਸ਼ਕਲ ਅੰਗਰੇਜ਼ੀ ਦੇ ਅੱਖਰ ਐਲ ਵਰਗੀ ਬਣੀ ਹੋਈ ਹੈ।
ਸਕੂਲ ਵਿੱਚ ਇੱਕ ਬਗੀਚਾ ਵੀ ਬਣਿਆ ਹੋਇਆ ਹੈ ਜਿਸ ਵਿੱਚ ਬਹੁਤ ਸਾਰੇ ਫੁੱਲ ਲਗਦੇ ਹਨ ਸਕੂਲ ਵਿੱਚ ਪੰਜ ਕਲਾਸ ਰੂਮ ਅਤੇ ਇਕ ਅਧਿਆਪਕਾਂ ਦਾ ਕਮਰਾ ਅਤੇ ਇਕ ਮੁੱਖ ਅਧਿਆਪਕ ਦਾ ਦਫਤਰ ਹੈ।
ਸਾਰੇ ਸਕੂਲ ਵਿੱਚ ਫਰਸ਼ ਲੱਗਿਆ ਹੋਇਆ ਹੈ।ਸਾਰੇ ਕਮਰਿਆਂ ਵਿੱਚ ਡੇਸਕ ਲੱਗੇ ਹੋਏ ਹਨ ਸਾਰੇ ਕਮਰਿਆਂ ਵਿੱਚ ਪੱਖੇ ਵੀ ਲੱਗੇ ਹੋਏ ਹਨ ਸਕੂਲ ਵਿੱਚ ਸਾਫ ਸੁਥਰੇ ਪਖਾਨੇ ਵੀ ਬਣੇ ਹੋਏ ਹਨ ਜਿਨ੍ਹਾਂ ਦੀ ਸਫਾਈ ਹਰ ਰੋਜ਼ ਚਪੜਾਸੀ ਦੁਆਰਾ ਕੀਤੀ ਜਾਂਦੀ ਹੈ।
ਪੀਣ ਵਾਲੇ ਪਾਣੀ ਦਾ ਵੀ ਵਧੀਆ ਪ੍ਬੰਧ ਕੀਤਾ ਹੋਇਆ ਹੈ। ਸਾਰੇ ਅਧਿਆਪਕ ਵਧੀਆ ਢੰਗ ਨਾਲ ਪੜਾਉਂਦੇ ਹਨ। ਤੇ ਸਮੇਂ ਸਿਰ ਸਕੂਲ ਆਉਦੇ ਤੇ ਜਾਦੇਂ ਹਨ। ਮੈਨੂੰ ਆਪਣੇ ਸਕੂਲ ਨਾਲ ਬਹੁਤ ਪਿਆਰ ਹੈ
3 Comments
ਬਹੁਤੀ ਵਧੀਆ ਨੀ ਸਾਈਟ ਹੈਗੀ
ReplyDeleteBoht wadia bha ji
DeleteThanks paji
ReplyDelete