ਵਿਸ਼ਰਾਮ ਚਿੰਨ ਕੀ ਹਨ? ਉਦਾਹਰਣ ਦਿਓ

ਵਿਸ਼ਰਾਮ ਚਿੰਨ: ਵਿਆਕਰਨ ਵਿੱਚ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਵਾਕ ਹੁੰਦਾ ਹੈ। ਬਹੁਤ ਵਾਰੀ ਇੱਕ ਵਾਕ ਨੂੰ ਦੂਜੇ ਵਾਕ ਤੋਂ ਨਿਖੇੜਨ ਲਈ ਕੋਈ ਚਿੰਨ੍ਹ ਲਾਇਆ ਜਾਂਦਾ ਹੈ। ਅਜਿਹਾ ਚਿਨ ਕੋਮਾ (,) ਜਾਂ ਡੰਡੀ ( ।) ਹੋ ਸਕਦਾ । ਇਹ ਦੋਵੇਂ ਵਿਸ਼ਰਾਮ ਚਿੰਨ ਹਨ। ਇਸ ਪ੍ਰਕਾਰ ਦੇ ਕੁਝ ਹੋਰ ਵਿਸ਼ਰਾਮ ਚਿੰਨ ਵੀ ਹਨ ਜਿਵੇਂ ਕੌਮਾਂ ਬਿੰਦੀ (;) ਦੁਬਿਦੀ (:) ਪ੍ਰਸ਼ਨ ਚਿੰਨ (?) ਅਤੇ ਵਿਸਮਾਕ ਚਿੰਨ੍ਹ (!)ਆਦਿ । ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਸਰਲ਼, ਸਪੱਸ਼ਟ ਅਤੇ ਠੀਕ ਢੰਗ ਨਾਲ ਲਿਖਣ ਲਈ ਵਿਸ਼ਰਾਮ ਚਿੰਨ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ। ਇਨ੍ਹਾਂ ਦੀ ਥਾਂ ਬਦਲ ਜਾਵੇ ਤਾਂ ਅਰਥਾਂ ਵਿੱਚ ਭਾਰੀ ਤਬਦੀਲੀ ਆ ਜਾਂਦੀ ਹੈ ਉਦਾਹਰਣ ਲਈ ਦੋ ਵਾਕ ਹਨ:- 1. ਰੋਕੋ ਨਾ, ਜਾਣ ਦਿਓ-ਅਣ ਦੇਣ ਦਾ ਭਾਵ ਹੈ 2. ਰੋਕੋ, ਨਾ ਜਾਣ ਦਿਓ,-ਰੋਕਣ ਦਾ ਭਾਵ ਹੈ। ਪੰਜਾਬੀ ਵਿੱਚ ਪਹਿਲਾਂ ਕੇਵਲ ਡੰਡੀ ਦੀ ਵਰਤੋਂ ਹੀ ਵਧੇਰੇ ਹੁੰਦੀ ਸੀ ਪਰ ਅੰਗਰੇਜੀ ਵਿਆਕਰਨ ਦੇ ਪ੍ਰਭਾਵ ਅਧੀਨ ਅੱਜ ਕੱਲ ਹੋਰ ਵੀ ਬਹੁਤ ਸਾਰੇ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ। ਪੰਜਾਬੀ ਭਾਸ਼ਾ ਲਿਖਣ ਲਈ ਪ੍ਰਚਲਿਤ 
ਚਿੰਨ੍ਹ ਨਿਮਨ -ਲਿਖਤ ਅਨੁਸਾਰ ਹਨ:-ਵਿਸ਼ਰਾਮ ਚਿੰਨ-
1. ਡੰਡੀ ਜਾਂ ਪੂਰਨ ਵਿਸ਼ਰਾਮ= । 
 2. ਕਾਮਾ= , 
3. ਪ੍ਰਸ਼ਨ ਚਿੰਨ=,?
4. ਅਰਧ ਵਿਸ਼ਰਾਮ ਚਿੰਨ=;
5. ਦੁਬਿੰਦੇ ਜਾਂ ਕੋਲਨ=:
6. ਵਿਸਮਕ ਚਿੰਨ=!
7. ਪੁੱਠੇ ਕਾਮੇ =''
8. ਬਰੈਕਟ =( )   
9.ਬਿੰਦੀ=.
10. ਛੁੱਟ ਮਰੋੜੀ='
11. ਡੈਸ਼=_
12. ਦੁਬਿਂਦੀ ਡੈਸ਼=:-
13. ਜੋੜਨੀ= -     
ਡੰਡੀ ( ।):-ਇਹ ਪੂਰਨ ਵਿਸ਼ਰਾਮ ਅਤੇ ਠਹਿਰਾਓ ਦਾ ਚਿੰਨ੍ਹ ਹੈ। ਇਹ ਸਧਾਰਨ ਵਾਕ ਦੇ ਅੰਤ ਵਿੱਚ ਲਾਇਆ ਜਾਂਦਾ ਹੈ ਪ੍ਰਸ਼ਨ ਵਾਚਕ ਜਾਂ ਵਿਸਮੈ ਵਾਚਕ ਵਾਕ ਨੂੰ ਛੱਡ ਕੇ ਹਰ ਪ੍ਰਕਾਰ ਦੇ ਵਾਕ ਦੇ ਅੰਤ ਵਿੱਚ ਡੰਡੀ ਲੱਗਦੀ ਹੈ ਜਿਵੇਂ:-ਹਰਜੀਤ ਸਕੂਲ ਜਾ ਰਿਹਾ ਹੈ।
2.ਕਾਮਾ (,): ਕਾਮੇ ਦੀ ਵਰਤੋਂ ਵਾਕ ਵਿੱਚ ਥੋੜ੍ਹਾ ਜਿਹਾ ਠਹਿਰਾਓ ਕਰਨ ਲਈ ਕੀਤੀ ਜਾਂਦੀ ਹੈ। ਜਿਵੇਂ ਅਮਿਤ, ਰਾਮ,
 ਸ਼ਾਮ ਅਤੇ ਸੁਮੀਰ ਪਿਕਨਿਕ ਮਨਾਉਣ ਗਏ।
3. ਪ੍ਰਸ਼ਨ ਚਿੰਨ (?):-ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਉਸ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ ਲਾਇਆ ਜਾਂਦਾ ਹੈ ਜਿਵੇਂ:-ਸਕੂਲੋਂ ਛੁੱਟੀ ਕਦੋਂ ਹੁੰਦੀ ਹੈ? 
4. ਬਿੰਦੀ ਕਾਮਾ(;) ਇਸ ਦੀ ਵਰਤੋਂ ਜ਼ਿਆਦਾ ਨਹੀਂ ਹੁੰਦੀ ਆਮ ਹਾਲਾਤ ਵਿਚ ਇੱਕੋ ਵਾਕ ਵਿੱਚ ਜਦੋਂ (,) ਨਾਲੋਂ ਵੱਧ ਅਤੇ ਡੰਡੀ ( ।) ਨਾਲੋਂ ਘੱਟ ਵਿਸ਼ਰਾਮ ਦੇਣਾ ਹੋਵੇ ਤਾਂ ਬਿੰਦੀ ਕਾਮੇ ਦੀ ਵਰਤੋਂ ਹੁੰਦੀ ਹੈ ਜਿਵੇਂ ਤੁਹਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ; ਤਾਂ ਹੀ ਤੁਸੀਂ ਪਾਸ ਹੋ ਸਕੋਗੇ ।
5. ਦੁਬਿੰਦੀ (:) ਜਦੋਂ ਕਿਸੇ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾਣ ਤਾਂ ਦੁਬਿੰਦੀ ਦੀ ਵਰਤੋਂ ਹੁੰਦੀ ਹੈ ਜਿਵੇਂ:- ਸ: ਸੀ: ਸੈ: ਸ:(ਸਰਕਾਰੀ ਸੀਨੀਅਰ ਸੈਕੰਡਰੀ ਸਕੂਲ)। 
6. ਵਿਸਮਕ ਚਿੰਨ (!) ਇਹ ਚਿੰਨ ਉਹਨਾਂ ਵਾਕਾਂ ਜਾਂ ਸ਼ਬਦਾਂ ਦੇ ਪਿੱਛੇ ਵਰਤਿਆ ਜਾਂਦਾ ਹੈ ਜਿਹੜੇ ਮਨ ਦੇ ਕਿਸੇ ਭਾਵ ਖੁਸ਼ੀ ਗਮੀ ਜਾਂ ਹੈਰਾਨੀ ਪ੍ਰਗਟ ਕਰਦੇ ਹੋਣ, ਜਿਵੇਂ:-! ਕਿੰਨਾ ਸੋਹਣਾ ਫੁੱਲ ਹੈ!
7. ਪੁੱਠੇ ਕਾਮੇ('')ਜਦੋਂ ਕਿਸੇ ਦੇ ਕਹੇ ਹੋਏ ਜਾਂ ਲਿਖੇ ਹੋਏ ਸ਼ਬਦਾਂ ਨੂੰ ਉਸੇ ਤਰ੍ਹਾਂ ਉਸੇ ਕਾਲ ਵਿੱਚ ਲਿਖਣਾ ਹੋਵੇ ਤਾਂ ਉਨ੍ਹਾਂ ਨੂੰ ਪੁੱਠੇ ਕੰਮਿਆਂ ਅਤੇ ਦੋ ਸਿੱਧੇ ਕੋਮਿਆ ਵਿੱਚ ਲਿਖਿਆ ਜਾਂਦਾ ਹੈ ਜਿਵੇਂ ਮਗਰਮੱਛ ਨੇ ਬਾਂਦਰ ਨੂੰ ਕਿਹਾ "
ਵਾਹ ਭਾਈ! ਭਰਜਾਈ ਨਾਲੋਂ ਕੋਈ ਦਿਲ ਚੰਗਾ ਸੀ ਪਰ ਮੈਂ ਤਾਂ ਛੱਡ ਆਇਆ, ਹੁਣ ਕੀ ਬਣੂੰ?''
8. ਬ੍ਰੈਕੇਟ () ਕਿਸੇ ਵਾਕ ਜਾਂ ਸ਼ਬਦ ਦੇ ਅਰਥ ਨੂੰ ਸਪਸ਼ਟ ਕਰਨ ਲਈ ਬਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ:-ਗੀਤਾ ਹਰ ਸਮੇਂ ਸਿਆਣਪ (ਅਕਲ)੧ ਤੋਂ ਕੰਮ ਲੈਂਦੀ ਹੈ।
9.ਬਿੰਦੀ(.) ਪੰਜਾਬੀ ਵਿੱਚ ਇਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਇੰਨ੍ਹੀ ਨਹੀਂ ਹੁੰਦੀ ਇਸ ਦੀ ਵਰਤੋਂ ਅੰਕਾਂ ਦੇ ਪਿੱਛੇ ਜਾਂ ਸੰਖੇਪ ਵਿੱਚ ਲਿਖਿਆ ਡਿਗਰੀਆਂ ਜਾਂ ਕਿਤਾਬਾਂ ਦੇ ਪਿੱਛੇ ਹੁੰਦੀ ਹੈ ਜਿਵੇਂ ਐਮ .ਬੀ. ਬੀ .ਐਸ. 
10 ਛੁੱਟ ਮਰੋੜੀ (') ਜੇਕਰ ਬੋਲ ਚਾਲ ਦੀ ਭਾਸ਼ਾ ਨੂੰ ਲਿਖਣ ਵੇਲੇ ਕੋਈ ਅੱਖਰ ਛੱਡਿਆ ਜਾਵੇ ਤਾਂ ਉਸ ਦੀ ਥਾਂ ਛੁੱਟ ਮਰੋੜੀ ਪਾਈ ਜਾਂਦੀ ਹੈ ਜਿਵੇਂ:- 'ਚ ਜਾਂ ' । ਬਣਤਰ ਵਜੋਂ ਇਹ ਵਿਸ਼ਰਾਮ ਚਿੰਨ ਇੱਕ ਕਾਮੇ ਵਾਂਗ ਹੈ ਅੰਤਰ ਇਹ ਹੈ ਕਿ ਕਾਮਾ ਅੱਖਰ ਦੇ ਹੇਠਲੇ ਪਾਸੇ ਲੱਗਦਾ ਹੈ ਤੇ ਇਹ ਉਪਰਲੇ ਪਾਸੇ, ਜਿਵੇਂ ਸਾਡੀ ਰਿਹਾਇਸ਼ ਖੇਤ 'ਚ ਹੀ ਹੈ।
11. ਡੈਸ਼ (_) ਇਹ ਵਿਸ਼ਰਾਮ ਚਿੰਨ ਵੇਖਣ ਨੂੰ ਜੋੜਨੀ ਜਿਹਾ ਹੈ ਪਰ ਇਸਦੀ ਲੰਬਾਈ ਜੋੜਨੀ ਨਾਲੋਂ ਕੁਝ ਵੱਧ ਹੈ ਜਦੋਂ ਕਿਸੇ ਗੱਲ ਨੂੰ ਸਪੱਸ਼ਟ ਕਰਨ ਲਈ ਵਾਧੂ ਗੱਲ ਕਹੀ ਜਾਵੇ ਤਾਂ ਡੈਸ਼ ਦੀ ਵਰਤੋਂ ਹੁੰਦੀ ਹੈ ਜਿਵੇਂ ਸਾਡੀ ਘਰੇਲੂ ਬਗੀਚੀ ਵਿੱਚ ਸਬਜ਼ੀਆਂ, ਫਲ ਫੁੱਲ_ਜੋ ਵੀ ਬੀਜਿਆ ਜਾਵੇ_ ਬਹੁਤ ਵਧੀਆ ਹੁੰਦਾ ਹੈ ।
12. ਦੁਬਿਦੀ ਡੈਸ (:-) ਕਿਸੇ ਸ਼ਬਦ ਜਾਂ ਵਾਕ ਦੀ ਵਿਆਖਿਆ ਦੇਣ ਜਾਂ ਉਦਾਹਰਨ ਦੇਣ ਤੋਂ ਪਹਿਲਾਂ ਡੁਬਦੀ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ:-ਖਾਸ ਨਾਵ ਉਸ ਨੂੰ ਕਹਿੰਦੇ ਹਨ ਜਿਹੜੇ ਕਿਸੇ ਖਾਸ ਥਾਂ ਮਨੁੱਖ ਜਾਂ ਵਸਤੂ ਲਈ ਵਰਤਿਆ ਜਾਵੇ ਜਿਵੇਂ:-ਜਲੰਧਰ ,ਗੰਗਾ ।      
13. ਜੋੜਨੀ (-) ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ । ਸਮਾਨ ਵਿਧੀ ਨਾਲ ਬਣੇ ਸ਼ਬਦਾਂ ਵਿੱਚ ਕੀਤੀ ਜਾਂਦੀ ਹੈ ਜਿਵੇਂ:- ਹਮ -ਉਮਰ, ਹਫ਼ੜਾ - ਦਫ਼ੜੀ। ਜੋੜਨੀ ਅਤੇ ,ਦਾ, ਦੀ ਸ਼ਬਦਾਂ ਦੀ ਥਾਂ ਲੈ ਲੈਂਦੀ ਹੈ ਜਿਵੇਂ ਘਿਓ ਤੇ ਖਿਚੜੀ (ਘਿਓ - ਖਿਚੜੀ) । ਇਸ ਤਰ੍ਹਾਂ ਇਕੋ ਅਰਥ ਵਾਲੇ ਦੋ ਸ਼ਬਦਾਂ ਤੇ ਵਿਰੋਧੀ ਅਰਥਾਂ ਵਾਲੇ ਸ਼ਬਦਾਂ ਵਿਚਾਲੇ ਵੀ ਜੋੜਨੀ ਲਗਦੀ ਹੈ ਜਿਵੇਂ ਸਾਧ- ਸੰਗਤ, ਕੰਮ - ਕਾਰ, ਚਿੱਟਾ ਦੁੱਧ ਆਦਿ। ( ਇੱਕੋ ਅਰਥ ਵਾਲੇ ਸ਼ਬਦ; ਊਚ-ਨੀਚ, ਦੁੱਖ ਸੁੱਖ, ਤੇ ਨਿਕ - ਮੋਟਾ(ਵਿਰੋਧੀ ਅਰਥ) ਆਦਿ। ਇੱਕ ਹੀ ਸ਼ਬਦ ਦੇ ਦੋਹਰਾ ਵਿਚਾਲੇ ਜੋੜਨੀ ਲੱਗਦੀ ਹੈ ਜਿਵੇਂ ਦੋ- ਦੋ ਲਾਈਨਾਂ ਵਿੱਚ ਚੱਲੋ।
ਸ਼ਬਦਾਂ ਦੇ ਅਜਿਹੇ ਜੋੜੇ ਜਿਨ੍ਹਾਂ ਚੋਂ ਇਕ ਨਿਰਾਰਥਕ ਹੋਵੇ ਦੇਹ ਵਿਚਕਾਰ ਜੋੜਨੀ ਲੱਗਦੀ ਹੈ ਜਿਵੇਂ ਉਘੜ- ਦੁੱਗੜ, ਪਾਣੀ- ਧਾਣੀ ਆਦਿ ।

Post a Comment

0 Comments