ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੇ ਭੇਦ

ਵਿਸ਼ੇਸ਼ਣ: ਜਦੋਂ ਅਸੀਂ ਕਿਸੇ ਜੀਵ ਜਗਾ ਜਾਂ ਵਸਤੂ ਦਾ ਗੁਣ ਔਗੁਣ ਰੰਗ ਆਕਾਰ ਆਦਿ ਦਾ ਜਿਕਰ ਕਰਦੇ ਹਾਂ ਤਾਂ ਉਹ ਵਸਤੂ ਓਹੋ ਜਿਹੀਆਂ ਦੂਜੀਆਂ ਵਸਤੂਆਂ ਤੋਂ ਵਿਸ਼ੇਸ਼ ਬਣ ਜਾਂਦੀ ਹੈ ਉਦਾਹਰਣ ਵਜੋਂ: ਗਊ ਇੱਕ ਆਮ ਜੀਵ ਹੈ 'ਪਰ ਗਊ ਚਿੱਟੀ ਹੈ, ਕਹਿਣ ਨਾਲ ਉਸਦੇ ਰੰਗ ਦੀ ਵਿਸ਼ੇਸ਼ਤਾ ਆ ਜਾਂਦੀ ਹੈ । ਇਸੇ ਤਰ੍ਹਾਂ ਮੁੰਡਾ ਇੱਕ ਆਮ ਲੜਕਾ ਹੈ ਪਰ ਮੁੰਡਾ ਬਹੁਤ ਸੋਹਣਾ ਹੈ ਇਕ ਵਿਸ਼ੇਸ਼ ਮੁੰਡੇ ਵੱਲ ਇਸ਼ਾਰਾ ਕਰਦਾ ਹੈ ਅਜਿਹੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਵਿਆਕਰਨ ਵਿਚ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਹੜੇ ਸ਼ਬਦ ਕਿਸੇ ਨਾਵ ਜਾਂ ਪੜਨਾਂਵ ਸ਼ਬਦ ਨਾਲ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਤੇ ਉਨ੍ਹਾਂ ਨੂੰ ਆਮ ਤਾਂ ਖਾਸ ਬਣਾਉਣ ਉਨ੍ਹਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਗੀਤਾ ਸਿਆਣੀ ਕੁੜੀ ਹੈ। ਇਹਨਾਂ ਵਾਕਾਂ ਵਿਚ ਸਿਆਣੀ ਵਿਸ਼ੇਸ਼ਣ ਸ਼ਬਦ ਹੈ।
 ਵਿਸ਼ੇਸ਼ਣ ਦੇ ਭੇਦ: ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ ।
  1.  ਗੁਣਵਾਚਕ ਵਿਸ਼ੇਸ਼ਣ। 
  2.  ਸੰਖਿਆਵਾਚਕ ਵਿਸ਼ੇਸ਼ਣ। 
  3.  ਪਰਮਾਣਵਾਚਕ ਵਿਸ਼ੇਸ਼ਣ 
  4. ਨਿਸ਼ਚੇਵਾਚਕ ਵਿਸ਼ੇਸ਼ਣ 
  5.  ਪੜਨਾਵੀ ਵਿਸ਼ੇਸ਼ਣ। 

 ਗੁਣਵਾਚਕ ਵਿਸ਼ੇਸ਼ਣ: ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਂਵ ਸ਼ਬਦ ਦੇ ਗੁਣ ਔਗੁਣ ਆਦਿ ਪ੍ਰਗਟ ਕਰੇ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ: ਸੁੰਦਰ ਦ੍ਰਿਸ਼, ਵਾਕ ਵਿੱਚ ਸੁੰਦਰ ਗੁਣਵਾਚਕ ਵਿਸ਼ੇਸ਼ਣ ਹੈ।

ਸੰਖਿਆਵਾਚਕ ਵਿਸ਼ੇਸ਼ਣ: ਜਿਹੜੇ ਸ਼ਬਦ ਤੋਂ ਨਾਵ ਜਾਂ ਪੜਨਾਂਵ ਦੀ ਸੰਖਿਆ ਭਰ ਗਿਣਤੀ ਦਾ ਗਿਆਨ ਹੋਵੇ ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਸੀਤਾ ਕੋਲ ਸੱਤ ਕਿਤਾਬਾਂ ਹਨ। ਵਾਕ ਵਿੱਚ ਸੱਤ ਸ਼ਬਦ ਸੰਖਿਆਵਾਚਕ ਵਿਸ਼ੇਸ਼ਣ ਹੈ। 
 ਪਰਮਾਣਵਾਚਕ ਵਿਸ਼ੇਸ਼ਣ: ਜਿਹੜੇ ਸ਼ਬਦ ਤੋਂ ਨਾਮ ਜਾਂ ਪੜਨਾਂਵ ਦੀ ਮਿਣਤੀ ਮਾਤ ਤੋਲ ਦਾ ਗਿਆਨ ਹੋਵੇ ਉਸ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਅਸੀਂ ਕਾਫੀ ਕੰਮ ਮੁਕਾ ਲਿਆ ਹੈ। ਵਾਕ ਵਿੱਚ ਕਾਫੀ ਪਰਿਮਾਣਵਾਚਕ ਵਿਸ਼ੇਸ਼ਣ ਹੈ। 
 ਨਿਸ਼ਚੇਵਾਚਕ ਵਿਸ਼ੇਸ਼ਣ: ਜਿਹੜੇ ਸ਼ਬਦ ਨਾਮ ਜਾਂ ਪੜਨਾਂਵ ਵੱਲ ਨਿਸਚੈਪੂਰਵਕ ਸੰਕੇਤ ਕਰੇ ਤੇ ਉਸ ਨੂੰ ਆਮ ਤੋਂ ਵਿਸ਼ੇਸ਼ ਬਣਾਏ ਉਸ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਇਹ ਕੁੜੀ ਕਿੰਨੀ ਸਮਝਦਾਰ ਹੈ। ਵਾਕ ਵਿੱਚ ਇਹ ਸ਼ਬਦ ਨਿਸ਼ਚੇਵਾਚਕ ਵਿਸ਼ੇਸ਼ਣ ਹੈ।
 ਪੜਨਾਵੀ ਵਿਸ਼ੇਸ਼ਣ: ਜਿਹੜਾ ਸ਼ਬਦ ਪੜਣਾਵ ਹੋਵੇ ਪਰ ਨਾਮ ਸ਼ਬਦ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ , ਉਸ ਨੂੰ ਪੜਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਜਿਸ ਆਦਮੀ ਨੇ ਗਲਤੀ ਕੀਤੀ ਸੀ ਉਹ ਮੰਨ ਗਿਆ ਹੈ। ਵਾਕ ਵਿੱਚ ਜਿਸ ਪੜਨਾਵੀ ਵਿਸ਼ੇਸ਼ਣ ਹੈ।

Post a Comment

0 Comments