ਪਹਿਲੀ ਪ੍ਰਕਾਰ ਦੀ ਵੰਡ ਬਣਤਰ ਪੱਖੋਂ ਇਸ ਤਰ੍ਹਾਂ ਹੈ।
1. ਸਧਾਰਨ ਵਾਕ:-ਜਿਸ ਵਾਕ ਵਿੱਚ ਕੇਵਲ ਇੱਕ ਹੀ ਕਿਰਿਆ ਹੋਵੇ ਉਸ ਨੂੰ ਸਾਧਾਰਣ ਵਾਕ ਆਖਿਆ ਜਾਂਦਾ ਹੈ। ਉਦਾਹਰਨ: ਬੱਚਾ ਰੋ ਰਿਹਾ ਹੈ, ਲੜਕਾ ਖੇਡਦਾ ਹੈ ।
2. ਸੰਯੁਕਤ ਵਾਕ: ਜਦੋਂ ਦੋ ਸਧਾਰਨ ਜਾਂ ਸਮਾਨ ਵਾਕਾਂ ਨੂੰ ਸਮਾਨ ਯੋਜਕਾਂ ਨਾਲ ਜੋੜ ਕੇ ਇਕ ਵਾਕ ਬਣਾਇਆ ਜਾਵੇ ਅਤੇ ਕੋਈ ਉਪਵਾਕ ਇਕ ਦੂਜੇ ਉਤੇ ਆਧਾਰਿਤ ਨਾ ਹੋਵੇ ਤਾਂ ਇਸ ਨਵੇਂ ਵਾਕ ਨੂੰ ਸੰਯੁਕਤ ਵਾਕ ਕਿਹਾ ਜਾਂਦਾ ਹੈ। ਉਦਾਹਰਣ: ਮਾਤਾ ਖਾਣਾ ਪਕਾ ਰਹੀ ਹੈ ਪਰ ਬੱਚੇ ਖੇਡ ਰਹੇ ਹਨ ।
3. ਮਿਸ਼ਰਤ ਵਾਕ: ਜਿਸ ਵਾਕ ਵਿੱਚ ਇਕ ਪ੍ਰਧਾਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ ਉਸ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ ਹੈ ਉਦਾਹਰਣ: ਹਰਪ੍ਰੀਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਈ ਹੈ।
ਦੂਸਰੀ ਪ੍ਰਕਾਰ ਦੀ ਵਾਕ ਹੇਠਾਂ ਦਿੱਤੇ ਅਨੁਸਾਰ ਹੈ :
ਹਾਂ ਵਾਚਕ ਵਾਕ:-ਜਿਸ ਵਾਕ ਵਿੱਚ ਕਿਰਿਆ ਹਾਂ ਵਾਚਕ ਹੋਵੇ ਉਸ ਨੂੰ ਹਾਂ ਵਾਚਕ ਵਾਕ ਕਿਹਾ ਜਾਂਦਾ ਹੈ ਜਿਵੇਂ ਮੈਂ ਸਕੂਲ ਜਾ ਰਿਹਾ ਹਾਂ।
ਨਾਂਹ ਵਾਚਕ ਵਾਕ :-ਜਿਸ ਵਾਕ ਵਿੱਚ ਕਿਰਿਆ ਨਾਵਾਚਕ ਹੋਵੇ ਉਸ ਨੂੰ ਨਾ ਵਾਚਕ ਵਾਕ ਕਿਹਾ ਜਾਂਦਾ ਹੈ ਜਿਵੇਂ ਮੈਂ ਸਕੂਲ ਨਹੀਂ ਜਾਵਾਂਗਾ। ਪ੍ਰਸ਼ਨ ਵਾਚਕ ਵਾਕ:-ਜਿਸ ਵਾਕ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆ ਗਿਆ ਹੋਵੇ ਉਸ ਨੂੰ ਪ੍ਰਸ਼ਨ ਵਾਚਕ ਵਾਕ ਕਿਹਾ ਜਾਂਦਾ ਹੈ ਅਜਿਹੇ ਵਾਕਾਂ ਵਿੱਚ ਆਮ ਤੌਰ ਤੇ ਕੀ ਕਿਉਂ ਕਿਹੜਾ ਕਿਥੇ ਆਦਿ ਸ਼ਬਦਾਂ ਦੀ ਵਰਤੋਂ ਹੁੰਦੀ ਹੈ ਅਤੇ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ (?) ਲੱਗਦਾ ਹੈ ਜਿਵੇਂ:-ਸ਼੍ਰੇਣੀ ਵਿੱਚ ਕਿੰਨੇ ਵਿਦਿਆਰਥੀ ਹਨ?
ਵਿਸਮੇ ਵਾਚਕ ਵਾਕ: ਜਿਸ ਵਾਕ ਵਿੱਚ ਹੈਰਾਨੀ ਜਾਂ ਵਿਸਮੇ ਦਾ ਭਾਵ ਪ੍ਰਗਟ ਉਸ ਨੂੰ ਵਿੱਸਮੇ ਵਾਚਕ ਵਾਕ ਆਖਦੇ ਹਨ ਅਜਿਹੇ ਵਾਕ ਦੇ ਅੰਤ ਵਿੱਚ ਵਿਸਮਿਕ ਚਿੰਨ (।) ਦੀ ਵਰਤੋਂ ਹੁੰਦੀ ਹੈ ਜਿਵੇਂ ਵਾਹ ਕਿੰਨਾ ਸੋਹਣਾ ਫੁੱਲ ਹੈ। ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇਕਰ ਬਿਸਮੇ ਦਾ ਭਾਵ ਇੱਕ ਸ਼ਬਦ ਵਿੱਚ ਪ੍ਰਗਟ ਹੁੰਦਾ ਹੈ ਤਾਂ ਵਿਸਮਕ ਚਿੰਨ ਉਸ ਸ਼ਬਦ ਪਿੱਛੋਂ ਆਉਂਦਾ ਹੈ ਪਰ ਜੇ ਭਾਵ ਸਾਰੇ ਵਾਕ ਵਿੱਚ ਪ੍ਰਗਟ ਹੁੰਦਾ ਹੈ ਤਦ ਵਿਸਮਕ ਚਿੰਨ੍ਹ ਸਾਰੇ ਵਾਕ ਪਿੱਛੋਂ ਆਉਂਦਾ ਹੈ।
0 Comments