ਜਿਵੇਂ ਸ਼ਲਾਘਾ, ਪ੍ਰਸੰਸਾ ,ਉਪਮਾ ਅਤੇ ਅਲੱਗ ਅਲੱਗ ਸ਼ਬਦ ਹਨ ਪਰੰਤੂ ਇਹਨਾਂ ਦੇ ਅਰਥ ਸਮਾਨ ਹਨ। ਵਿਦਿਆਰਥੀਆਂ ਨੂੰ ਸਮਾਨਾਰਥਕ ਸ਼ਬਦਾਂ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਇਸ ਨਾਲ ਵਿਦਿਆਰਥੀਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ ਉਹ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਨੇੜੇ ਦੇ ਅਰਥ ਰੱਖਦੇ ਵੱਖ-ਵੱਖ ਸ਼ਬਦਾਂ ਦਾ ਪ੍ਰਯੋਗ ਕਰ ਸਕਦਾ ਹੈl
ਅਜਿਹੇ ਕੁਝ ਸਮਾਨ ਅਰਥਕ ਸ਼ਬਦਾਂ ਦੀਆਂ ਉਦਾਹਰਨਾਂ ਹੇਠ ਦਿੱਤੀਆਂ ਹਨ।
ਉਸਤਤ-ਉਪਮਾ, ਪ੍ਰਸੰਸਾ । ਉਸਤਾਦ-ਅਧਿਆਪਕ ,ਗੁਰੂ
ਉਚਿਤ-ਠੀਕ ,ਯੋਗ ,ਸਹੀ ਉਜਡ -ਗਵਾਰ , ਮੂਰਖ ਉਜਲ-ਸਾਫ਼, ਨਿਰਮਲ।
ਉਜਾਲਾ-ਚਾਨਣ, ਰੋਸ਼ਨੀ। ਉੱਤਮ-ਚੰਗਾ ਵਧੀਆ ਉਧਮ-ਉਪਰਾਲਾ , ਜਤਨ ਉਦਾਸ-ਫਿਕਰਮੰਦ ਪਰੇਸ਼ਾਨ।
ਉਪਕਾਰ - ਨੇਕੀ, ਭਲਾਈ। ਉਪਯੋਗ-ਲਾਭ ਇਸਤੇਮਾਲ ਉਮੰਗ-ਉਤਸ਼ਾਹ , ਇੱਛਾ।
ਉਲਟਾ-ਪੁੱਠਾ ,ਮੁੱਧਾ। ਅਕਲ-ਮੱਝ ,ਮੱਤ ,ਬੁੱਧੀ। ਅਸਮਾਨ-ਅਕਾਸ਼ , ਗਗਨ ਅੱਖ-ਨੈਣ, ਨੇਤਰ।
ਅਮਨ-ਸ਼ਾਂਤੀ , ਚੈਨ । ਅਮੀਰ-ਧੰਨਵਾਨ ਦੌਲਤਮੰਦ ਇਸਤਰੀ-ਔਰਤ ,ਜ਼ਨਾਨੀ। ਇੱਕਰਾਰ-ਕੌਲ ,ਵਚਨ ।
ਇੱਛਾ-ਤਾਂਗ, ਉਮੰਗ। ਸਸਤਾ-ਹਲਕਾ, ਆਮ। ਸਬਰ -ਸੰਤੋਖ ,ਧੀਰਜ। ਹਵਾ - ਪੌਣ, ਸਮੀਰ।
ਹੁਸ਼ਿਆਰ-ਚਲਾਕ, ਤੇਜ। ਕਮਜ਼ੋਰ-ਮਾੜਾ ਪਤਲਾ। ਕੋਮਲ-ਨਾਜ਼ੁਕ ,ਬਰੀਕ। ਗੁੱਸਾ -ਕ੍ਰੋਧ ਨਾਰਾਜ਼ਗੀ।
ਚਾਨਣ-ਪ੍ਰਕਾਸ਼, ਰੋਸ਼ਨੀ। ਛੋਟਾ-ਨਿੱਕਾ, ਅਲਪ । ਜਾਨ -, ਜਿੰਦ ,ਜ਼ਿੰਦਗੀ। ਠੀਕ-ਸਹੀ, ਦਰੁਸਤ। ਤਰੱਕੀ-ਵਿਕਾਸ , ਵਾਧਾ। ਦੁਸ਼ਮਣ-ਵੈਰੀ ਵਿਰੋਧੀ। ਧਰਤੀ-ਜ਼ਮੀਨ, ਭੂਮੀ। ਨਿਰਮਲ- ਸ਼ੁੱਧ, ਸੁਥਰਾ। ਪਰਖ-ਇਮਤਿਹਾਨ, ਜਾਂਚ।
ਫੁੱਲ-ਸੁਮਨ, ਕੁਸਮ ਬਹਾਦਰ-ਵੀਰ, ਦਲੇਰ। ਮਦਦ-ਸਹਾਇਤਾਂ ਹਮਾਇਤ। ਮਿੱਤਰ-ਦੋਸਤ, ਆੜੀ ।
ਵਿਰੋਧਰਥਕ ਸ਼ਬਦ :-ਕਿਸੇ ਸ਼ਬਦ ਵਿਰੋਧੀ ਭਾਵਾਂ ਜਾਂ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਵਿਰੋਧਅਰਧਕ ਸ਼ਬਦ ਕਿਹਾ ਜਾਂਦਾ ਹੈ ਦੂਜੇ ਸ਼ਬਦਾਂ ਵਿੱਚ ਕਿਸੇ ਸ਼ਬਦ ਦੇ ਵਿਰੋਧੀ ਅਰਥਾਂ ਨੂੰ ਪ੍ਰਗਟ ਕਰਦਾ ਸ਼ਬਦ ਵਿਰੋਧ ਅਰਥਕ ਸ਼ਬਦ ਹੁੰਦਾ ਹੈ ਵਿਰੋਧਅਰਥਕ ਸ਼ਬਦਾਂ ਦੀਆਂ ਉਦਾਹਰਨਾਂ ਹੇਠ ਦਿੱਤੀਆਂ ਹਨ। ਉਸਤਤ-ਨਿੰਦਿਆ। ਉੱਚੀ- ਨੀਵੀਂ ,ਹੌਲੀ ਉੱਠਣਾ-ਬੈਠਣਾ। ਅਸਲੀ-ਨਕਲੀ। ਇੱਜਤ-ਬੇਇੱਜ਼ਤੀ। ਏਕਤਾ - ਫੁੱਟ। ਸਸਤਾ -ਮਹਿੰਗਾ। ਸਹੀ-ਗ਼ਲਤ। ਹੱਸਣਾ -ਰੋਣਾ ਹਨੇਰਾ- ਚਾਨਣ। ਹਲਾਲ- ਹਰਾਮ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ: ਇਹ ਉਹ ਸ਼ਬਦ ਹੁੰਦਾ ਹੈ ਜਿਸਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਜਾਂ ਪੂਰੇ ਵਾਕ ਵਿੱਚ ਸਪੱਸ਼ਟ ਹੁੰਦਾ ਹੈ । ਹਰ ਮਨੁੱਖ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਗੱਲ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਕਹਿ ਸਕੇ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਨਾਲ ਸੰਖੇਪਤਾ ਵੀ ਆਉਂਦੀ ਹੈ ਅਤੇ ਗੱਲ ਦਾ ਪ੍ਰਭਾਵ ਵੀ ਵੱਧਦਾ ਹੈ ਉਦਾਹਰਣ ਵਜੋਂ ਇਹ ਕਹਿਣਾ ਹੋਵੇ ਕਿ ਉਹ ਅਕਸਰ ਗੱਲ ਨੂੰ ਭੁੱਲ ਜਾਂਦਾ ਹੈ ਜਾਂ ਉਹ ਕੋਈ ਗੱਲ ਯਾਦ ਨਹੀਂ ਰੱਖ ਸਕਦਾ ਤਦ ਇਸ ਦੀ ਥਾਂ ਭੁਲੱਕੜ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਤਰ੍ਹਾਂ ਕਹਿਣ ਨਾਲ ਗੱਲ ਸੰਖੇਪ ਵੀ ਹੋ ਜਾਂਦੀ ਹੈ। ਅਤੇ ਪ੍ਰਭਾਵਸ਼ਾਲੀ ਵੀ। ਇਹ ਸ਼ਬਦਾਂ ਦੀਆਂ ਉਦਾਹਰਨਾਂ ਹੇਠ ਦਿੱਤੀਆਂ ਗਈਆਂ ਹਨ।
1. ਉਹ ਪਾਠ ਜੋ ਸ਼ੁਰੂ ਤੋਂ ਲੈਕੇ ਅੰਤ ਤੱਕ ਕੀਤਾ ਜਾਵੇ-ਖੰਡ ਪਾਠ।
2. ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ-ਅਖਾੜਾ
3. ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ-ਸਪਤਾਹਿਕ।
4. ਉਹ ਮੁੰਡਾ ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ-ਕੁਆਰੀ/ਕੁਆਰਾ।
5. ਆਗਿਆ ਦਾ ਪਾਲਣ ਕਰਨ ਵਾਲਾ-ਆਗਿਆਕਾਰੀ।
6. ਕੰਮ ਤੋਂ ਜੀਅ ਚਲਾਉਣ ਵਾਲਾ-ਕਮ ਚੋਰ।
7. ਜਿਹੜਾ ਪਰਮਾਤਮਾ ਨੂੰ ਨਾ ਮੰਨੇ-ਨਾਸਤਿਕ।
8. ਜਿਹੜਾ ਕਦੇ ਨਾ ਥੱਕੇ-ਅਣਥੱਕ
। 9. ਜਿਹੜਾ ਕਦੇ ਨਾ ਟੁੱਟੇ-ਅਟੁੱਟ।
10. ਜਿਹੜਾ ਬੋਲ ਨਾ ਸਕਦਾ ਹੋਵੇ-ਗੂੰਗਾ
0 Comments