ਸਬੰਧਕ ਅਤੇ ਸਬੰਧਕ ਦੇ ਪ੍ਰਕਾਰ ਕੀ ਹਨ।

ਸਬੰਧਕ: ਜਿਹੜੇ ਸ਼ਬਦ ਵਾਕ ਵਿੱਚ ਨਾਮ ਪੜਨਾਂਵ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਵਾਕ ਦੂਸਰੇ ਸ਼ਬਦਾਂ ਨਾਲ ਪ੍ਰਗਟ ਕਰਨ ਉਹਨਾਂ ਨੂੰ ਸਬੰਧਕ ਕਿਹਾ ਜਾਂਦਾ ਹੈ। ਜਿਵੇਂ ਕਿ 
1. ਇਹ ਪੈੱਨ ਰਾਮ ਦਾ ਹੈ।
 2. ਧੰਨੇ ਦੀ ਮੱਝ ਕਾਲੇ ਰੰਗ ਦੀ ਹੈ। 
 3. ਗਾਇਤਰੀ ਕੋਲ ਇੱਕ ਕੈਮਰਾ ਹੈ।
 4. ਗੀਤਾ ਦੇ ਵਾਲ ਬਹੁਤ ਲੰਮੇ ਹਨ। 
 ਐਨਾ ਵਾਕਾ ਵਿੱਚ ਦਾ, ਦੀ, ਕੋਲ, ਦੇ ਸ਼ਬਦ ਸਬੰਧਕ ਹਨ। ਇਸੇ ਤਰਾਂ ਕੁਝ ਹੋਰ ਸੰਬੰਧਕ ਸ਼ਬਦ ਹਨ: ਨਾਲ, ਤੋਂ, ਉੱਪਰ ,ਤੱਕ ,ਤੌੜੀ, ਤਾਈ ਵਿੱਚ, ਹੇਠਾਂ ਨੇੜੇ ਕੋਣ ਸਹਿਤ, ਖ਼ਾਸ ,ਦੂਰ, ਸਾਹਮਣੇ, ਪਰੇ, ਬਿਨਾਂ, ਲਈ, ਵਲ, ਰਾਹੀਂ, ਦੁਆਰਾ ।
 ਸੰਬੰਧਕ ਦੋ ਪ੍ਰਕਾਰ ਦੇ ਹੁੰਦੇ ਹਨ।
 ਪੂਰਨ ਸਬੰਧਕ, ਆਪੂਰਨ ਸੰਬੰਧਕ। 

 1. ਪੂਰਨ ਸੰਬੰਧਕ: ਜਿਹੜੇ ਸ਼ਬਦ ਇਕੱਲੇ ਹੀ ਸ਼ਬਦ ਦਾ ਕੰਮ ਕਰਨ ਉਹਨਾਂ ਨੂੰ ਪੂਰਨ ਸਬੰਧਕ ਕਿਹਾ ਜਾਂਦਾ ਹੈ ਜਿਵੇਂ: ਰਾਜੂ ਦਾ ਬੈਟ ਵਧੀਆ ਹੈ, ਕਲ ਭਾਰਤ ਦਾ ਮੈਚ ਪਾਕਿਸਤਾਨ ਨਾਲ ਹੈ। ਉਪਰੋਕਤ ਵਾਕਾਂ ਵਿੱਚ ਦਾ ਅਤੇ ਨਾਲ ਸਬੰਧਕ ਸ਼ਬਦ ਹਨ। 

2. ਅਪੂਰਨ ਸੰਬੰਧਿਕ: ਜਿਹੜੇ ਸ਼ਬਦ ਇਕੱਲੇ ਸਬੰਧਕ ਦਾ ਕੰਮ ਨਾ ਕਰ ਸਕਣ ਅਤੇ ਉਹ ਪੂਰਨ ਸੰਬੰਧਕ ਨਾਲ ਮਿਲ ਕੇ ਸਬੰਧਕ ਬਣਨ ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ (ਓ) ਮੇਰਾ ਘਰ ਰਾਜੂ ਦੇ ਘਰ ਕੋਲ ਹੈ। (ਅ) ਤੁਹਾਡੀ ਸੀਟ ਮੇਰੇ ਤੋਂ ਪਰੇ ਹੈ। ਉਪਰੋਕਤ ਵਾਕਾਂ ਵਿੱਚ ਕੋਲ ਤੇ ਪਰੇ ਸ਼ਬਦ ਅਪੂਰਨ ਸੰਬੰਧਕ ਹਨ। ਜੇ ਸੰਬੰਧਤ ਨਾ ਹੋਣ ਤਾਂ ਵਾਕਾਂ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਜਿਵੇਂ: ਇਹ ਪੈੱਨ ਰਾਮ ਦਾ ਹੈ, ਦੀ ਥਾਂ 'ਇਹ ਪੈੱਨ ਰਾਮ ਹੈ' ।

Post a Comment

0 Comments