ਸੇਵਾ ਵਿਖੇ,
ਪ੍ਰਧਾਨ,
ਪ੍ਰਿੰਸੀਪਲ ਕਮੇਟੀ ਮਾਲੇਰਕੋਟਲਾ।
ਸ੍ਰੀ ਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦਾ ਧਿਆਨ ਰਾਏਕੋਟ ਤੋ ਮਾਲੇਰ ਕੋਟਲਾ ਜਾਣ ਵਾਲੀ ਸੜਕ ਵੱਲ ਦਬਾਉਣਾ ਚਾਹੁੰਦਾ ਹਾਂ ਇਸ ਸੜਕ ਦੇ ਦੋਵੇਂ ਪਾਸੇ ਗੰਦਗੀ ਦੇ ਢੇਰ ਨਜ਼ਰ ਆਉਂਦੇ ਹਨ। ਜਿਨ੍ਹਾਂ ਕਰਕੇ ਹਮੇਸ਼ਾ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਕੁੱਤੇ ਬਿੱਲੀਆਂ ਤੇ ਅਵਾਰਾ ਗਊਆਂ ਆਦਿ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਫਰੋਲਦੇ ਰਹਿੰਦੇ ਹਨ। ਜਿਸ ਨਾਲ ਸੜਕ ਤੇ ਵੀ ਕੂੜਾ ਕਰਕਟ ਖਿਲਰ ਜਾਂਦਾ ਹੈ।
ਗੰਦੇ ਪਾਣੀ ਦੇ ਨਿਕਾਸ ਲਈ ਵੀ ਉਚਿਤ ਪ੍ਰਬੰਧ ਨਹੀਂ ਹੈ। ਜਿਸ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਵਿੱਚ ਭਰ ਜਾਂਦਾ ਹੈ।
ਸ਼੍ਰੀ ਮਾਨ ਜੀ ਮੈਂ ਆਪਣੇ ਇਲਾਕਾ ਨਿਵਾਸੀਆਂ ਵੱਲੋ ਆਪ ਜੀ ਨੂੰ ਬੇਨਤੀ ਕਰਦਾ ਹਾਂ ਕੇ ਛੇਤੀ ਤੋਂ ਛੇਤੀ ਕੂੜਾ ਚਕਾਉਣ ਦਾ ਉਪਰਾਲਾ ਕੀਤਾ ਜਾਵੇ। ਕੂੜਾ ਸੁੱਟਣ ਲਈ ਵੱਡੇ-ਵੱਡੇ ਢੱਕਣ ਦਾਰ ਢੋਲ ਰਖਵਾਉਣ ਦੀ ਕਿਰਪਾਲਤਾ ਕੀਤੀ ਜਾਵੇ ਜੀ। ਗੰਦੇ ਪਾਣੀ ਦੇ ਨਿਕਾਸ ਲਈ ਨਾਲੀਆਂ ਅਤੇ ਗੱਟਰਾਂ ਨੂੰ ਸਾਫ ਕਰਵਾਇਆ ਜਾਵੇ ਤਾਂ ਜੋ ਇਲਾਕਾ ਨਿਵਾਸੀ ਘਾਤਕ ਬਿਮਾਰੀਆਂ ਤੋਂ ਬੱਚੇ ਰਹਿਣ।
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸਪਾਤਰ,
ਏ. ਪੀ ਢਿੱਲੋਂ
ਮਿਤੀ 21/8/23
0 Comments