ਮੁੱਖ ਅਧਿਆਪਕ ਤੋਂ ਮੈਚ ਦੇਖਣ ਜਾਣ ਦੀ ਇਜਾਜ਼ਤ ਲਈ ਪੱਤਰ

ਸਕੂਲ ਦੇ ਮੁੱਖ ਅਧਿਆਪਕ ਤੋਂ ਮੈਚ ਦੇਖਣ ਜਾਣ ਦੀ ਇਜਾਜ਼ਤ ਲੈਣ ਸਬੰਧੀ ਪੱਤਰ ਲਿਖੋ



ਸੇਵਾ ਵਿਖੇ,    
             ਮੁੱਖ ਅਧਿਆਪਕ ਸਾਹਿਬ,
ਸਰਕਾਰੀ ਹਾਈ ਸਕੂਲ ਚੱਕ ਸੇਖਪੁਰ ਕਲਾਂ।
ਸ੍ਰੀ ਮਾਨ ਜੀ, 
             ਬੇਨਤੀ ਹੈ ਕਿ ਸਾਡੇ ਸਕੂਲ ਦੀ ਹਾਕੀ ਦੀ ਟੀਮ ਜ਼ਿਲ੍ਹਾ ਪੱਧਰ ਤੇ ਮੈਚ ਖੇਡਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਜਾ ਰਹੀ ਹੈ ਹਾਕੀ ਮੇਰੀ ਮਨਪਸੰਦ ਖੇਡ ਹੈ ਮੈਂ ਆਪ ਜੀ ਕੋਲੋਂ ਕੱਲ ਮਿਤੀ 16/8/ 23 ਨੂੰ ਹੋਣ ਵਾਲੇ ਮੈਚ ਨੂੰ ਦੇਖਣ ਜਾਣ ਦੀ ਆਗਿਆ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ। ਮੈਂ ਆਪ ਜੀ ਦਾ ਅਤੇ ਧੰਨਵਾਦੀ ਹੋਵਾਂਗਾ। 


ਆਪ ਦਾ ਆਗਿਆਕਾਰੀ,
ਅਰਮਾਨ ਔਜਲਾ
ਜਮਾਤ ਛੇਵੀਂ
ਮਿਤੀ 15.8.23

Post a Comment

0 Comments