ਮੁੱਖ ਅਧਿਆਪਕ ਜੀ,
ਸਰਕਾਰੀ ਮਿਡਲ ਸਕੂਲ,
ਕੁਠਾਲਾ।
ਮਿਤੀ : …………
ਵਿਸ਼ਾ: ਪੀਣ ਵਾਲੇ ਸੁਰੱਖਿਅਤ ਪਾਣੀ ਦਾ ਪ੍ਰਬੰਧ।
ਸਤਿਕਾਰਯੋਗ ਸਰ/ਮੈਡਮ,
ਮੇਰਾ ਨਾਮ ਮਨਪ੍ਰੀਤ ਸਿੰਘ ਬਾਦਲ ਹੈ ਅਤੇ ਮੈਂ ਤੁਹਾਡੇ ਨਾਮਵਰ ਸਕੂਲ ਦੀ 7ਵੀਂ ਜਮਾਤ ਦਾ ਵਿਦਿਆਰਥੀ ਹਾਂ। ਮੈਂ ਤੁਹਾਡਾ ਧਿਆਨ ਪੀਣ ਵਾਲੇ ਪਾਣੀ ਦੀ ਕਮੀ / ਘਾਟ ਵੱਲ ਖਿੱਚਣਾ ਚਾਹਾਂਗਾ।
ਸਾਡੇ ਸਕੂਲ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਤਸੱਲੀਬਖਸ਼ ਨਹੀਂ ਹੈ।
ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਕੂਲ ਵਿੱਚ ਪੀਣ ਵਾਲੇ ਪਾਣੀ ਲਈ ਸਿਰਫ਼ ਇੱਕ ਟੂਟੀ ਹੈ। ਇਸ ਲਈ ਪਾਣੀ ਪੀਣ ਲਈ ਲੋਕਾਂ ਦੀ ਭਾਰੀ ਭੀੜ ਹੁੰਦੀ ਹੈ, ਜਿਸ ਕਾਰਨ ਪਾਣੀ ਪੀਣ ਲਈ 10 ਮਿੰਟ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਅਤੇ ਗਰਮੀਆਂ ਵਿੱਚ ਪਾਣੀ ਵਾਲੀ ਟੈਂਕੀ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ ਜਿਸ ਨਾਲ ਪਾਣੀ ਵੀ ਕਾਫੀ ਗਰਮ ਹੋ ਜਾਂਦਾ ਹੈ ਇਹੋ ਜਿਹੀ ਗਰਮੀ ਵਿੱਚ ਗਰਮ ਪਾਣੀ ਪੀਣਾ ਵੀ ਬੋਹਤ ਮੁਸ਼ਕਿਲ ਹੋ ਜਾਂਦਾ ਹੈ ਕਿਰਪਾ ਕਰਕੇ
ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਪੀਣ ਵਾਲੇ ਪਾਣੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ ਅਤੇ ਸਕੂਲ ਵਿੱਚ 4 ਤੋਂ 5 ਵਾਧੂ ਟੂਟੀਆਂ ਲਗਾਈਆਂ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਪੀਣ ਵਾਲੇ ਪਾਣੀ ਲਈ ਇੰਤਜ਼ਾਰ ਨਾ ਕਰਨਾ ਪਵੇ।
ਅਤੇ ਠੰਡੇ ਪਾਣੀ ਦੇ ਪ੍ਰਬੰਧ ਲਈ ਫਰਿੱਜ ਦਾ ਇੰਤਜ਼ਾਮ ਕੀਤਾ ਜਾਵੇ।
ਤੁਹਾਡੇ ਇਸ ਯੋਗ ਕਾਰਜ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਕਿਉਂਕਿ ਇਹ ਵਿਦਿਆਰਥੀਆਂ ਦੀ ਸਿਹਤ ਦਾ ਮਾਮਲਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਜ਼ਰੂਰ ਕਰੋਗੇ।
ਧੰਨਵਾਦ ਸਹਿਤ!
ਤੁਹਾਡੀ ਆਗਿਆਕਾਰੀ,
ਨਾਮ: ਮਨਪ੍ਰੀਤ ਸਿੰਘ ਬਾਦਲ
ਕਲਾਸ: 8th
ਰੋਲ ਨੰਬਰ: 32
0 Comments