ਕਿਰਿਆ ਵਿਸ਼ੇਸ਼ਣ ਅਤੇ ਉਸਦੇ ਪ੍ਰਕਾਰ

ਕਿਰਿਆ ਵਿਸ਼ੇਸ਼ਣ: ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ ਸਥਾਨ ਕਾਰਨ ਤਰੀਕਾ ਆਦਿ ਵਿਸ਼ੇਸ਼ਣ ਕਿਹਾ ਜਾਂਦਾ ਹੈ। ਕਿਰਿਆ ਵਿਸ਼ੇਸ਼ਣ ਵਿਸ਼ੇਸ਼ਤਾ: ਰਾਜੂ ਨੇ ਬੂਹਾ ਖੋਲਿਆ, ਉਹ ਕਮਰੇ ਵਿੱਚ ਗਿਆ, ਸੀਤਾ ਗਾਉਂਦੀ ਹੈ, ਤਰਸੇਮ ਸਕੂਲ ਤੋਂ ਆਇਆ ਹੈਂ। ਕੰਮ, ਕੰਮ ਦੀ ਵਿਸ਼ੇਸ਼ਤਾ: ਰਾਜੂ ਨੇ ਬੂਹਾ ਹੌਲੀ ਜਿਹੀ ਖੋਲ੍ਹਿਆ, ਉਹ ਕਮਰੇ ਵਿੱਚ ਕਾਹਲੀ ਨਾਲ ਗਿਆ, ਸੀਤਾ ਬਹੁਤ ਸੁਰੀਲਾ ਗਾਉਂਦੀ ਹੈ, ਤਰਸੇਮ ਸਕੂਲ ਤੋਂ ਹੁਣੇ ਆਇਆ ਹੈ। ਉਪਰੋਕਤ ਦੋਹਾਂ ਕਿਸਮਾਂ ਦੇ ਵਾਕਾਂ ਵਿੱਚ ਕਾਫ਼ੀ ਭਿੰਨਤਾ ਹੈ ਪਹਿਲੀ ਕਿਸਮ ਦੇ ਵਾਕਾਂ ਵਿੱਚ ਸਾਧਾਰਨ ਕਿਰਿਆ ਵਾਪਰਦੀ ਹੈ ਤੇ ਦੂਜੀ ਕਿਸਮ ਦੇਵਕਾ ਵਿੱਚ ਹੌਲੀ , ਕਾਹਲੀ ਸੁਰੀਲਾ ਹੁਣੇ ਆਦਿ ਸ਼ਬਦਾਂ ਦੇ ਲੱਗ ਜਾਣ ਨਾਲ ਕਿਰਿਆ ਸਧਾਰਨ ਤੋਂ ਵਿਸ਼ੇਸ਼ ਬਣ ਗਈ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਹਨ।

 ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ: 
1. ਕਾਲ ਵਾਚਕ ਕਿਰਿਆ ਵਿਸ਼ੇਸ਼ਣ। 
 2. ਸਥਾਨਵਾਚਕ ਕਿਰਿਆ ਵਿਸ਼ੇਸ਼ਣ। 
 3. ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ।
 4. ਕਾਰਨ ਵਾਚਕ ਕਿਰਿਆ ਵਿਸ਼ੇਸ਼ਣ
 5. ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ। 
 6. ਸੰਖਿਆਵਾਚਕ ਕਿਰਿਆ ਵਿਸ਼ੇਸ਼ਣ 
 7. ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ
 8. ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ।

 ਕਾਲ ਵਾਚਕ ਕਿਰਿਆ ਵਿਸ਼ੇਸ਼ਣ: ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਹੁਣੇ, ਭਲਕੇ, ਰਾਤੋ ਰਾਤ, ਹਰ ਰੋਜ਼ ,ਕਦੇ ,ਕਦਾਈ ਆਦਿ ।
  
 ਸਥਾਨਵਾਚਕ ਕਿਰਿਆ ਵਿਸ਼ੇਸ਼ਣ: ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਗਿਆਨ ਹੋਵੇ ਉਹਨਾਂ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਘਰ ,ਬਾਜ਼ਾਰ ,ਇੱਧਰ,ਪਿਛੇ ਸਾਹਮਣੇ ਆਦਿ ।

ਪਰਕਾਰਵਾਚਕ ਕਿਰਿਆ ਵਿਸ਼ੇਸ਼ਣ: ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਢੰਗ ਜਾਂ ਪ੍ਰਕਾਰ ਦਾ ਗਿਆਨ ਹੋਵੇ ਉਹਨਾਂ ਨੂੰ ਪਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਹੌਲੀ ਛੇਤੀ ਇਉਂ ਉਸ ਤਰ੍ਹਾਂ ਆਦਿ।

 ਕਾਰਨ ਵਾਚਕ ਕਿਰਿਆ ਵਿਸ਼ੇਸ਼ਣ: ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਲੱਗੇ ਉਨ੍ਹਾਂ ਨੂੰ ਕਾਰਨ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਇਸ ਲਈ, ਇੰਝ ,ਕਿਉਕਿ, ਤਦ ਤਾਂ ਹੀ ਆਦਿ।

 ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ: ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਮਿਣਤੀਦਾਰ ਜਾਂ ਪਰਿਮਾਣ ਦਾ ਬੋਧ ਹੋਵੇ ਉਹਨਾਂ ਨੂੰ ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਬਹੁਤ, ਜਰਾ ,ਰਤਾ ਕੁ ਆਦਿ।

 ਸੰਖਿਆਵਾਚਕ ਕਿਰਿਆ ਵਿਸ਼ੇਸ਼ਣ: ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ ਜਾਂ ਦੋਹਰਾ ਦਾ ਪਤਾ ਲੱਗੇ ਉਹਨਾਂ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਘੜੀ ਮੁੜੀ, ਦੁਬਾਰਾ ,ਕਈ ਵਾਰ ,ਇਕ ਇਕ, ਦੋ ਦੋ ਆਦਿ। 

 ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ: ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਨਿਰਣੇ ਪੁਰਵਕ ਗਿਆਨ ਹੋਵੇ ਉਹਨਾਂ ਨਿਰਣੇ ਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਿਵੇਂ ਜੀ ਹਾਂ ਆਓ ਜੀ ਚੰਗਾ ਜੀ ਆਦਿ ।

ਨਿਸਚੇ ਵਾਚਕ ਕਿਰਿਆ ਵਿਸ਼ੇਸ਼ਣ: ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਬਾਰੇ ਨਿਸਚੈ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਬੇਸ਼ੱਕ ਬਿਲਕੁਲ ਜ਼ਰੂਰ ਆਦਿ।

Post a Comment

0 Comments