ਕਮਰਾ ਨੰ . 25
ਜਵਾਹਰ ਨਵੋਦਿਆ ਵਿਦਿਆਲਾ,
ਚੰਡੀਗੜ੍ਹ।
21ਅਗਸਤ 2023
ਮੇਰੀ ਬਹੁਤ ਹੀ ਲਾਡਲੀ ਭੈਣ ਆਇਸ਼ਾ,
ਪਿਆਰ।
ਮੈਨੂੰ ਉਮੀਦ ਹੈ ਕਿ ਤੂੰ ਠੀਕ ਠਾਕ ਹੋਵੇਗੀ। ਮੈਨੂੰ ਇਹ ਵੀ ਆਸ ਹੈ ਕਿ ਤੂੰ ਸਕੂਲ ਨੇਮ ਨਾਲ ਜਾਂਦੀ ਹੋਵੇਗੀ। ਅਤੇ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੀ ਹੋਵੇਗੀ।
ਇੱਥੇ ਮੇਰੇ ਨਾਲ ਦੇ ਕਈ ਵਿਦਿਆਰਥੀ ਬਹੁਤ ਸਮਾਂ ਟੀਵੀ ਦੇਖਦੇ ਰਹਿੰਦੇ ਹਨ ਮੈਨੂੰ ਡਰ ਹੈ ਕਿ ਇਹ ਭੈੜੀ ਬਿਮਾਰੀ ਕੀਤੇ ਤੈਨੂੰ ਵੀ ਨਾ ਲੱਗ ਜਾਵੇ। ਬਹੁਤਾ ਸਮਾਂ ਟੀਵੀ ਵੇਖਣ ਨਾਲ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ ਅਤੇ ਇਸ ਤਰ੍ਹਾਂ ਸਮਾਂ ਵੀ ਬਹੁਤ ਬਰਬਾਦ ਹੁੰਦਾ ਹੈ। ਸਾਰੇ ਪ੍ਰੋਗਰਾਮ ਸਾਡੇ ਵੇਖਣ ਯੋਗ ਵੀ ਨਹੀਂ ਹੁੰਦੇ ਮੈਂ ਟੀਵੀ ਵੇਖਣ ਦੇ ਵਿਰੁੱਧ ਨਹੀਂ ਪਰ ਮੈਂ ਤੈਨੂੰ ਇਹੀ ਸੁਝਾਅ ਦਿਆਂਗਾ ਕੇ ਤੂੰ ਕੇਵਲ ਉਪਯੋਗੀ ਪ੍ਰੋਗਰਾਮ ਹੀ ਵੇਖਿਆ ਕਰ। ਨਿਸ਼ਚਿਤ ਸਮੇਂ ਉੱਤੇ ਪੜ੍ਹਾਈ ਦਾ ਕੰਮ ਖਤਮ ਹੋਣ ਉਪਰੰਤ ਵਿੱਦਿਅਕ ਪ੍ਰੋਗਰਾਮ ਅਤੇ ਆਮ ਜਾਣਕਾਰੀ ਤੇ ਪ੍ਰੋਗਰਾਮ ਦੇਖਣ ਵਿੱਚ ਕੋਈ ਹਰਜ ਨਹੀਂ।
ਟੀ ਵੀ ਅੱਗੇ ਜ਼ਿਆਦਾ ਸਮਾਂ ਬੈਠਣ ਨਾਲ ਬਹੁਤ ਬੱਚੇ ਖੇਡਾਂ ਵਿੱਚ ਰੁਚੀ ਲੈਣੀ ਛੱਡ ਦਿੰਦੇ ਹਨ ਇਸ ਨਾਲ ਉਹ ਬੈਠੇ ਬੈਠੇ ਮੋਟੇ ਹੁੰਦੇ ਜਾਂਦੇ ਹਨ। ਅਤੇ ਸਰੀਰਕ ਤੌਰ ਤੇ ਤੰਦਰੁਸਤ ਵੀ ਨਹੀਂ ਰਹਿੰਦੇ ਇਸ ਲਈ ਕੁਝ ਸਮਾਂ ਖੇਡਾਂ ਵੀ ਖੇਡਣੀਆਂ ਚਾਹੀਦੀਆਂ ਹਨ। ਆਇਸ਼ਾ ਮੇਰੀ ਲਾਡਲੀ ਭੈਣ, ਮੈਨੂੰ ਤੇਰੇ ਤੇ ਬਹੁਤ ਮਾਣ ਹੈ ਮੈਂ ਤੇਰੇ ਉੱਜਲੇ ਭਵਿੱਖ ਦੀ ਕਾਮਨਾ ਕਰਦਾ ਹਾਂ ਮੇਰੀ ਇੱਛਾ ਹੈ ਕਿ ਤੇਰੀ ਵਿੱਦਿਆ ਪ੍ਰਾਪਤੀ ਸਾਰੇ ਪਰਿਵਾਰ ਅਤੇ ਤੇਰੇ ਲਈ ਵੀ ਮਾਣ ਕਰਨ ਯੋਗ ਹੋਵੇ।
ਮੈਂ ਉਮੀਦ ਕਰਦਾ ਹਾਂ ਕਿ ਮੇਰੀ ਭੈਣ ਆਪਣੇ ਵੀਰ ਦੀ ਇਸ ਸਿੱਖਿਆ ਨੂੰ ਹਮੇਸ਼ਾ ਯਾਦ ਰੱਖੇਗੀ ਮਾਤਾ ਜੀ ਅਤੇ ਪਿਤਾ ਜੀ ਨੂੰ ਮੱਥਾ ਟੇਕਦਾ ਹਾਂ ।
ਤੇਰਾ ਵੀਰ,
ਫ਼ਰਮਾਨ ।
0 Comments