1. ਉਸ ਨੂੰ ਇੰਨੀ ਪਿਆਸ ਲੱਗੀ ਸੀ ਕਿ ਉਹ ਪਾਣੀ ਦਾ ਪੂਰਾ ਜੱਗ ਹੀ ਪੀ ਗਿਆ। ਸ਼ਬਦ ਦਾ ਅਰਥ ਸਪਸ਼ਟ ਰੂਪ ਵਿੱਚ ਭਾਵੇਂ ਇੱਕ ਹੀ ਹੁੰਦਾ ਹੈ ਪਰ ਉਸਨੂੰ ਵੱਖ-ਵੱਖ ਪ੍ਰਸੰਗਾਂ ਵਿੱਚ ਬਰਤਨ ਨਾਲ ਵੱਖਰਾ ਭਾਵ ਪ੍ਰਗਟ ਹੁੰਦਾ ਹੈ ਜਿਵੇਂ ਬੁਖਾਰ ਉੱਤਰ ਗਿਆ।
2. ਨਲਾਇਕ ਵਿਦਿਆਰਥੀ, ਅਧਿਆਪਕ ਦੇ ਦਿਲੋਂ ਉਤਰ ਗਿਆ। ਅਜਿਹੇ ਬਹੁ ਆਰਥਿਕ ਸ਼ਬਦਾ ਦੀਆਂ ਕੁੱਝ ਉਦਾਹਰਨਾਂ ਹੇਠ ਦਿੱਤੀਆਂ ਗਈਆਂ ਹਨ:
ਉੱਚਾ:-1. ਇਸ ਪਿੰਡ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ।
2. ਉਸ ਨੂੰ ਉੱਚਾ ਸੁਣਦਾ ਹੈ।
3. ਉਸ ਵਿਅਕਤੀ ਦਾ ਵਿਅਕਤੀਤਵ ਬਹੁਤ ਉੱਚਾ ਹੈ।
ਉੱਤਰ: 1. ਹਿਮਾਲਾ ਪਰਬਤ ਭਾਰਤ ਦੇ ਉੱਤਰ ਵੱਲ ਹੈ।
2. ਢੁਕਵਾਂ ਉੱਤਰ ਦੇਣ ਵਾਲੇ ਨੂੰ ਪੂਰੇ ਅੰਕ ਦਿੱਤੇ ਜਾਣਗੇ।
3. ਰਾਮ ਦਾ ਗੁੱਟ ਉੱਤਰ ਗਿਆ।
ਉਸਤਾਦ: 1. ਉਸਤਾਦ ਅਤੇ ਸੁਗਿਰਦ ਦਾ ਰਿਸ਼ਤਾ ਬੜਾ ਪਵਿੱਤਰ ਹੈ।
2. ਹਰੀ ਬੜਾ ਉਸਤਾਦ ਨਿਕਲਿਆ।
3. ਗੁਰਪ੍ਰੀਤ ਚਿੱਤਰਕਾਰੀ ਵਿੱਚ ਬੜੀ ਉਸਤਾਦ ਹੈ।
ਉਲਟੀ: 1. ਰਸਤੇ ਵਿੱਚ ਬਸ ਉਲਟੀ ਪਈ ਸੀ।
2. ਮੇਰੀ ਕਹੀ ਹੋਈ ਸਿੱਧੀ ਗੱਲ ਵੀ ਉਸ ਨੂੰ ਉਲਟੀ ਜਾਪਦੀ ਹੈ । ਅੱਕ:1. ਸੁਰਿੰਦਰ ਦੀਆਂ ਗਲਾ ਸੁਣ-ਸੁਣ ਕੇ ਮੈਂ ਅੱਕ ਗਿਆ ਹਾਂ।
2. ਅੱਜ ਮੈਂ ਸਾਰਾ ਦਿਨ ਪੜ੍ਹਦੀ-ਪੜ੍ਹਦੀ ਅੱਕ ਗਈ।
ਅੰਗ: 1. ਜੋ ਮਿਹਨਤ ਕਰਦਾ ਹੈ ਪ੍ਰਮਾਤਮਾ ਉਸਦੇ ਅੰਗ ਸੰਗ ਰਹਿੰਦਾ ਹੈ। 2. ਸਰੀਰ ਦਾ ਮਹੱਤਵਪੂਰਨ ਅੰਗ ਹੈ।
ਅੱਗਾ: 1. ਇਸ ਕੁੜਤੇ ਦਾ ਅੱਗਾ ਤਾਂ ਠੀਕ ਹੈ ਪਰ ਪਿੱਛਾ ਫਟਿਆ ਹੋਇਆ ਹੈ।
2. ਸੰਤ ਜਨ ਆਪਣਾ ਅੱਗਾ ਸੁਧਾਰ ਲੈਂਦੇ ਹਨ।
ਸੰਗ:1.ਹੱਥੀਂ ਕੰਮ ਕਰਦਿਆਂ ਸੰਗ ਕਾਹਦੀ ?
2. ਤਾਜ ਮਹਿਲ ਸੰਗਮਰਮਰ ਦਾ ਬਣਿਆ ਹੋਇਆ ਹੈ।
ਸਤ:1. ਮੇਰੀ ਕਹੀ ਗੱਲ ਉਸ ਨੇ ਸਤਬਚਨ ਕਹਿ ਕੇ ਮੰਨ ਲਈ।
2. ਪੁਦੀਨੇ ਦਾ ਸੱਤ ਪੇਟ ਦੀਆਂ ਕਈ ਬਿਮਾਰੀਆਂ ਲਈ ਵਧੀਆ ਹੈ।
ਸਰ: 1. ਇਸ ਵਾਰੀ ਪਹਿਲੀ ਸਰ ਮੇਰੀ ਹੈ।
2. ਥੋੜੇ ਪੈਸਿਆਂ ਨਾਲ ਹੀ ਕੰਮ ਸਰ ਗਿਆ।
ਸਾਰ:1. ਕਵਿਤਾ ਜਾਂ ਕਹਾਣੀ ਦਾ ਸਾਰ ਲਿਖੋ।
2. ਗਰੀਬ ਦੀ ਕੌਣ ਸਾਰ ਲੈਂਦਾ ਹੈ।
ਹਾਰ:1. ਖੇਡ ਤਾਂ ਖੇਡਣ ਲਈ ਖੇਡੀ ਜਾਂਦੀ ਹੈ ਹਾਰ -ਜਿੱਤ ਲਈ ਨਹੀਂ।
2. ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੁਮੱਤਾਂ ਨੇ ਨੀਹਾਂ ਦੇ ਗਲ ਵਿੱਚ ਹਾਰ ਪਾਏ।
ਕਾਲ:1. ਮੀਹ ਘੱਟ ਪੈਣ ਨਾਲ ਕਾਲ ਪੈ ਗਿਆ।
2. ਰਾਵਣ ਸਮਜਦਾ ਸੀ ਕਿ ਕਾਲ ਉਸਨੇ ਮੰਜੇ ਦੇ ਪਾਵੇ ਨਾਲ ਬੰਨਿਆ ਹੋਇਆ ਹੈ।
ਖੱਟੀ: 1. ਉਸ ਨੇ ਖੱਟੀ ਚੁੰਨੀ ਲਈ ਹੋਈ ਹੈ।
2. ਖੱਟੀ ਲੱਸੀ ਦੀ ਘੜੀ ਬਹੁਤ ਵਧੀਆ ਬਣਦੀ ਹੈ।
ਘੜੀ: 1. ਘੜੀ ਖ਼ਰਾਬ ਹੋ ਗਈ।
2. ਗੁੱਲੀ ਤਰਖਾਣ ਨੇ ਘੜੀ ਹੈ।
ਜੱਗ:1. ਮੀਂਹ ਨਾ ਪੈਣ ਤੇ ਪਿੰਡ ਵਾਲਿਆਂ ਨੇ ਜੱਗ ਕੀਤਾ।
2. ਕਹਾਵਤ ਹੈ। ਇਹ ਜੱਗ ਮਿੱਠਾ ਅਗਲਾ ਕਿਨ ਡਿਠਾ?
ਟਿੱਕੀ: 1. ਟਿੱਕੀ ਵਾਲੀ ਸਿਆਹੀ ਦਾ ਰਿਵਾਜ਼ ਹੀ ਮੁੱਕ ਗਿਆ ਹੈ।
2. ਸੂਰਜ ਦੀ ਟਿੱਕੀ ਨਿੱਕਲ ਆਈ ਹੈ।
0 Comments