ਵਿਆਕਰਨ ਕੀ ਹੈ? Vyakaran Ki Hai?

ਵਿਆਕਰਨ: ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ ਭਾਸ਼ਾ ਸਬੰਧੀ ਵਿਆਕਰਨ ਦੇ ਨਿਯਮ ਬਾਹਰੋਂ ਨਹੀਂ ਲਏ ਜਾਂਦੇ ਸਗੋਂ ਉਸੇ ਭਾਸ਼ਾ ਵਿੱਚੋਂ ਪਛਾਣੇ ਗਏ ਹੁੰਦੇ ਹਨ। ਕਿਸੇ ਇੱਕ ਭਾਸ਼ਾ ਦੇ ਇਹਨਾਂ ਨਿਯਮਾਂ ਨੂੰ ਕਿਸੇ ਦੂਸਰੀ ਭਾਸ਼ਾ ਉਤੇ ਇਨ-ਬਿਨ ਲਾਗੂ ਨਹੀ ਕੀਤਾ ਜਾ ਸਕਦਾ ਵਿਆਕਰਨ ਦੇ ਨਿਯਮ ਆਮ ਤੌਰ ਤੇ ਸਥਿਰ ਹੁੰਦੇ ਹਨ। ਜਦੋਂ ਕੇ ਜੀਵਿਤ ਭਾਸ਼ਾ ਗਤੀਸ਼ੀਲ ਹੁੰਦੀ ਹੈ ਵਿਆਕਰਨ ਦੇ ਮੁੱਖ ਤੌਰ ਤੇ ਚਾਰ ਭਾਗ ਹਨ। 
 1.ਧੁੰਨੀ ਬੋਧ ਅੱਖਰ ਬੋਧ ਜਾਂ ਵਰਨ ਬੋਧ 
 2.ਸ਼ਬਦ ਬੋਧ
 3.ਅਰਥ ਬੋਧ 
 4.ਵਾਕ ਬੋਧ। 
 ਧੁੰਨੀ ਬੋਧ ਅੱਖਰ ਬੋਧ ਜਾਂ ਵਰਨ ਬੋਧ: ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ ਧੁਨੀ ਦਾ ਅਰਥ ਹੈ ਅਵਾਜ ਬੋਲਣ ਵੇਲੇ ਮਨੁੱਖ ਦੇ ਮੂੰਹ ਵਿਚੋਂ ਜਿਹੜੀਆਂ ਆਵਾਜਾਂ ਨਿਕਲਦੀਆਂ ਹਨ। ਉਨ੍ਹਾਂ ਨੂੰ ਵਿਆਹ ਕਰਨ ਵਿੱਚ ਧੁਨੀਆਂ ਕਿਹਾ ਜਾਂਦਾ ਹੈ ਇਹ ਧੁਨੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਧੁਨੀਆਂ ਦੇ ਮੇਲ ਤੋਂ ਹੀ ਭਾਸ਼ਾ ਬਣਦੀ ਹੈ ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜਾਂ ਨਿਕਲਦੀਆਂ ਹਨ ਉਹ ਪੰਜਾਬੀ ਦੀਆਂ ਧੁਨੀਆਂ ਹਨ।
 ਸ਼ਬਦ ਬੋਧ: ਦੁਨੀਆਂ ਜਾ ਵਰਣਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ । ਧੁੰਨੀ ਦਾ ਲਿਖਤੀ ਚਿੰਨ੍ਹ ਅੱਖਰ ਹੁੰਦਾ ਹੈ। ਉਹ ਬਹੁਤ ਜਿਸ ਰਾਹੀਂ ਅੱਖਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਸ਼ਬਦ-ਬੋਧ ਕਿਹਾ ਜਾਂਦਾ ਹੈ। ਸ਼ਬਦ ਬੋਧ ਵਿੱਚ ਲਗਾ ਅਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਦੀ ਜਾਣਕਾਰੀ ਮਿਲਣੀ ਹੈ । 

 ਅਰਥ ਬੋਧ: ਅਰਥ-ਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ । ਇਸ ਵਿੱਚ ਬਹੁ-ਆਰਥਿਕ ਸ਼ਬਦ ਸਮਾਨਾਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਸਬਦ ਅਤੇ ਵਿਰੋਧ ਅਰਥਕ ਸਾਵਧਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। 
ਵਾਕ ਬੋਧ: ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਅਤੇ ਵਾਕਾਂ ਸਬੰਧੀ ਵਿਚਾਰ ਕੀਤੀ ਜਾਂਦੀ ਹੈ।

Post a Comment

0 Comments