ਪੰਜਾਬੀ ਲਿੱਪੀ ਅਤੇ ਵਰਣਮਾਲਾ ਕੀ ਹੈ?

ਲਿਪੀ : ਭਾਸ਼ਾ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਅਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਦੇ ਸਮੂਹ ਨੂੰ ਲਿਪੀ ਕਹਿੰਦੇ ਹਨ ਹਰ ਪਰਮਾਣਿਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ ਉਸੇ ਵਿੱਚ ਭਾਸ਼ਾ ਨੂੰ ਸਫਲਤਾ ਨਾਲ ਲਿਖਿਆ ਜਾ ਸਕਦਾ ਹੈ ਭਾਸ਼ਾ ਨੂੰ ਲਿਖਣ ਲਈ ਗੁਰਮੁੱਖੀ ਲਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਹੀ ਇਸ ਭਾਸ਼ਾ ਦੀ ਢੁੱਕਵੀਂ ਲਿਪੀ ਹੈ ਹਿੰਦੀ ਭਾਸ਼ਾ ਡੀਲਿਪੀ ਦੇਵਨਾਗਰੀ ਅਤੇ ਅੰਗ੍ਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਹੈ। 
ਵਰਨ ਮਾਲਾ: ਗੁਰਮੁਖੀ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖਿਆ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਹੈ। 35 ਅੱਖਰ ਸਨ। ਇਸੇ ਕਰਕੇ ਇਸ ਨੂੰ 35 ਅੱਖਰੀ ਵੀ ਕਿਹਾ ਜਾਂਦਾ ਸੀ ਅਰਬੀ ਅਤੇ ਫਾਰਸੀ ਧੁਨੀਆਂ ਨੂੰ ਅੰਕਿਤ ਕਰਨ ਲਈ ਪੰਜ ਅੱਖਰ ਸ, ਖ, ਗ, ਜ, ਫ ਦੇ ਪੈਰਾਂ ਵਿੱਚ ਬਿੰਦੀ ਦੀ ਵਰਤੋਂ ਕਰਕੇ ਸ਼, ਖ਼, ਗ਼, ਜ਼, ਫ਼ ਅੱਖਰ ਬਣਾ ਲਏ ਗਏ ਇਸ ਪ੍ਰਕਾਰ ਗੁਰਮੁਖੀ ਵਰਣਮਾਲਾ ਵਿਚ ਅੱਖਰਾਂ ਦੀ ਗਿਣਤੀ 40 ਹੋ ਗਈ ਹੈ ਪੰਜਾਬੀ ਵਿਭਾਗ ਪਟਿਆਲਾ ਵੱਲੋਂ ਫਿਰ ਇੱਕ ਹੋਰ ਧੁੰਨੀ ਦੀ ਪਛਾਣ ਕੀਤੀ ਗਈ- ਲ ਅੱਖਰ ਦੇ ਪੈਰ ਵਿੱਚ ਬਿੰਦੀ ਲਾ ਕੇ ਲ਼ ਅੱਖਰ ਬਣਾ ਲਿਆ ਗਿਆ । ਇਹ ਤਾਲ ਵੀ ਧੁਨੀ ਨੂੰ ਪ੍ਰਗਟ ਕਰਦਾ ਹੈ। ਇਸ ਤਰ੍ਹਾਂ ਪੰਜਾਬੀ ਵਰਣਮਾਲਾ ਦੀ ਗਿਣਤੀ 41 ਹੋ ਗਈ ਹੈ।

ਗੁਰਮੁਖੀ ਵਰਣਮਾਲਾ ਨੂੰ ਹੇਠ ਲਿਖੇ ਅੱਠ ਵਰਗਾਂ ਵਿੱਚ ਵੰਡਿਆ ਗਿਆ। ਮੁੱਖ ਵਰਗ. ਓ, ਅ, ਏ, ਸ,ਹ। 
ਕ ਵਰਗ: ਕ, ਖ, ਗ, ਘ, ਙ।
ਚ ਵਰਗ: ਚ, ਛ, ਜ, ਝ, ਞ। 
ਟ ਵਰਗ: ਟ, ਠ, ਡ, ਢ, ਣ। 
ਤ ਵਰਗ: ਤ , ਥ , ਦ , ਧ , ਨ 
ਪ ਵਰਗ: ਪ , ਫ , ਬ , ਭ , ਮ 
ਅੰਤਿਮ ਵਰਗ: ਯ , ਰ , ਲ , ਵ , ੜ 
ਨਵੀਨ ਵਰਗ: ਸ਼ , ਖ਼, ਗ਼ , ਜ਼ , ਫ਼ , ਲ਼ । 
ਉਪਰੋਕਤ ਤੋਂ ਸਪੱਸ਼ਟ ਹੈ ਕਿ ਪੰਕਤੀ ਦੇ ਪਹਿਲੇ ਅੱਖਰ ਦੇ ਨਾਂ ਤੋਂ ਹੀ ਉਸ ਵਰਗ ਦਾ ਨਾਂ ਪਿਆ ਹੈ। 

Post a Comment

0 Comments