ਭਾਸ਼ਾ ਜਾਂ ਬੋਲੀ: ਸਾਂਝ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ। ਮਨੁੱਖ ਮੁੱਢ ਤੋਂ ਹੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦਾ ਰਿਹਾ ਹੈ ਭਾਵੇਂ ਇਹਨਾਂ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਸਾਧਨ ਵੱਖਰੇ ਵੱਖਰੇ ਰਹੇ ਹਨ ਜਿਵੇਂ ਇਸ਼ਾਰਿਆਂ ਨਾਲ ਜਾ ਤਸਵੀਰਾਂ ਵਾਹ ਕੇ ਭਾਸ਼ਾ ਦਾ ਅਜੋਕਾ ਰੂਪ ਹੌਲੀ-ਹੌਲੀ ਹੋਂਦ ਵਿੱਚ ਆਇਆ। ਮੂਲ ਰੂਪ ਵਿੱਚ ਭਾਸ਼ਾ ਮੌਖਿਕ ਰਹੀ ਬੋਲੀ ਸ਼ਬਦ ਦੀ ਬੋਲ ਤੋਂ ਬਣਿਆ ਹੈ। ਲਿਪੀ ਦੇ ਵਿਕਸਿਤ ਹੋਣ ਨਾਲ ਭਾਸ਼ਾ ਬੋਲਣ ਦੇ ਨਾਲ ਨਾਲ ਲਿਖੀ ਵੀ ਜਾਣ ਲੱਗੀ ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ । ਆਮ ਬੋਲ ਚਾਲ ਦੀ, ਸਾਹਿਤ ਜਾਂ ਟਕਸਾਲੀ ਭਾਸਾ ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਮ ਗੱਲਬਾਤ ਕਰਨ ਸਮੇਂ ਕੀਤੀ ਜਾਂਦੀ ਹੈ ਉਸ ਨੂੰ ਆਮ ਬੋਲ ਚਾਲ ਦੀ ਭਾਸ਼ਾ ਕਿਹਾ ਜਾਂਦਾ ਹੈ । ਇਸ ਵਿੱਚ ਅਸੀਂ ਬੋਲਣ ਸਮੇਂ ਵਾਕ ਦੇ ਕਈ ਸ਼ਬਦ ਅਧੂਰੇ ਛੱਡ ਸਕਦੇ ਹਾਂ ਫਿਰ ਵੀ ਦੂਜੇ ਨੂੰ ਗੱਲ ਸਮਝ ਆ ਜਾਂਦੀ ਹੈ। ਆਮ ਬੋਲ-ਚਾਲ ਦੀ ਬੋਲੀ ਇੱਕ ਖੇਤਰ ਦੇ ਵੱਖ-ਵੱਖ ਭਾਗਾਂ ਵਿੱਚ ਕੁਛ ਅੰਤਰ ਵਾਲੀ ਹੁੰਦੀ ਹੈ। ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਲਿਖਣ ਸਮੇਂ ਕੀਤੀ ਜਾਂਦੀ ਹੈ ਉਸ ਨੂੰ ਲਿਖਤੀ ਟਕਸਾਲੀ ਜਾ ਸਾਹਿਤਕ ਭਾਸ਼ਾ ਕਿਹਾ ਜਾਂਦਾ ਹੈ। ਇਹ ਵਿਆਕਰਨ ਦੇ ਨਿਯਮਾਂ ਅਨੁਸਾਰ ਜਾਂ ਨਿਯਮਾਂ ਵਿੱਚ ਬੱਝੀ ਹੁੰਦੀ ਹੈ ਇਸ ਭਾਸ਼ਾ ਰਾਹੀਂ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ।
0 Comments