ਕਾਲ ਅਤੇ ਕਾਲ ਦੀਆਂ ਕਿਸਮਾਂ ਬਾਰੇ ਲਿਖੋ l

ਕਾਲ: ਕਾਲ ਤੋਂ ਭਾਵ ਹੈ- ਸਮਾਂ। ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਹੈ, ਉਨ੍ਹਾਂ ਨੂੰ ਕਿਰਿਆ ਦਾ ਕਾਲ ਕਿਹਾ ਜਾਂਦਾ ਹੈ। ਜਿਵੇਂ ਰਾਮ ਪੜਦ ਹੈ, ਰਾਮ ਨੇ ਪਾਠ ਪੜ੍ਹਿਆ, ਰਾਮ ਪਾਠ ਪੜੇਗਾ। ਉਪਰੋਕਤ ਵਾਕਾ ਵਿਚ ਪੜ੍ਹਦਾ ਹੈ ਪੜ੍ਹਿਆ , ਪੜੇਗਾ ਸ਼ਬਦ ਕੰਮ ਹੋਣ ਦੇ ਸਮੇਂ ਦਾ ਬੋਧ ਕਰਾਉਂਦੇ ਹਨ ਕਾਲ ਤਿੰਨ ਹਨ । ਭੂਤਕਾਲ ,ਵਰਤਮਾਨ ਕਾਲ ਭਵਿੱਖ ਕਾਲ। 
1. ਭੂਤਕਾਲ: ਵਾਕ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਾਉਂਦੀ ਹੈ ਉਸ ਨੂੰ ਭੂਤਕਾਲ ਕਿਹਾ ਜਾਂਦਾ ਹੈ ਉਦਾਹਰਣ : ਜਾਦੂਗਰ ਨੇ ਜਾਦੂ ਦਿਖਾਇਆ। ਇਹ ਵਾਕ ਵਿੱਚ ਕਿਰਿਆ ਸ਼ਬਦ ਬੀਤ ਚੁੱਕੇ ਸਮੇਂ ਅਰਥਾਤ ਭੂਤ ਕਾਲ ਦਾ ਗਿਆਨ ਦਿੰਦਾ ਹੈ।
 2. ਵਰਤਮਾਨ ਕਾਲ: ਵਾਕ ਵਿੱਚ ਜਿਹੜੀ ਕਿਰਿਆ ਮੌਜੂਦਾ ਭਾਵ ਚੱਲ ਰਹੇ ਸਮੇਂ ਦਾ ਗਿਆਨ ਕਰਵਾਉਂਦੀ ਹੈ। ਉਸਨੂੰ ਵਰਤਮਾਨ ਕਾਲ ਆਖਦੇ ਹਨ ਉਦਾਹਰਣ: ਜਾਦੂਗਰ ਜਾਦੂ ਦਿਖਾਉਂਦਾ ਹੈ। ਇਸ ਵਾਕ ਵਿੱਚ ਕਿਰਿਆ ਸ਼ਬਦ ਮੌਜੂਦਾ ਸਮੇਂ ਦਾ ਗਿਆਨ ਦਿੰਦੇ ਹਨ ਇਸ ਲਈ ਇਹ ਵਾਕ ਵਰਤਮਾਨ ਕਾਲ ਵਿਚ ਹੈ। 
 3. ਭਵਿੱਖ ਕਾਲ: ਵਾਕ ਵਿੱਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਅਰਥਾਤ ਭਵਿੱਖ ਦਾ ਗਿਆਨ ਕਰਵਾਉਂਦੀ ਹੈ ਉਸਨੂੰ ਭਵਿੱਖ ਕਾਲ ਕਿਹਾ ਜਾਂਦਾ ਹੈ ਉਦਾਹਰਨ: ਜਾਦੂਗਰ ਜਾਦੂ ਦਿਖਾਏਗਾ। ਇਹ ਵਾਕ ਵਿੱਚ ਕਿਰਿਆ ਸ਼ਬਦ ਆਉਣ ਵਾਲੇ ਸਮੇਂ ਦਾ ਗਿਆਨ ਕਰਾਉਂਦਾ ਹੈ।

Post a Comment

0 Comments