ਅਰਜ਼ੀ ਬੱਚੇ ਚੁੱਕੇ ਜਾਣ ਸੰਬੰਧੀ ਅਖਬਾਰ ਦੇ ਸੰਪਾਦਕ ਨੁੰ ਪੱਤਰ

                                      


ਸੇਵਾ ਵਿਖੇ

                            ਸੰਪਾਦਕ ਸਾਹਿਬ, 

                              ਰੋਜ਼ਾਨਾ ਅਜੀਤ, 

                                      ਜਲੰਧਰ। 

ਵਿਸ਼ਾ:-ਸਹਿਰ ਵਿੱਚ ਬੱਚਿਆਂ ਦੇ ਚੁੱਕੇ ਜਾਣ ਬਾਰੇ। 

ਸ੍ਰੀ ਮਾਨ ਜੀ, 

       ਮੈਂ ਆਪ ਦੇ ਅਖ਼ਬਾਰ ਦੁਆਰਾ ਆਪਣੇ ਸ਼ਹਿਰ ਵਿੱਚ ਬੱਚੇ ਚੁੱਕ ਜਾਣ ਦੀਆਂ ਘਟਨਾਵਾਂ ਬਾਰੇ ਸਰਕਾਰ ਅਤੇ ਲੋਕਾਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਤਾਂ ਜੋ ਇਸ ਚਿੰਤਾਜਨਕ ਸਮੱਸਿਆ ਦਾ ਕੋਈ ਹੱਲ ਲੱਭਿਆ ਜਾਵੇ । ਪਿਛਲੇ ਮਹੀਨੇ ਸਾਡੇ ਮੁਹੱਲੇ ਦੇ ਦੋ ਬੱਚੇ ਸਕੂਲ ਪੜ੍ਹਨ ਗਏ । ਉਹ ਪੰਜਵੀਂ ਸ਼੍ਰੇਣੀ ਵਿੱਚ ਪੜ੍ਹਦੇ ਸਨ । ਸ਼ਾਮ ਤੱਕ ਉਹ ਸਕੂਲ ਤੋਂ ਵਾਪਸ ਨਾ ਆਏ । ਉਹਨਾਂ ਦੇ ਸਾਥੀਆਂ ਤੋਂ ਪੁੱਛ - ਪੜਤਾਲ ਕਰਨ ਤੇ ਪਤਾ ਲੱਗਾ . ਕਿ ਉਹਨਾਂ ਨੇ ਛੁੱਟੀ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਇੱਕ ਆਦਮੀ ਨਾਲ ਗੱਲਾਂ ਕਰਦਿਆਂ ਵੇਖਿਆ ਸੀ । ਕੋਈ ਰਿਸ਼ਤੇਦਾਰ ਸਮਝ ਸਾਥੀਆਂ ਨੇ ਇਸ ਗੱਲ ਵੱਲ ਧਿਆਨ ਨਾ ਦਿੱਤਾ ਅਤੇ ਆਪੋ - ਆਪਣੇ ਘਰਾਂ ਨੂੰ ਆ ਗਏ । ਮਾਪਿਆਂ ਨੂੰ ਸ਼ੱਕ ਹੈ ਕਿ ਜਿਸ ਆਦਮੀ ਕੋਲ ਉਹ ਖਲੋਤੇ ਸਨ ਉਹੋ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ । ਪੁਲਿਸ ਨੂੰ ਇਤਲਾਹ ਦਿੱਤੀ ਗਈ ਪਰ ਅਜੇ ਤੱਕ ਉਹਨਾਂ ਦਾ ਕੁਝ ਥਹੁ - ਪਤਾ ਨਹੀਂ ਲੱਗਾ । ਹੁਣ ਕੱਲ੍ਹ ਦੀ ਗੱਲ ਹੈ ਕਿ ਕੁਝ ਬੱਚੇ ਬਾਹਰ ਖੇਡਣ ਗਏ । ਉਹਨਾਂ ਵਿੱਚ ਇੱਕ ਬੱਚਾ ਸ਼ਾਮ ਨੂੰ ਵੀ ਵਾਪਸ ਨਹੀਂ ਆਇਆ । ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ । ਸ਼ਹਿਰ ਦੇ ਲੋਕਾਂ ਨੂੰ ਡਰ ਹੈ ਕਿ ਇਸ ਸ਼ਹਿਰ ਵਿੱਚ ਕੋਈ ਬੱਚੇ ਚੁੱਕਣ ਵਾਲਾ ਗਰੋਹ ਫਿਰ ਰਿਹਾ ਹੈ । ਮੈਂ ਇਸ ਪੱਤਰ ਦੁਆਰਾ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਬੱਚੇ ਚੁੱਕਣ ਵਾਲੇ ਇਸ ਗਰੋਹ ਨੂੰ ਛੇਤੀ ਤੋਂ ਛੇਤੀ ਫੜਨ ਦਾ ਪ੍ਰਬੰਧ ਕਰਨ । ਆਸ ਹੈ ਕਿ ਤੁਸੀਂ ਇਸ ਪੱਤਰ ਨੂੰ ਆਪਣੇ ਅਖ਼ਬਾਰ ਵਿੱਚ ਛਾਪ ਕੇ ਧੰਨਵਾਦੀ ਬਣਾਉਗੇ । 

                                                                ਆਪ ਦਾ ਹਿਤੂ ,

                                                                ਪ੍ਰਕਾਸ਼ ਸਿੰਘ, 

                                                         84 , ਬਸਤੀ ਗੁਜਾਂ , 

                                                            ਜਲੰਧਰ ਸ਼ਹਿਰ । 

ਮਿਤੀ :23-3-22

Post a Comment

1 Comments

  1. I appreciate your article. You truly share relevant and extraordinary knowledge. Thank you for keep sharing these valuable thoughts.epunjab staff login

    ReplyDelete
Emoji
(y)
:)
:(
hihi
:-)
:D
=D
:-d
;(
;-(
@-)
:P
:o
:>)
(o)
:p
(p)
:-s
(m)
8-)
:-t
:-b
b-(
:-#
=p~
x-)
(k)