ਲੋਹੜੀ ਦਾ ਤਿਉਹਾਰ

                           

                                      



ਭੂਮਿਕਾ : -ਪੰਜਾਬ  ਦੀ ਧਰਤੀ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ ।ਇਹ ਗੁਰੂਆਂ ਤੇ ਪੀਰਾਂ ਫਕੀਰਾਂ ਦੀ ਧਰਤੀ ਹੈ।ਇੱਥੇ ਬਹੁਤ ਸਾਰੇ ਮੇਲੇ ਅਤੇ ਤਿਉਹਾਰ ਮਨਾਏ ਜਾਦੇ ਹਨ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਹੋਵੇਗਾ ਜਿਸ ਵਿੱਚ ਕੋਈ ਮੇਲਾ ਜਾਂ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ । ਲੋਹੜੀ ਪੰਜਾਬ ਦਾ ਇੱਕ ਵਿਸ਼ੇਸ਼ ਤਿਉਹਾਰ ਹੈ । ਇਹ ਜਨਵਰੀ ਵਿੱਚ ਮਾਘੀ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ ।

 ਲੋਹੜੀ ਦਾ ਪਿਛੋਕੜ : —ਲੋਹੜੀ ਸ਼ਬਦ ‘ ਤਿਲ ’ + ‘ ਰੋੜੀ ’ ਤੋਂ ਬਣਿਆ ਹੈ । ਇਹ ਹੌਲੀ - ਹੌਲੀ ਲੋਹੜੀ ਦਾ ਰੂਪ ਧਾਰਨ ਕਰ ਗਿਆ । ਇਹ ਪੰਜਾਬ ਵਿੱਚ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।

    ਪ੍ਰਚਲਤ ਕਹਾਣੀਆਂ : —ਲੋਹੜੀ ਦੇ ਤਿਉਹਾਰ ਨਾਲ ਕਈ ਪ੍ਰਚਲਤ ਕਥਾਵਾਂ ਜੁੜੀਆਂ ਹੋਈਆਂ ਹਨ । ਲੋਕ ਕਹਿੰਦੇ ਹਨ ਕਿ ਇਸ ਤਿਉਹਾਰ ਦਾ ਸੰਬੰਧ ਇੱਕ ਪੁਰਾਤਨ ਕਥਾ ਸਤੀ - ਦਹਿਨ ਨਾਲ ਜੁੜਿਆ ਹੋਇਆ ਹੈ । ਇਸ ਤੋਂ ਇਲਾਵਾ ਇਸ ਦਾ ਸੰਬੰਧ ਇੱਕ ਲੋਕ - ਕਥਾ ਨਾਲ ਵੀ ਹੈ । ਉਹ ਇਹ ਹੈ ਕਿ ਇੱਕ ਬ੍ਰਾਹਮਣ ਦੀਆਂ ਦੋ ਕੁੜੀਆਂ ਸਨ । ਉਹਨਾਂ ਦੀ ਮੰਗਣੀ ਲਾਗਲੇ ਪਿੰਡ ਵਿੱਚ ਪੱਕੀ ਕਰ ਦਿੱਤੀ ਗਈ । ਜਦੋਂ ਉਸ ਇਲਾਕੇ ਦੇ ਦੁਸ਼ਟ ਹਾਕਮ ਨੇ ਲੜਕੀਆਂ ਦੀ ਸੁੰਦਰਤਾ ਬਾਰੇ ਸੁਣਿਆ ਤਾਂ ਉਹਨਾਂ ਨੂੰ ਪ੍ਰਾਪਤ ਕਰਨਾ ਚਾਹਿਆ । ਇਸ ਡਰ ਤੋਂ ਲੜਕੀਆਂ ਦੇ ਪਿਤਾ ਨੇ ਲੜਕੇ ਵਾਲਿਆਂ ਨੂੰ ਕਿਹਾ ਕਿ ਉਹ ਵਿਆਹ ਤੋਂ ਪਹਿਲਾਂ ਹੀ ਲੜਕੀ ਨੂੰ ਆਪਣੇ ਘਰ ਲੈ ਜਾਣ ਪਰ ਮੁੰਡੇ ਵਾਲਿਆਂ ਨੇ ਵੀ ਡਰਦੇ ਮਾਰੇ ਕੋਰੀ ਨਾਂਹ ਕਰ ਦਿੱਤੀ । ਜਦੋਂ ਉਹ ਬ੍ਰਾਹਮਣ ਨਿਰਾਸ਼ ਹੋ ਕੇ ਘਰ ਪਰਤ ਰਿਹਾ ਸੀ ਤਾਂ ਉਸ ਨੂੰ ਦੁੱਲਾ ਭੱਟੀ ਨਾਂ ਦਾ ਇੱਕ ਡਾਕੂ ਮਿਲਿਆ । ਦੁੱਲੇ ਨੇ ਬ੍ਰਾਹਮਣ ਦੀ ਸਾਰੀ ਕਹਾਣੀ ਸੁਣ ਕੇ ਉਸ ਨੂੰ ਬੇਫ਼ਿਕਰ ਰਹਿਣ ਲਈ ਕਿਹਾ । ਦੁੱਲਾ ਮੁੰਡੇ ਵਾਲਿਆਂ ਦੇ ਘਰ ਗਿਆ ਤੇ ਜੰਗਲ ਵਿੱਚ ਹੀ ਅੱਗ ਬਾਲ ਕੇ ਕੁੜੀਆਂ ਦਾ ਵਿਆਹ ਕਰ ਦਿੱਤਾ । ਪਿੰਡ ਵਾਲਿਆਂ ਨੇ ਬ੍ਰਾਹਮਣ ਦੀ ਖ਼ੂਬ ਸਹਾਇਤਾ ਕੀਤੀ । ਦੁੱਲੇ ਦੇ ਕੋਲ ਕੇਵਲ ਸ਼ੱਕਰ ਹੀ ਸੀ । ਸੋ ਉਸ ਨੇ ਸ਼ੱਕਰ ਹੀ ਲੜਕੀ ਦੀ ਝੋਲੀ ਪਾ ਦਿੱਤੀ । ਇਸ ਤਰ੍ਹਾਂ ਉਸ ਦਿਨ ਤੋਂ ਲੋਕ ਅੱਗ ਬਾਲ ਕੇ ਇਹ ਤਿਉਹਾਰ ਮਨਾਉਣ ਲੱਗ ਪਏ | 

 ਰੁੱਤ ਨਾਲ ਸੰਬੰਧ : —ਲੋਹੜੀ ਦਾ ਸੰਬੰਧ ਸਰਦੀ ਦੀ ਰੁੱਤ ਨਾਲ ਵੀ ਹੈ । ਇਸ ਵੇਲੇ ਸਰਦੀ ਦੀ ਰੁੱਤ ਪੂਰੇ ਜੋਬਨ ' ਤੇ ਹੁੰਦੀ ਹੈ । ਸੋ ਲੋਕ ਅੱਗ ਦੀਆਂ ਧੂਣੀਆਂ ਬਾਲ ਕੇ ਪਾਲੇ ਨੂੰ ਸਾੜਦੇ ਹਨ । 

ਲੋਕਾਂ ਦਾ ਲੋਹੜੀ ਮਨਾਉਣਾ : —ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਛੋਟੇ - ਛੋਟੇ ਮੁੰਡੇ - ਕੁੜੀਆਂ ਗਲੀਆਂ ਵਿੱਚ ਗੀਤ ਗਾਉਂਦੇ ਲੋਹੜੀ ਮੰਗਦੇ ਦਿਖਾਈ ਦਿੰਦੇ ਹਨ । ਜਿਸ ਘਰ ਵਿੱਚ ਮੁੰਡਾ ਜੰਮਿਆ ਹੋਵੇ ਜਾਂ ਜਿਸ ਘਰ ਉਸ ਸਾਲ ਵਿੱਚ ਕਿਸੇ ਦਾ ਵਿਆਹ ਹੋਇਆ ਹੋਵੇ , ਉਹ ਖ਼ੁਸ਼ੀ ਵਿੱਚ ਲੋਹੜੀ ਪਾਉਂਦੇ ਹਨ । ਮੁੰਡੇ - ਕੁੜੀਆਂ ਕੁਝ ਅਜਿਹੇ ਗੀਤ ਗਾਉਂਦੇ ਹਨ 

ਸੁੰਦਰ ਮੁੰਦਰੀਏ ਹੋ, ਤੇਰਾ ਕੋਣ ਵਿਚਾਰਾ ਹੋ? ਹੋ। 

ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ, ਹੋ, ਸੇਰ ਸੱਕਰ ਪਾਈ ਹੋ, 

ਲੋਹੜੀ ਦੀਆਂ ਰੋਣਕਾਂ:- ਲੋਹੜੀ ਦੀਆਂ ਖੂਬ ਰੋਣਕਾਂ ਹੁੰਦੀਆਂ ਹਨ ਜਿਨ੍ਹਾਂ ਦੇ ਘਰ ਮੁੰਡੇ ਹੋਏ ਹੁੰਦੇ ਹਨ ਉਹ ਗਲੀ ਮੁਹੱਲੇ ਵਿੱਚ ਰਿਸ਼ਤੇਦਾਰਾਂ ਵਿੱਚ ਰਿਉੜੀਆਂ, ਪਤਾਸੇ ਮਠਿਆਈਆਂ ਵੰਡ ਕੇ ਆਉਂਦੇ ਹਨ। ਅਮੀਰ ਲੋਕ ਆਪਣੀ ਸਾਨ ਸੋਕਤ  ਦੀ ਖਾਤਰ ਖਜੂਰਾਂ, ਤਿਲਾਂ ਦੀਆਂ ਪਿੰਨੀਆ ਤੇ ਹੋਰ ਮਠਿਆਈਆਂ ਆਦਿ ਵੰਡਦੇ ਹਨ। 

 ਪਿਆਰ ਦਾ ਪਰਤੀਕ:- ਲੋਹੜੀ ਦਾ ਤਿਉਹਾਰ ਪਿਆਰ ਅਤੇ ਏਕਤਾ ਦਾ ਪਰਤੀਕ ਹੈ। ਇਸ ਦਿਨ ਸਾਰੇ ਰਲ ਮਿਲ ਕੇ ਇਸਨੂੰ ਮਨਾਉਦੇ ਹਨ। ਇਸ ਨਾਲ ਆਪਸ ਵਿੱਚ ਪਿਆਰ ਵਧਦਾ ਹੈ

ਸਾਰੰਸ਼:- ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰੇ ਅਤੇ ਪਿਆਰ ਦਾ ਪ੍ਤੀਕ ਹੈ। ਲੋਹੜੀ ਇਕ ਮੋਸਮੀ ਤਿਉਹਾਰ ਹੈ

Post a Comment

0 Comments