ਕਿਸੇ ਸੰਸਥਾ ਵਿੱਚ ਕੋਈ ਅਸਾਮੀ ਖ਼ਾਲੀ ਹੈ ਜਿਸ ਦੀ ਤੁਸੀਂ ਯੋਗਤਾ ਰੱਖਦੇ ਹੋ।ਉੱਥੇ ਨੌਕਰੀ ਪ੍ਰਾਪਤ ਕਰਨ ਲਈ ਬਿਨੈ - ਪੱਤਰ ਲਿਖੋ ।
ਸੇਵਾ ਵਿਖੇ
ਪ੍ਰਧਾਨ ਸਾਹਿਬ ,
ਮਿਉਂਸਪਲ ਕਮੇਟੀ ,
ਮਾਲੇਰਕੋਟਲਾ ਸ਼ਹਿਰ ।
ਵਿਸ਼ਾ — ਕਲਰਕ ਦੀ ਅਸਾਮੀ ਵਾਸਤੇ ਨੌਕਰੀ ਲਈ ਬਿਨੈ - ਪੱਤਰ ।
ਸ੍ਰੀਮਾਨ ਜੀ ,
ਬੇਨਤੀ ਹੈ ਕਿ ਕੱਲ੍ਹ ਦੀ ਜਗਬਾਣੀ ਅਖ਼ਬਾਰ ਵਿੱਚ ਛਪੇ ਇਸ਼ਤਿਹਾਰ ਤੋਂ ਪਤਾ ਲੱਗਾ ਕਿ ਤੁਹਾਡੇ ਦਫ਼ਤਰ ਵਿੱਚ ਇੱਕ ਕਲਰਕ ਦੀ ਅਸਾਮੀ ਖ਼ਾਲੀ ਹੈ । ਮੈਂ ਇਸ ਨੌਕਰੀ ਵਾਸਤੇ ਆਪਣੇ ਆਪ ਨੂੰ ਯੋਗ ਸਮਝਦਾ ਹੋਇਆ ਆਪਣੀਆਂ ਸੇਵਾਵਾਂ ਪੇਸ਼ ਕਰਦਾ ਹਾਂ । ਮੇਰੀ ਵਿੱਦਿਅਕ ਯੋਗਤਾ ਅਤੇ ਤਜਰਬਾ ਹੇਠ ਲਿਖੇ ਅਨੁਸਾਰ ਹੈ— 1. ਮੈਂ 21 ਸਾਲ ਦਾ ਸਿਹਤਮੰਦ ਨੌਜਵਾਨ ਹਾਂ । ਮੈਂ 2018 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ । ਮੈਂ 80 % ਅੰਕ ਲੈ ਕੇ ਫ਼ਸਟ ਡਿਵੀਜ਼ਨ ਵਿੱਚ ਪਾਸ ਹੋਇਆ ਸਾਂ । 2. ਮੈਂ ਟਾਈਪ ਅਤੇ ਸ਼ਾਰਟੈਂਡ ਵੀ ਸਿੱਖੀ ਹੈ । ਮੇਰੀ ਟਾਈਪ ਦੀ ਸਪੀਡ ਵੀ ਚੰਗੀ ਹੈ । ਮੇਂ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ ਵਿੱਚ ਟਾਈਪ ਕਰ ਲੈਂਦਾ ਹਾਂ। ਅੱਜ - ਕੱਲ੍ਹ ਕੰਪਿਊਟਰ ਵੀ ਸਿੱਖ ਰਿਹਾ ਹਾਂ । 3. ਦਸਵੀਂ ਪਾਸ ਕਰਨ ਤੋਂ ਬਾਅਦ ਮੈਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਕਲਰਕ ਦੀ ਅਸਾਮੀ ਤੇ ਲਗਪਗ ਦੋ ਸਾਲ ਕੰਮ ਕਰਦਾ ਰਿਹਾ ' ਮੈਂ ਉਪਰੋਕਤ ਯੋਗਤਾਵਾਂ ਅਤੇ ਤਜਰਬੇ ਦੇ ਪ੍ਰਮਾਣ - ਪੱਤਰਾਂ ਦੀਆਂ ਨਕਲਾਂ ਦੀ ਇੱਕ - ਇੱਕ ਕਾਪੀ ਭੇਜ ਰਿਹਾ ਹਾਂ । ਆਪ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਸ ਅਸਾਮੀ ਤੇ ਚੁਣੇ ਜਾਣ ਤੋਂ ਬਾਅਦ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਾਂਗਾ ।
ਉਮੀਦ ਹੈ ਕਿ ਤੁਸੀਂ ਮੈਨੂੰ ਮੇਰੀ ਯੋਗਤਾ ਦੇਖਦੇ ਹੋਏ ਮੈਨੂੰ ਇਹ ਨੋਕਰੀ ਦੇ ਕੇ ਧੰਨਵਾਦੀ ਬਣਾਉਗੇ।
ਆਪ ਦਾ ਸੁਭਚਿੰਤਕ
ਭਗਵੰਤ ਮਾਨ
0 Comments