ਮਾਡਲ ਟਾਊਨ,
ਹਾਊਸ ਨ:16,
ਸ਼ਹਿਰ ਮਾਲੇਰਕੋਟਲਾ,
ਮਿਤੀ:16 ਸਤੰਬਰ 21,
ਪਿਆਰੇ ਭਗਵੰਤ ਮਾਨ ,
ਅੱਜ ਹੀ ਮਾਤਾ ਜੀ ਦਾ ਪੱਤਰ ਮਿਲਿਆ ਹੈ ਅਤੇ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਤੂੰ ਆਪਣੀ ਪੜ੍ਹਾਈ ਵਿੱਚ ਪੂਰੀ ਦਿਲਚਸਪੀ ਨਹੀਂ ਲੈਂਦਾ । ਅਕਸਰ ਮੋਬਾਈਲ ਦੇਖਦਾ ਰਹਿੰਦਾ ਹੈਂ।
ਪਿਆਰੇ ਭਗਵੰਤ ਮਾਨ , ਤੈਨੂੰ ਅਜੇ ਪੜ੍ਹਾਈ ਦੇ ਮਹੱਤਵ ਦਾ ਨਹੀਂ ਪਤਾ । ਭਾਵੇਂ ਜੀਵਨ ਵਿੱਚ ਆਪਣਾ ਕੋਈ ਕਾਰੋਬਾਰ ਹੀ ਕਰਨਾ ਹੋਵੇ ਤਾਂ ਵੀ ਪੜ੍ਹਾਈ ਦਾ ਬਹੁਤ ਮਹੱਤਵ ਹੈ । ਪੜ੍ਹਾਈ ਸਾਡੀ ਸ਼ਖ਼ਸੀਅਤ ਦਾ ਵਿਕਾਸ ਕਰਦੀ ਹੈ ਅਤੇ ਇਸ ਵਿੱਚ ਨਿਖ਼ਾਰ ਲਿਆਉਂਦੀ ਹੈ । ਜੇਕਰ ਕੋਈ ਇੱਕ ਵਾਰ ਪੜ੍ਹਾਈ ਤੋਂ ਖੁੰਝ ਜਾਵੇ ਤਾਂ ਫਿਰ ਸਾਰੀ ਉਮਰ ਪਛਤਾਉਣਾ ਪੈਂਦਾ ਹੈ । ਇਸ ਲਈ ਤੈਨੂੰ ਚਾਹੀਦਾ ਹੈ ਕਿ ਦਿਲ ਲਾ ਕੇ ਪੜ੍ਹਾਈ ਕਰ ਮਨੋਰੰਜਨ ਦਾ ਵੀ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਅਤੇ ਮੋਬਾਈਲ ਦੇਖਣਾ ਕੋਈ ਮਾੜੀ ਗੱਲ ਨਹੀਂ । ਮੋਬਾਈਲ ਤੋਂ ਸਾਨੂੰ ਕਈ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਅਤੇ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ । ਪਰ ਪੜ੍ਹਾਈ ਦੀ ਕੀਮਤ ' ਤੇ ਲੋੜ ਤੋਂ ਵੱਧ ਸਮੇਂ ਲਈ ਮੋਬਾਈਲ ਦੇਖਣਾ ਹਾਨੀਕਾਰਕ ਹੈ । ਇਸ ਤਰ੍ਹਾਂ ਅੱਖਾਂ ' ਤੇ ਮਾੜਾ ਅਸਰ ਪੈਂਦਾ ਹੈ । ਫਿਰ ਮੋਬਾਈਲ ਦੇ ਕਈ ਵੀਡੀਓ ਸਾਡੇ ਚਰਿੱਤਰ ’ ਤੇ ਵੀ ਮਾੜਾ ਅਸਰ ਪਾਉਂਦੇ ਹਨ । ਸਾਨੂੰ ਮੋਬਾਈਲ ਵਿੱਚ ਸਿਹਤਮੰਦ ਪ੍ਰੋਗਰਾਮ ਹੀ ਦੇਖਣੇ ਚਾਹੀਦੇ ਹਨ । ਤੈਨੂੰ ਮੋਬਾਈਲ ਦੇਖਣ ਦੀ ਆਦਤ ਘਟਾਉਣੀ ਚਾਹੀਦੀ ਹੈ ਅਤੇ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਉਮੀਦ ਹੈ ਕਿ ਤੂੰ ਮਾਪਿਆਂ ਨੂੰ ਪੂਰਾ ਯਕੀਨ ਦਵਾਏਂਗਾ ਕਿ ਤੂੰ ਆਪਣੀ ਪੜਾਈ ਵੱਲ ਪੂਰਾ ਧਿਆਨ ਦਏਂਗਾ।
ਮਾਤਾ ਅਤੇ ਪਿਤਾ ਜੀ ਨੂੰ ਮੇਰੇ ਵੱਲੋਂ ਸਲਾਮ। ਨਿੱਕੀ ਭੈਣ ਨੂੰ ਪਿਆਰ।
ਤੇਰਾ ਵੱਡਾ ਭਰਾ
ਸੁਖਵੀਰ ਬਾਦਲ
0 Comments