ਲੇਖ - ਬੇਰੁਜ਼ਗਾਰੀ ਦੀ ਸਮੱਸਿਆ | Essay on Unemployment in Punjabi

 ਬੇਰੁਜ਼ਗਾਰੀ ਦੀ ਸਮੱਸਿਆ

 ਭਾਰਤ ਇੱਕ ਲੋਕਤੰਤਰ ਦੇਸ਼ ਹੈ। 1947 ਵਿੱਚ ਅਜ਼ਾਦੀ ਤੋਂ ਪਿੱਛੋਂ ਸਾਡੇ ਦੇਸ਼ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ । ਇਹਨਾਂ ਵਿੱਚੋਂ ਗ਼ਰੀਬੀ , ਮਹਿੰਗਾਈ , ਅਨਪੜ੍ਹਤਾ , ਫ਼ਿਰਕਾਪ੍ਰਸ
ਤੀ ਅਤੇ ਵਧਦੀ ਅਬਾਦੀ ਦੀਆਂ ਸਮੱਸਿਆਵਾਂ ਮੁੱਖ ਰਹੀਆਂ ਹਨ । ਬੇਰੁਜ਼ਗਾਰੀ ਵੀ ਅਜਿਹੀ ਇੱਕ ਗੰਭੀਰ ਸਮੱਸਿਆ ਹੈ ।ਜਿਸ ਨਾਲ ਭਾਰਤ ਜੂਝ ਰਿਹਾ ਹੈ । 

    ਬੇਰੁਜ਼ਗਾਰ ਉਹ ਮਨੁੱਖ ਹੁੰਦਾ ਹੈ ਜੋ ਕਿਸੇ ਕੰਮ ਨੂੰ ਕਰਨ ਦੀ ਯੋਗਤਾ ਰੱਖਦਾ ਹੈ ਅਤੇ ਉਹ ਆਪਣੀ ਰੋਜ਼ੀ ਲਈ ਕੰਮ ਕਰਨਾ ਚਾਹੁੰਦਾ ਵੀ ਹੈ ਪਰੰਤੂ ਉਸ ਨੂੰ ਉਹ ਕੰਮ ਨਹੀਂ ਮਿਲਦਾ । ਕਈ ਵਾਰੀ ਮਜਬੂਰੀ ਵੱਸ ਮਨੁੱਖ ਨੂੰ ਕੋਈ ਅਜਿਹਾ ਕੰਮ ਕਰਨਾ ਪੈਂਦਾ ਹੈ ਜਿੱਥੇ ਉਸ ਦੀਆਂ ਯੋਗਤਾਵਾਂ ਨੂੰ ਪੂਰੀ ਤਰ੍ਹਾਂ ਵਰਤਿਆ ਨਹੀਂ ਜਾਂਦਾ ਜਾਂ ਉਹ ਕੰਮ ਉਸ ਦੀ ਰੁਚੀ ਅਨੁਸਾਰ ਨਹੀਂ ਹੁੰਦਾ । ਕਈ ਵਾਰੀ ਇਹ ਕੰਮ ਉਸ ਨੂੰ ਪੂਰੇ ਸਮੇਂ ਲਈ ਨਹੀਂ ਮਿਲਦਾ । ਕਈ ਵਾਰੀ ਉਸ ਨੂੰ ਆਪਣੀ ਯੋਗਤਾ ਅਨੁਸਾਰ ਪੂਰਾ ਮਿਹਨਤਾਨਾ ਵੀ ਨਹੀਂ ਮਿਲਦਾ । ਇਸ ਤਰ੍ਹਾਂ ਬੇਰੁਜ਼ਗਾਰੀ ਨਾਲ ਬਹੁਤ ਸਾਰੀਆਂ ਪਰਿਸਥਿਤੀਆਂ ਪੈਦਾ ਹੁੰਦੀਆਂ ਹਨ । 

ਸਾਡੇ ਦੇਸ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਦਿਨੋ - ਦਿਨ ਵਧ ਰਹੀ ਹੈ । ਸਰਕਾਰ ਵੀ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਬਹੁਤ ਕਦਮ ਚੁਕਦੀ ਹੈ ਇਹਨਾਂ ਹਾਲਤਾਂ ਦਾ ਦੇਸ਼ ਦੇ ਸਮਾਜਿਕ ਅਤੇ ਆਰਥਿਕ ਢਾਂਚੇ ' ਤੇ ਬਹੁਤ ਭੈੜਾ ਅਸਰ ਪੈਂਦਾ ਹੈ । ਬੇਰੁਜ਼ਗਾਰ ਮਨੁੱਖ ਸਮਾਜ ਉੱਤੇ ਬੋਝ ਬਣਦਾ ਹੈ ਜਦੋਂ ਕਿ ਠੀਕ ਰੁਜ਼ਗਾਰ ਮਿਲਨ ਦੀ ਹਾਲਤ ਵਿੱਚ ਉਸ ਨੇ ਆਪਣਾ ਬੋਝ ਚੁੱਕਣ ਦੇ ਨਾਲ - ਨਾਲ ਦੇਸ ਦੀ ਪੈਦਾਵਾਰ ਵਿੱਚ ਵਾਧਾ ਕਰਨਾ ਹੁੰਦਾ ਹੈ ।

 ਬੇਰੁਜ਼ਗਾਰੀ ਦੀ ਸਥਿਤੀ ਵਿੱਚ ਮਨੁੱਖ ਦੁਖੀ ਅਤੇ ਨਿਰਾਸ ਹੁੰਦਾ ਹੈ ।ਉਹ ਹਰ ਸਮੇਂ ਟੈਨਸਨ ਨਾਲ ਹੀ ਘਿਰਿਆ ਰਹਿੰਦਾ ਹੈ ਲੰਮੇ ਸਮੇਂ ਦੀ ਬੇਰੁਜ਼ਗਾਰੀ ਵਿੱਚ ਉਹ ਆਪਣੇ ਆਪ ਨੂੰ ਅਤੇ ਆਪਣੇ ਆਲੇ - ਦੁਆਲੇ ਨੂੰ ਨਫ਼ਰਤ ਕਰਨ ਲੱਗ ਪੈਂਦਾ ਹੈ ।ਉਸਦਾ ਸੁਭਾਅ ਚਿੜਚਿੜਾ ਹੋ ਜਾਦਾਂ ਹੈ ਜਦੋਂ ਦੇਸ਼ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਵਧਦੀ ਹੋਵੇ ਤਾਂ ਦੇਸ ਲਈ ਇਹ ਇੱਕ ਗੰਭੀਰ ਸਮੱਸਿਆ ਬਣ ਜਾਂਦੀ ਹੈ । ਭਾਰਤ ਵਿੱਚ ਵਧੇਰੇ ਬੇਰੁਜ਼ਗਾਰੀ ਪੜ੍ਹੇ - ਲਿਖੇ ਲੋਕਾਂ ਵਿੱਚ ਹੈ ।ਦੇਸ ਅਜ਼ਾਦ ਹੋਣ ਤੋਂ ਪਹਿਲਾਂ ਸਿੱਖਿਆ ਦੀ ਜਿਹੜੀ ਪ੍ਰਨਾਲੀ ਪ੍ਰਚਲਿਤ ਸੀ ਉਹ ਕੇਵਲ ਬਾਬੂ ਲੋਕ ਪੈਦਾ ਕਰਨ ਵਾਲੀ ਸੀ ।

 ਅਜ਼ਾਦੀ ਪਿੱਛੋਂ ਪਹਿਲੇ ਸਿੱਖਿਆ ਮੰਤਰੀ ਅਬਦੁਲ ਕਲਾਮ ਅਜਾਦ ਨੇ ਸਿੱਖਿਆ ਦੇ ਖੇਤਰ ਵਿੱਚ ਕਾਫ਼ੀ ਤਬਦੀਲੀਆਂ ਕੀਤੀਆਂ ਗਈਆਂ  ਤਾਂਜੋ ਸਿੱਖਿਆ ਦੇਸ ਦੀਆਂ ਲੋੜਾਂ ਅਨੁਸਾਰ ਹੋਵੇ । ਫਿਰ ਵੀ ਇਹ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਨਹੀਂ ਬਣ ਸਕੀ । ਅਜੇ ਵੀ ਬਹੁਤ ਸਾਰੇ ਲੋਕ ਕਈ - ਕਈ ਸਾਲ ਪੜ੍ਹ ਕੇ ਕਿਸੇ ਕੰਮ ਦੇ ਯੋਗ ਨਹੀਂ ਹੁੰਦੇ ।  ਵੱਧ ਤੋਂ ਵੱਧ ਉਹ ਦਫ਼ਤਰ ਦੇ ਬਾਬੂ ਹੀ ਬਣ ਸਕਦੇ ਹਨ ।ਕਈ ਕਾਲਜ ਸਿੱਖਿਆ ਦਾ ਵਪਾਰ ਕਰਦੇ ਹਨ ਉਹ ਡਿਗਰੀਆਂ ਵੇਚਦੇ ਹਨ ਜਿਸ ਨਾਲ ਬੇਰੁਜ਼ਗਾਰੀ ਹੋਰ ਵਧ ਜਾਦੀ ਹੈ ਸਿੱਖਿਆ ਦੇ ਖੇਤਰ ਵਿੱਚ ਪਸਾਰ ਵੀ ਬਹੁਤ ਹੋਇਆ ਹੈ । ਇਸ ਲਈ ਤਕਨੀਕੀ ਸਿੱਖਿਆ ਦੇ ਖੇਤਰ ਨੂੰ ਛੱਡ ਕੇ ਬਾਕੀ ਸਿੱਖਿਆ ਪ੍ਰਾਪਤ ਕਰਨ ਵਾਲਿਆਂ ਵਿੱਚ ਬੇਰੁਜ਼ਗਾਰੀ ਜ਼ਿਆਦਾ ਹੈ ।

 ਸਰਕਾਰ ਵੱਲੋਂ ਸਿੱਖਿਆ ਨੂੰ ਰੁਜ਼ਗਾਰ - ਮੂਲਿਕ ਬਣਾਉਣ ਦੀਆਂ ਕੋਸ਼ਸ਼ਾਂ ਵੀ ਹੋ ਰਹੀਆਂ ਹਨ । ਪਰ ਦੂਜੇ ਪਾਸੇ ਵੱਸੋਂ ਦਾ ਵਾਧਾ ਏਨਾ ਹੋ ਰਿਹਾ ਹੈ ਕਿ ਇਹ ਯਤਨ ਆਟੇ ਵਿੱਚ ਲੂਣ ਵਾਂਗ ਹੀ ਜਾਪਦੇ ਹਨ । ਦਿਨੋ - ਦਿਨ ਕਿੱਤਿਆਂ ਦਾ ਮਸ਼ੀਨੀਕਰਨ ਹੋ ਰਿਹਾ ਹੈ । ਇਸ ਨਾਲ ਲੋਕ ਬੇਰੁਜ਼ਗਾਰ ਹੁੰਦੇ ਜਾ ਰਹੇ ਹਨ । ਬਹੁਤ ਸਾਰੇ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਰੁਜ਼ਗਾਰ ਦੀ ਤਲਾਸ਼ ਵਿੱਚ ਆ ਰਹੇ ਹਨ । ਸ਼ਹਿਰਾਂ ਵਿੱਚ ਵੀ ਹਰ ਇੱਕ ਨੂੰ ਮਨਪਸੰਦ ਦਾ ਰੁਜ਼ਗਾਰ ਨਹੀਂ ਮਿਲਦਾ । ਜਿਸ ਨੂੰ ਰੁਜਗਾਰ ਮਿਲਦਾ ਹੈ ਉਸਨੂੰ ਮਿਹਨਤਾਨਾ ਪੂਰਾ ਨਹੀਂ ਮਿਲਦਾ।ਰੁਜ਼ਗਾਰਾਂ ਵਿੱਚ ਕਾਫ਼ੀ ਗਿਣਤੀ ਫ਼ੌਜ ਵਿੱਚੋਂ ਸੇਵਾ - ਮੁਕਤ ਲੋਕਾਂ ਦੀ ਵੀ ਹੈ ।

 ਬੇਰੁਜ਼ਗਾਰੀ ਦੀ ਸਮੱਸਿਆ ਕੇਵਲ ਭਾਰਤ ਵਿੱਚ ਹੀ ਨਹੀਂ , ਹੋਰ ਵਿਕਸਿਤ ਹੋ ਰਹੇ ਦੇਸਾਂ ਵਿੱਚ ਵੀ ਹੈ । ਇੱਥੋਂ ਤੱਕ ਕਿ ਦੁਨੀਆ ਦੇ ਖ਼ੁਸ਼ਹਾਲ ਮੰਨੇ ਜਾਂਦੇ ਦੇਸ ਅਮਰੀਕਾ ਅਤੇ ਇੰਗਲੈਂਡ ਵੀ ਇਸ ਸਮੱਸਿਆ ਨਾਲ ਦੋ - ਚਾਰ ਹੋ ਰਹੇ ਹਨ ।ਚੀਨ ਨੇ ਬਹੁਤ ਸਾਰੇ ਲੋਕਾਂ ਨੂੰ ਬੇਰੋਜ਼ਗਾਰੀ ਤੋਂ ਕੱਢ ਕੇ ਇਸ ਸਮੱਸਿਆ ਵਿੱਚੋਂ ਬਾਹਰ ਕੱਢਿਆ ਹੈ। ਭਾਰਤ ਸਰਕਾਰ ਨੇ ਲੋਕਾਂ ਨੂੰ ਕਰਜ਼ਾ ਦੇਕੇ ਉਹਨਾਂ ਨੂੰ ਆਪਣੇ ਕਾਰੋਬਾਰ ਖੋਲਣ ਲਈ ਮਦਦ ਕੀਤੀ ਹੈ। 

      ਸਰਕਾਰ ਲੋਕਾਂ ਨੂੰ ਆਪਣਾ ਕਾਰੋਬਾਰ ਕਰਨ ਲਈ ਉਤਸਾਹਿਤ ਕਰ ਰਹੀ ਹੈ। ਲੋਕਾਂ ਨੂੰ ਤਕਨੀਕੀ ਕੋਰਸ਼ ਵੀ ਕਰਵਾਏ ਜਾਂਦੇ ਹਨ । ਪਿੰਡਾਂ ਵਿੱਚ ਸਹਾਇਕ ਕਿੱਤੇ ਜਿਵੇਂ ਮੱਝਾਂ ,ਮੁਰਗੀਆਂ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਸੰਬੰਧਿਤ ਸਿੱਖਿਆ ਅਤੇ ਲੋਨ ਦਿੱਤੇ ਜਾਂਦੇ ਹਨ। ਨੌਕਰੀਆਂ ਲੱਬਣ ਦੀ ਥਾਂ ਆਪਣਾ ਕਾਰੋਬਾਰ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਨਾਲ ਦੇਸ਼ ਦੀ ਆਰਥਿਕ ਸਥਿਤੀ ਮਜਬੂਤ ਹੁੰਦੀ ਹੈ 

      ਸਾਡੇ ਦੇਸ਼ ਦੇ ਵਿਦਿਅਕ ਢਾਚੇ ਨੂੰ ਬਦਲਣ ਦੀ ਲੋੜ ਹੈ। ਆਰਥਿਕ ਢਾਂਚੇ ਨੂੰ ਵੀ ਮਜਬੂਤ ਕਰਨ ਦੀ ਲੋੜ ਹੈ। ਜਦੋਂ ਲੋਕ ਵੱਧ ਤੋਂ ਵੱਧ ਰੋਜਗਾਰ ਕਰਨਗੇ ਉਸ ਨਾਲ ਦੇਸ਼ ਆਰਥਿਕ ਪੱਖ ਤੋਂ ਮਜਬੂਤ ਹੋਏਗਾ। ਰੋਜਗਾਰ ਹਰ ਇੱਕ ਮਨੁੱਖ ਲਈ ਜਰੂਰੀ ਹੈ। ਇਸ ਤੋਂ ਬਿਨਾਂ ਉਸਦੀ ਸਖਸੀਅਤ ਦਾ ਵਿਕਾਸ ਨਹੀਂ ਹੋ ਸਕਦਾ। ਇਸ ਨਾਲ ਹੀ ਉਹ ਦੇਸ਼ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ ਹੈ।

Post a Comment

0 Comments