ਅਖ਼ਬਾਰ ਦਾ ਮਹੱਤਵ
ਅਖ਼ਬਾਰ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ । ਹਰ ਰੋਜ ਸਵੇਰੇ ਉੱਠਦਿਆਂ ਹੀ ਅਖ਼ਬਾਰ ਦੀ ਉਡੀਕ ਕੀਤੀ ਜਾਂਦੀ ਹੈ । ਕੁਝ ਲੋਕਾਂ ਨੂੰ ਸਵੇਰੇ ਅ਼ਖ਼ਬਾਰ ਵੇਖੇ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ । ਉਹ ਚਾਹ ਦਾ ਕੱਪ ਪੀਣ ਤੋਂ ਪਹਿਲਾਂ ਅਖ਼ਬਾਰ ਦੀ ਮੰਗ ਕਰਦੇ ਹਨ । ਅਖ਼ਬਾਰ ਵਾਲੇ ਸਵੇਰੇ ਹੀ ਪਹੁੰਚਾ ਦਿੰਦੇ ਹਨ ਸ਼ਹਿਰਾਂ ਵਿੱਚ ਵਿਸ਼ੇਸ਼ ਕਰਕੇ ਪੜ੍ਹੇ ਲਿਖੇ ਪਰਿਵਾਰਾਂ ਵਿੱਚ ਅਖ਼ਬਾਰ ਪੜ੍ਹਨਾ ਨਿੱਤ ਦੇ ਜੀਵਨ ਦਾ ਇੱਕ ਜਰੂਰੀ ਅੰਗ ਬਣ ਗਿਆ ਹੈ ।ਇਸ ਵਿੱਚ ਚੁਟਕਲੇ ਪੜਕੇ ਮੂੜ ਤਾਜਾ ਹੋ ਜਾਂਦਾ ਹੈ।ਸਵੇਰੇ ਸਵੇਰੇ ਸਾਰੇ ਜਹਾਨ ਦੀਆਂ ਖ਼ਬਰਾਂ ਬਾਰੇ ਪਤਾ ਲੱਗ ਜਾਂਦਾ ਹੈ। ਕਿੱਥੇ ਕਿੱਥੇ ਕੀ ਕੀ ਹੋਇਆ ਇਹ ਸਭ ਘਰ ਬੈਠੇ ਹੀ ਪਤਾ ਲਗ ਜਾਂਦਾ ਹੈ ।ਮਨੁੱਖ ਵਿੱਚ ਦੂਜਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਬੜੀ ਪ੍ਰਬਲ ਹੁੰਦੀ ਹੈ ।
ਅਖ਼ਬਾਰ ਮੁੱਖ ਤੌਰ ' ਤੇ ਮਨੁੱਖ ਦੀ ਇੱਛਾ ਨੂੰ ਵੀ ਪੂਰਾ ਕਰਦਾ ਹੈ । ਅਖਬਾਰ ਸਾਨੂੰ ਦੂਰ ਨੇੜੇ ਦੀਆਂ ਭਾਂਤ - ਭਾਂਤ ਦੀਆਂ ਖ਼ਬਰਾਂ ਦਿੰਦਾ ਹੈ । ਰੇਡੀਓ , ਟੈਲੀਵੀਜ਼ਨ ਆਦਿ ਸੰਚਾਰ ਦੇ ਸਾਧਨ ਵੀ ਅਜਿਹੀਆਂ ਖ਼ਬਰਾਂ ਅਤੇ ਸੂਚਨਾਵਾਂ ਦਿੰਦੇ ਹਨ । ਪਰ ਜੋ ਤਸੱਲੀ ਅਖ਼ਬਾਰ ਪੜ੍ਹ ਕੇ ਹੁੰਦੀ ਹੈ ਉਹ ਹੋਰ ਕਿਸੇ ਤਰ੍ਹਾਂ ਨਹੀਂ ਹੁੰਦੀ । ਵੱਖ ਵੱਖ ਅਖ਼ਬਾਰ ਖ਼ਬਰਾਂ ਨੂੰ ਵੱਖ - ਵੱਖ ਢੰਗਾਂ ਨਾਲ ਪੇਸ਼ ਕਰਕੇ ਅਤੇ ਨਾਲ ਹੀ ਆਪਣੀਆਂ ਟਿੱਪਣੀਆਂ ਦੇ ਕੇ ਰੋਚਕ ਅਤੇ ਮਹੱਤਵਪੂਰਨ ਬਣਾ ਦਿੰਦੇ ਹਨ । ਫਿਰ , ਖੋਜ ਇਹ ਹੈ ਕਿ ਅਖ਼ਬਾਰ ਜਦੋਂ ਫ਼ੁਰਸਤ ਮਿਲੇ , ਉਸੇ ਵੇਲੇ ਪੜ੍ਹ ਲਓ । ਕੁਝ ਲੋਕ ਅਖ਼ਬਾਰ ਦੀਆਂ ਮੋਟੀਆਂ ਮੋਟੀਆਂ ਖ਼ਬਰਾਂ ਵੇਖ ਕੇ ਸੰਤੁਸ਼ਟ ਹੋ ਜਾਂਦੇ ਹਨ ।
ਜਿਨ੍ਹਾਂ ਕੋਲ ਵਿਹਲ ਹੈ ਉਹ ਖ਼ਬਰਾਂ ਨੂੰ ਵੇਰਵੇ ਸਹਿਤ ਪੜ੍ਹਦੇ ਹਨ । ਅਖ਼ਬਾਰ ਘਟਨਾਵਾਂ ਅਤੇ ਮਸਲਿਆਂ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦੇ ਹਨ । ਅਖ਼ਬਾਰ ਕੇਵਲ ਪਾਠਕਾਂ ਤੱਕ ਹੀ ਸਮਗਰੀ ਨਹੀਂ ਪੁਚਾਉਂਦਾ ਸਗੋਂ ਸੰਪਾਦਕ ਦੀ ਡਾਕ ਸਿਰਲੇਖ ਹੇਠ ਛਪਦੇ ਕਾਲਮਾਂ ਵਿੱਚ ਪੱਤਰਾਂ ਦੇ ਰੂਪ ਵਿੱਚ ਪਾਠਕਾਂ ਦੀਆਂ ਰਾਵਾਂ , ਸ਼ਿਕਾਇਤਾਂ ਅਤੇ ਔਕੜਾਂ ਨੂੰ ਸਰਕਾਰ ਜਾਂ ਹੋਰ ਸੰਬੰਧਿਤ ਅਦਾਰਿਆਂ ਅੱਗੇ ਪੇਸ਼ ਕਰਦਾ ਹੈ । ਅਖ਼ਬਾਰ ਜਨਤਾ ਅਤੇ ਸਰਕਾਰ ਜਾਂ ਹੋਰ ਸੰਸਥਾਵਾਂ ਵਿਚਕਾਰ ਇੱਕ ਪੁੁਲ ਦਾ ਕੰਮ ਦਿੰਦਾ ਹੈ । ਸਰਕਾਰ ਲੋਕਾਂ ਲਈ ਕੀ ਸੋਚਦੀ ਹੈ , ਕੀ ਕਰਦੀ ਹੈ ਅਤੇ ਕਿੱਥੇ ਸਫ਼ਲ ਜਾਂ ਅਸਫ਼ਲ ਰਹੀ ਹੈ , ਬਾਰੇ ਜਨਤਾ ਨੂੰ ਦੱਸਦਾ ਹੈ । ਦੂਜੇ ਪਾਸੇ ਸਰਕਾਰ ਦੇ ਕੰਮਾਂ ਬਾਰੇ ਜਨਤਾ ਦਾ ਰੌਂ ਵੀ ਪ੍ਰਗਟਾਉਂਦਾ ਹੈ ।
ਮੁੱਖ ਤੌਰ ' ਤੇ ਅਖ਼ਬਾਰ ਨੂੰ ਖ਼ਬਰਾਂ ਦੀ ਜਾਣਕਾਰੀ ਲਈ ਪੜ੍ਹਿਆ ਜਾਂਦਾ ਹੈ । ਫਿਰ ਵੀ ਹਰ ਪਾਠਕ ਆਪਣੀ ਰੁਚੀ ਅਨੁਸਾਰ ਹੋਰ ਵੀ ਬਹੁਤ ਕੁਝ ਅਖ਼ਬਾਰ ਵਿੱਚੋਂ ਵੇਖਦਾ ਹੈ । ਉਦਾਹਰਨ ਲਈ ਖੇਡ - ਪ੍ਰੇਮੀ ਖੇਡਾਂ ਬਾਰੇ ਅਤੇ ਮਨੋਰੰਜਨ ਦੇ ਸ਼ੁਕੀਨ ਮਨੋਰੰਜਨ ਬਾਰੇ ਵੇਖਦੇ ਹਨ ।ਬੇਰੋਜਗਾਰ ਰੋਜ਼ਗਾਰ ਬਾਰੇ ਦੇਖਦੇ ਹਨ ਕਹਿਣ ਤੋਂ ਭਾਵ ਇਹ ਹੈ ਕਿ ਅਖ਼ਬਾਰ ਵਿੱਚ ਖ਼ਬਰਾਂ ਤੋਂ ਬਿਨਾਂ ਇੰਨੀ ਕਿਸਮ ਦੀ ਸਮਗਰੀ ਛਪਦੀ ਹੈ ਕਿ ਇਹ ਨਿੱਤ ਦੇ ਆਮ ਗਿਆਨ ਦਾ ਮੁੱਖ ਸੋਮਾ ਬਣ ਗਏ ਹਨ । ਕੁਝ ਲੋਕ ਇੱਕ ਤੋਂ ਵੱਧ ਅਖ਼ਬਾਰਾਂ ਪੜ੍ਹਨਾ ਚਾਹੁੰਦੇ ਹਨ । ਇਸ ਦਾ ਕਾਰ ਇਹ ਹੈ ਕਿ ਹਰ ਅਖ਼ਬਾਰ ਭਾਵੇਂ ਉਹ ਕਿੰਨਾ ਹੀ ਸੁਤੰਤਰ ਹੋਵੇ , ਉਸ ਦਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ । ਕਿਸੇ ਮਸਲੇ ਨੂੰ ਭਿੰਨ - ਭਿੰਨ ਦ੍ਰਿਸ਼ਟੀਕੋਟ ਤੋਂ ਸਮਝਣ ਲਈ ਵੱਧ ਤੋਂ ਵੱਧ ਅਖ਼ਬਾਰ ਪੜ੍ਹਨ ਦੀ ਚਾਹ ਹੁੰਦੀ ਹੈ ਤਾਂ ਪਾਠਕ ਲਈ ਕੋਈ ਇੱਕ ਅਖ਼ਬਾਰ ਆਦਤ ਬਣ ਜਾਂਦਾ ਹੈ । ਉਹ ਅਖ਼ਬਾਰ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦਾ ਹੈ । ਇਸ ਲਈ ਕਈ ਵਾਰੀ ਕਿਸੇ ਵਿਅਕਤੀ ਦੀ ਸੋਚਣੀ ਦਾ ਪਤਾ ਉਸਦੇ ਮਨਭਾਉਂਦੇ ਅਖ਼ਬਾਰ ਲੱਗਦਾ ਹੈ । ਅਖ਼ਬਾਰਾਂ ਦੇ ਛਪਣ ਦੀ ਗਿਣਤੀ ਜਾਂ ਉਹਨਾਂ ਦੁਆਰਾ ਅਪਣਾਏ ਮਿ ਤੋਂ ਅਖ਼ਬਾਰਾਂ ਦੇ ਕਈ ਵਰਗ ਬਣ ਜਾਂਦੇ ਹਨ । ਕੁਝ ਅਖ਼ਬਾਰ ਕਿਸੇ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਕੁਝ ਰਾਸ਼ਟਰੀ ਪੱਧਰ ਦੇ ਹੁੰਦੇ ਹਨ। ਕੁਝ ਅਖ਼ਬਾਰ ਹੈਰਾਨੀਜਨਕ ਖ਼ਬਰ ਦਿੰਦੇ ਹਨ
ਅਖ਼ਬਾਰ ਲੋਕਾਂ ਦੇ ਮਸਲੇ ਸਰਕਾਰ ਤੱਕ ਪਹੁੰਚਾਉਂਦੇ ਹਨ। ਸਰਕਾਰ ਵੀ ਅਖ਼ਬਾਰਾਂ ਨੂੰ ਖਾਸ ਅਹਿਮੀਅਤ ਦਿੰਦੀਆਂ ਹਨ। ਜਿਸ ਕਾਰਣ ਲੋਕਾਂ ਦੇ ਕੰਮ ਹੋ ਜਾਂਦੇ ਹਨ। ਲੋਕਾਂ ਲਈ ਅਖ਼ਬਾਰ ਬਹੁਤ ਲਾਹੇਵੰਦ ਹਨ ਸਰਕਾਰਾਂ ਵੀ ਆਪਣੇ ਵਿਗਿਆਪਨ ਅਖ਼ਬਾਰਾਂ ਨੂੰ ਦਿੰਦੀਆਂ ਹਨ। ਆਪਣਾ ਪ੍ਰਚਾਰ ਕਰਦੀਆਂ ਹਨ।
ਅਖ਼ਬਾਰ ਕੱਢਣ ਦੇ ਕੰਮ ਵਿੱਚ ਬਹੁਤ ਤਰੱਕੀ ਹੋਈ ਹੈ ਕਈ ਹਫਤਾਵਾਰੀ ਅਖ਼ਬਾਰ ਵੀ ਨਿਕਲਦੇ ਹਨ । ਟੈਲੀਪ੍ਰਿੰਟਰਾ ਰਾਹੀਂ ਸੰਸਾਰ ਦੇ ਕੋਨੇ ਕੋਨੇ ਵਿੱਚ ਹਰ ਪਲ ਖ਼ਬਰਾਂ ਆਪਣੇ ਆਪ ਹੀ ਟਾਈਪ ਹੋ ਜਾਦੀਆਂ ਹਨ । ਹਰ ਸਹਿਰ ਵਿੱਚ ਬੈਠੇ ਪੱਤਰ ਪ੍ਰੇਰਕ ਖ਼ਬਰਾਂ ਭੇਜਦੇ ਰਹਿੰਦੇ ਹਨ ਅਖਬਾਰਾਂ ਦੀ ਛਪਾਈ ਵੀ ਮਸੀਨਾਂ ਆਪ ਹੀ ਕਰਦੀਆਂ ਹਨ। ਤਹਿ ਲਾ ਕੇ ਗਿਣਤੀ ਕਰਨ ਦਾ ਕੰਮ ਵੀ ਆਪ ਹੀ ਕਰਦੀਆਂ ਹਨ। ਅਜਕੱਲ ਸਾਰੇ ਅਖ਼ਬਾਰ ਇੰਟਰਨੈੱਟ ਤੇ ਵੀ ਪੜ ਸਕਦੇ ਹਾਂ ਸਾਰਿਆਂ ਦੀ ਸਾਈਟ ਤੇ ਮੋਬਾਈਲ ਐਪਲੀਕੇਸ਼ਨ ਵੀ ਬਣੀਆਂ ਹੋਈਆਂ ਹਨ । ਅਜਕੱਲ ਅਖ਼ਬਾਰਾਂ ਦੇ ਪਾਠਕ ਸੰਸਾਰ ਵਿੱਚ ਹਨ ਉਹ ਕਿਤੇ ਵੀ ਬੈਠੇ ਆਨਲਾਈਨ ਪੜ ਸਕਦੇ ਹਨ।
ਅਖ਼ਬਾਰ ਪਾਠਕ ਨੂੰ ਸਵੇਰੇ ਹੀ ਮਿਲ ਜਾਂਦਾ ਹੈ ਅਖ਼ਬਾਰ ਰਾਤ ਨੂੰ ਹੀ ਛਪਦੇ ਹਨ ਫ਼ਿਰ ਰਾਤੋ ਰਾਤ ਹੀ ਗੱਡੀਆਂ ਰਾਹੀਂ ਰੇਲ ਗੱਡੀਆਂ ਰਾਹੀ ਇਸ ਨੂੰ ਪਹੁੰਚਾਇਆ ਜਾਂਦਾ ਹੈ ਅੱਗੋਂ ਏਜੈਂਟ ਅਖ਼ਬਾਰ ਵੰਡਣ ਵਾਲਿਆਂ ਨੂੰ ਇਸ ਨੂੰ ਦੇ ਦਿੰਦੇ ਹਨ। ਇਹ ਕੰਮ ਹਰ ਰੁੱਤ ਵਿੱਚ ਬਹੁਤ ਵਧੀਆ ਢੰਗ ਨਾਲ ਕਰਿਆ ਜਾਂਦਾ ਹੈ ਇਹ ਕਿਹਾ ਜਾ ਸਕਦਾ ਹੈ ਕਿ ਅਖ਼ਬਾਰ ਦੀ ਸਾਡੇ ਜੀਵਨ ਵਿੱਚ ਇੱਕ ਵੱਡੀ ਲੋੜ ਹੈ।
0 Comments