ਲੇਖ - ਛੱਬੀ 26 ਜਨਵਰੀ | Essay on 26 January in Punjabi

                                       




ਭੂਮਿਕਾ:- ਭਾਰਤ ਵਿੱਚ ਦੋ ਕੋਮੀ ਤਿਉਹਾਰ ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਛੱਬੀ ਜਨਵਰੀ ਦਾ ਭਾਰਤ ਦੇ ਇਤਹਾਸ ਵਿੱਚ ਬਹੁਤ ਹੀ ਮਹੱਤਵਪੂਰਣ ਸਥਾਨ ਹੈ। ਇਸ ਦਿਨ ਨੂੰ ਭਾਰਤ ਵਿੱਚ ਗਣਤੰਤਰ ਦਿਵਸ ਆਖ ਕੇ ਪੁਕਾਰਿਆ ਜਾਂਦਾ ਹੈ। 

ਅਜ਼ਾਦੀ ਦਾ ਮਹੱਤਵ:-ਹਰ ਇਕ ਮਨੁੱਖ ਸੁਤੰਤਰ ਜੀਵਨ ਜਿਉਣ ਦਾ ਚਾਹਵਾਨ ਹੈ।ਪਰ ਮਨੁੱਖ ਆਪਣੀ ਸੁਤੰਤਰਤਾ ਦਾ ਅਨੰਦ ਤਾਂ ਹੀ ਮਾਣ ਸਕਦਾ ਹੈ ਜੇਕਰ ਉਹ ਸੁਤੰਤਰ ਦੇਸ਼ ਦਾ ਵਾਸੀ ਹੋਵੇ।ਸਾਡਾ ਭਾਰਤ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ ਤੇ ਅੰਗਰੇਜ  ਭਾਰਤੀਆਂ ਨੂੰ ਬੜੀ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸਨ ਭਾਰਤੀ ਆਪਣੀ ਮਰਜ਼ੀ ਨਾਲ ਉਚਾ ਸਾਹ ਵੀ ਨਹੀਂ ਸਨ ਲੈ ਸਕਦੇ ਸੋ ਭਾਰਤ ਨੂੰ ਅਜ਼ਾਦ ਕਰਾਉਣ ਲਈ ਅਨੇਕਾਂ ਹੀ ਦੇਸ਼ - ਭਗਤਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਭਾਰਤ ਨੂੰ ਅਜ਼ਾਦੀ ਦਿਵਾਈ ਤੇ ਭਾਰਤਵਾਸੀ ਅੱਜ ਅਜ਼ਾਦੀ ਦਾ  ਅਨੰਦ ਮਾਣ ਰਹੇ ਹਨ । ਆਪਣੇ ਸੰਵਿਧਾਨ ਦੀ ਰਚਨਾ : - ਸਾਡਾ ਦੇਸ਼ 15 ਅਗਸਤ 1947 ਈ . ਨੂੰ ਅਜ਼ਾਦ ਹੋ ਗਿਆ । ਪਰ ਜਿਹੜੀਆਂ ਆਸਾਂ , ਉਮੰਗਾਂ ਅਤੇ ਸੁਪਨੇ ਲੈ ਕੇ ਆਜ਼ਾਦੀ ਆਈ ਸੀ , ਉਹਨਾਂ ਨੂੰ ਅੰਗਰੇਜ਼ਾਂ ਵੱਲੋਂ ਚਲਾਏ ਗਏ ਪ੍ਰਬੰਧਕੀ ਢਾਂਚੇ ਵਿੱਚ ਪੂਰਾ ਕਰਨਾ ਸੰਭਵ ਨਹੀਂ ਸੀ । ਇਸ ਲਈ ਨਵੇਂ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ । ਭਾਰਤ ਦੇ ਨਵੇਂ ਸੰਵਿਧਾਨ ਵਿੱਚ ਅਜ਼ਾਦ ਭਾਰਤ ਦੇ ਨਾਗਰਿਕਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ । ਭਾਰਤ ਨੂੰ ਗਣਤੰਤਰ ਰਾਜ ਮੰਨਿਆ ਗਿਆ । ਗਣਤੰਤਰ ਧਰਮ ਨਿਰਪੱਖਤਾ ਅਤੇ ਸਮਾਜਵਾਦ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ । 26 ਜਨਵਰੀ , 1950 ਈ . ਨੂੰ ਦੇਸ਼ ਦਾ ਸੰਵਿਧਾਨ ਲਾਗੂ ਕਰ ਦਿੱਤਾ ਗਿਆ।ਇਸ ਦਿਨ ਤੋਂ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਬਣ 6 ਗਿਆ ।

 ਛੱਬੀ ਜਨਵਰੀ ਦੇ ਸਮਾਗਮ : - ਛੱਬੀ ਜਨਵਰੀ ਦਾ ਦਿਵਸ ਸਾਰੇ ਦੇਸ ਵਿੱਚ ਬੜੀ ਧੂਮ - ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਵਾਸਤੇ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ । ਸਰਕਾਰੀ ਸੰਸਥਾਵਾਂ ਅਤੇ ਇਮਾਰਤਾਂ ਉੱਤੇ ਰਾਸ਼ਟਰੀ ਝੰਡਾ ਝੁਲਾਇਆ ਜਾਂਦਾ ਹੈ । ਸਕੂਲਾਂ , ਕਾਲਜਾਂ ਵਿੱਚ ਇਸ ਦਿਨ ਦਾ ਮੁੱਖ ਆਕਰਸ਼ਣ ਹੁੰਦਾ ਹੈ । ਵਿਦਿਆਰਥੀ ਅਤੇ ਅਧਿਆਪਕ ਸਕੂਲਾਂ ਵਿੱਚ ਸਜ - ਧਜ ਕੇ ਜਾਂਦੇ ਹਨ । ਵੱਖ - ਵੱਖ ਨਗਰਾਂ ਤੋਂ ਇਲਾਵਾ ਜ਼ਿਲ੍ਹਾ ਪੱਧਰ ’ ਤੇ ਵੀ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ । ਇਸ ਦਿਨ ਸਰਕਾਰੀ ਦਫ਼ਤਰਾਂ ਤੇ ਵਿੱਦਿਅਕ ਸੰਸਥਾਵਾਂ ਵਿੱਚ ਇਹ ਦਿਨ ਮਨਾਉਣ ਲਈ ਛੁੱਟੀ ਹੁੰਦੀ ਹੈ । 

ਰਾਸ਼ਟਰੀ ਪੱਧਰ ਦਾ ਸਮਾਗਮ : -- ਦਿੱਲੀ ਵਿਖੇ ਰਾਸ਼ਟਰੀ ਪੱਧਰ ਦਾ ਵੱਡਾ ਸਮਾਗਮ ਹੁੰਦਾ ਹੈ । ਰਾਸ਼ਟਰਪਤੀ ਝੰਡਾ ਲਹਿਰਾ ਕੇ ਪਰੇਡ ਤੋਂ ਸਲਾਮੀ ਲੈਂਦਾ ਹੈ । ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ । ਰੇਡੀਓ ਅਤੇ ਟੈਲੀਵੀਜ਼ਨ ' ਤੇ ਇਸ ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ । ਦੇਸ ਦੇ ਬਹੁਤ ਸਾਰੇ ਹਿੱਸਿਆਂ ਤੋਂ ਲੋਕ ਇਸ ਸਮਾਗਮ ਨੂੰ ਦੇਖਣ ਲਈ ਦਿੱਲੀ ਪਹੁੰਚਦੇ ਹਨ । 

ਦਿਲ - ਖਿੱਚਵੀਆਂ ਝਾਕੀਆਂ : — ਦਿੱਲੀ ਵਿਖੇ ਇਸ ਸਾਰੇ ਸਮਾਗਮ ਦਾ ਦ੍ਰਿਸ਼ ਬੜਾ ਪ੍ਰਭਾਵਸ਼ਾਲੀ ਹੁੰਦਾ ਹੈ । ਇਸ ਮੌਕੇ ' ਤੇ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਤੋਂ ਕਲਾਕਾਰ ਮੰਡਲੀਆਂ ਆਪਣੇ - ਆਪਣੇ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕਰ ਕੇ ਅਨੇਕਤਾ ਵਿੱਚ ਏਕਤਾ ਦੇ ਭਾਵ ਨੂੰ ਪ੍ਰਗਟਾਉਂਦੀਆਂ ਹਨ । ਦੇਸ ਦੀ ਫ਼ੌਜ ਦੇ ਤਿੰਨੇ ਅੰਗਾਂ— ਜਲ ਸੈਨਾ , ਬਲ ਸੈਨਾ ਅਤੇ ਵਾਯੂ ਸੈਨਾ ਦੀ ਪਰੇਡ ਹੁੰਦੀ ਹੈ । ਇਸ ਪਰੇਡ ਵਿੱਚ ਐੱਨ . ਸੀ . ਸੀ . ਦੇ ਕੈਡਿਟ , ਸਕਾਊਟ ਅਤੇ ਗਾਈਡ ਵੀ ਭਾਗ ਲੈਂਦੇ ਹਨ । • ਦਿੱਲੀ ਦੇ ਵੱਖ - ਵੱਖ ਸਕੂਲਾਂ , ਸੰਸਥਾਵਾਂ ਦੇ ਬੱਚੇ ਦਿਲ - ਖਿੱਚਵੀਆਂ ਝਾਕੀਆਂ ਪੇਸ਼ ਕਰਦੇ ਹਨ । ਇਸ ਜਸ਼ਨ ਨੂੰ ਦੇਖਣ ਲਈ ਬਾਹਰਲੇ ਦੇਸ਼ਾਂ ਦੇ ਨੁਮਾਇੰਦੇ ਵੀ ਬੁਲਾਏ ਜਾਂਦੇ ਹਨ ।

 ਸਨਮਾਨ ਸਮਾਰੋਹ : - ਇਸ ਦਿਨ ' ਤੇ ਵੱਖ - ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਨਾਗਰਿਕਾਂ ਨੂੰ ਰਾਸਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਫੋਜ ਅਤੇ ਪੁਲਿਸ ਦੇ ਚੋਣਵੇਂ ਕਰਮਚਾਰੀਆਂ ਨੂੰ ਉਹਨਾਂ ਦੀ ਸ਼ਾਨਦਾਰ ਸੇਵਾ ਦੇ ਬਦਲੇ ਸਨਮਾਨ ਦਿੱਤਾ ਜਾਂਦਾ ਹੈ। ਅਤੇ ਕਈਆਂ ਨੂੰ ਤਰੱਕੀ ਦਿੱਤੀ ਜਾਂਦੀ ਹੈ। ਇਸ ਕਾਰਣ ਇਹ ਦਿਨ ਵਿਸ਼ੇਸ਼ ਸਮਾਗਮਾਂ ਅਤੇ ਜਸਨਾ  ਦਾ ਹੁੰਦਾ ਹੈ। 

ਛੱਬੀ ਜਨਵਰੀ ਮਨਾਉਣ ਦਾ ਉਦੇਸ਼:-ਛੱਬੀ ਜਨਵਰੀ ਮਨਾਉਣ ਦਾ ਮੁੱਖ ਉਦੇਸ਼ ਉਹਨਾਂ ਸੁਤੰਤਰਤਾ ਸੰਗਰਾਮੀਆਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ । ਭਾਰਤਵਾਸੀਆਂ ਨੂੰ ਇਹ ਅਹਿਸਾਸ ਵੀ ਕਰਵਾਇਆ ਜਾਂਦਾ ਹੈ ਕਿ ਜਿਸ ਅਜ਼ਾਦੀ ਦਾ ਅਸੀਂ ਅਨੰਦ ਮਾਣ ਰਹੇ ਹਾਂ ਉਹ ਅਸਾਨੀ ਨਾਲ ਪ੍ਰਾਪਤ ਨਹੀਂ ਹੋਈ । ਉਹਨਾਂ ਨੂੰ ਇਹ ਵੀ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਅਜ਼ਾਦੀ ਦੇਸ - ਭਗਤਾਂ ਦਾ ਸਾਡੇ ਉੱਪਰ ਇੱਕ ਕਰਜ਼ਾ ਹੈ । ਇਹ ਕਰਜ਼ਾ ਤਾਂ ਹੀ ਚੁਕਾਇਆ ਜਾ ਸਕਦਾ ਹੈ ਜੇ ਅਸੀਂ ਇਸ ਅਜ਼ਾਦੀ ਨੂੰ ਕਾਇਮ ਰੱਖਦੇ ਹੋਏ ਦੇਸ ਨੂੰ ਤਾਕਤਵਰ ਅਤੇ ਖ਼ੁਸ਼ਹਾਲ ਬਣਾਈਏ । 

ਸਾਰੰਸ਼ : — ਭਾਵੇਂ ਅੱਜ ਅਸੀਂ ਅਜ਼ਾਦੀ ਮਾਣ ਰਹੇ ਹਾਂ ਪਰ ਸਾਡਾ ਦੇਸ ਭੁੱਖ - ਨੰਗ , ਕੰਗਾਲੀ , ਚੋਰ - ਬਜ਼ਾਰੀ , ਬੇਰੁਜ਼ਗਾਰੀ , ਫ਼ਿਰਕਾਪ੍ਰਸਤੀ ਆਦਿ ਬੁਰਾਈਆਂ ਨਾਲ ਜਕੜਿਆ ਪਿਆ ਹੈ । ਇਹ ਸਭ ਕੁਝ ਦੇਖ ਕੇ ਬਹੁਤ ਦੁੱਖ ਹੁੰਦਾ ਹੈ । ਸੁਤੰਤਰਤਾ ਇੱਕ ਬਹੁਮੁੱਲੀ ਵਸਤੂ ਹੈ । ਸਾਡੇ ਇਸ ਪ੍ਰਤੀ ਕੁਝ ਫ਼ਰਜ਼ ਹਨ । ਸਾਨੂੰ ਇਸ ਸੁਤੰਤਰਤਾ ਨੂੰ ਕਾਇਮ ਰੱਖਣ ਲਈ ਆਪਣਾ ਤਨ - ਮਨ - ਧਨ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ।

Post a Comment

1 Comments

Emoji
(y)
:)
:(
hihi
:-)
:D
=D
:-d
;(
;-(
@-)
:P
:o
:>)
(o)
:p
(p)
:-s
(m)
8-)
:-t
:-b
b-(
:-#
=p~
x-)
(k)