ਭੂਮਿਕਾ:-ਭਾਰਤ ਦਾ ਇਤਿਹਾਸ ਯੋਧੇ ਸੁਰਮੇ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ।ਇਤਹਾਸ ਭਰਿਆ ਪਿਆ ਹੈ। ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਨੇ ਇੰਕ ਲੰਮੀ ਲੜਾਈ ਲੜੀ।ਸਰਦਾਰ ਭਗਤ ਸਿੰਘ ਉਹਨਾਂ ਵਿੱਚੋਂ ਹੀ ਇੱਕ ਮਹਾਨ ਕਰਾਂਤੀਕਾਰੀ ਸੀ ਸਰਦਾਰ ਭਗਤ ਸਿੰਘ ਦੀ ਦਿ੍ਰੜਤਾ ਬਹਾਦੁਰੀ ਉਚੇਰੀ ਸਖਸ਼ੀਅਤ,ਨਿਡਰਤਾ ਅਤੇ ਕੁਰਬਾਨੀ ਲਈ ਬਿਹਬਲਤਾ ਅਤੇ ਦੇਸ - ਪਿਆਰ ਦੀ ਉਦਾਹਰਨ ਦੁਨੀਆਂ ਦੇ ਇਤਿਹਾਸ ਵਿੱਚ ਵਿਰਲੀ ਹੀ ਮਿਲਦੀ ਹੈ ।
ਜਨਮ : -ਸ . ਭਗਤ ਸਿੰਘ ਦਾ ਜੱਦੀ ਪਿੰਡ ਖਟਕੜ - ਕਲਾਂ ਜ਼ਿਲ੍ਹਾ ਜਲੰਧਰ ਸੀ । ਪਰੰਤੂ ਉਸ ਦੇ ਜਨਮ ਤੋਂ ਪਹਿਲਾਂ ਉਸ ਦਾ ਪਰਿਵਾਰ ਪਿੰਡ ਬੰਗਾ ( ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ) ਵਿੱਚ ਜਾ ਵਸਿਆ ਸੀ । ਉੱਥੇ ਹੀ ਸ . ਭਗਤ ਸਿੰਘ ਦਾ ਜਨਮ 1907 ਈ . ਵਿੱਚ ਸਰਦਾਰ ਕਿਸ਼ਨ ਸਿੰਘ ਦੇ ਘਰ ਹੋਇਆ । ਪ੍ਰਸਿੱਧ ਇਨਕਲਾਬੀ ਸ . ਅਜੀਤ ਸਿੰਘ ਭਗਤ ਸਿੰਘ ਦੇ ਚਾਚਾ ਜੀ ਸਨ । ਭਗਤ ਸਿੰਘ ਦੇ ਪਿਤਾ ਸ . ਕਿਸ਼ਨ ਸਿੰਘ ਵੀ ਇੱਕ ਮਹਾਨ ਦੇਸ - ਭਗਤ ਸਨ । ਮੁਢਲੀ ਸਿੱਖਿਆ : – ਭਗਤ ਸਿੰਘ ਨੇ ਮੁਢਲੀ ਵਿੱਦਿਆ ਪਿੰਡ ਖਟਕੜ - ਕਲਾਂ ਵਿੱਚ ਰਹਿ ਕੇ ਪ੍ਰਾਪਤ ਕੀਤੀ । ਬਚਪਨ ਵਿੱਚ ਹੀ ਕਰਤਾਰ ਸਿੰਘ ਸਰਾਭੇ ਦੀ ਫਾਂਸੀ ਚੜ੍ਹਨ ਦੀ ਘਟਨਾ ਨੇ ਬਾਲਕ ਭਗਤ ਸਿੰਘ ’ ਤੇ ਡੂੰਘੀ ਛਾਪ ਲਾਈ । ਪ੍ਰਾਇਮਰੀ ਤੋਂ ਬਾਅਦ ਭਗਤ ਸਿੰਘ ਡੀ . ਏ . ਵੀ . ਹਾਈ ਸਕੂਲ , ਲਾਹੌਰ ਵਿੱਚ ਦਾਖ਼ਲ ਹੋਇਆ ਤੇ ਬਾਅਦ ਵਿੱਚ ਨੈਸ਼ਨਲ ਕਾਲਜ , ਲਾਹੌਰ ਵਿੱਚ ਦਾਖ਼ਲ ਹੋਇਆ । ਇਸੇ ਹੀ ਕਾਲਜ ਨੇ ਵਿਦਿਆਰਥੀਆਂ ਨੂੰ ਦੇਸ - ਭਗਤੀ ਦੀਆਂ ਲਹਿਰਾਂ ਵਿੱਚ ਹਿੱਸਾ ਲੈਣ ਦੇ ਯੋਗ ਬਣਾਇਆ ।
ਨੌਜਵਾਨ ਸਭਾ ਦਾ ਸੰਗਠਨ : –1925 ਈ . ਵਿੱਚ ਭਗਤ ਸਿੰਘ , ਸੁਖਦੇਵ , ਭਗਵਤੀ ਚਰਨ , ਧਨਵੰਤਰੀ ਆਦਿ ਨੇ ਨੌਜਵਾਨ ਸਭਾ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਘੋਲ ਅਰੰਭ ਕੀਤਾ ।
ਲਾਲਾ ਲਾਜਪਤ ਰਾਏ ਦੀ ਸ਼ਹੀਦੀ ਦਾ ਅਸਰ : –1928 ਈ . ਨੂੰ ਸਾਈਮਨ ਕਮਿਸ਼ਨ ਲਾਹੌਰ ਆਇਆ । ਦੇਸ - ਭਗਤਾਂ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ । ਸਰਕਾਰ ਨੇ ਵਿਖਾਵਾਕਾਰੀਆਂ ਨੂੰ ਰੋਕਣ ਲਈ ਦਫ਼ਾ ਇੱਕ ਸੌ ਚੁਤਾਲੀ ਲਾ ਦਿੱਤੀ । ਲੋਕਾਂ ਨੇ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਇੱਕ ਜਲੂਸ ਕੱਢਿਆ । ਭਗਤ ਸਿੰਘ ਉਸ ਸਮੇਂ ਲਾਲਾ ਜੀ ਦੇ ਨਾਲ ਸੀ । ਇੱਕ ਅੰਗਰੇਜ਼ ਪੁਲਿਸ ਅਫ਼ਸਰ ਸਾਂਡਰਸ ਨੇ ਖੁਦ ਡਾਂਗ ਲੈ ਕੇ ਦੇਸ - ਭਗਤਾਂ ਨੂੰ ਕੁੱਟਿਆ । ਲਾਲਾ ਜੀ ਡਾਂਗਾਂ ਖਾਣ ਨਾਲ ਇੰਨੇ ਜ਼ਿਆਦਾ ਫੱਟੜ ਹੋ ਗਏ ਕਿ ਕੁਝ ਦਿਨਾਂ ਪਿੱਛੋਂ ਅਕਾਲ ਚਲਾਣਾ ਕਰ ਗਏ । ਇਸ ਨਾਲ ਸਾਰੇ ਭਾਰਤ ਵਿੱਚ ਰੋਹ ਜਾਗ ਪਿਆ ਤੇ ਨੌਜਵਾਨਾਂ ਨੇ ਖ਼ੂਨ ਦਾ ਬਦਲਾ ਖ਼ੂਨ ਨਾਲ ਲੈਣ ਦਾ ਪ੍ਰਣ ਕੀਤਾ ।
ਸਾਂਡਰਸ ਨੂੰ ਮਾਰਨਾ : —ਲਾਲਾ ਜੀ ਦੀ ਸ਼ਹਾਦਤ ਤੋਂ ਬਾਅਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਸਾਂਡਰਸ ਨੂੰ ਕਤਲ ਕਰਨ ਦਾ ਫ਼ੈਸਲਾ ਕਰ ਲਿਆ । ਇਸ ਕੰਮ ਵਾਸਤੇ ਭਗਤ ਸਿੰਘ , ਚੰਦਰ ਸ਼ੇਖਰ ਅਜ਼ਾਦ , ਰਾਜਗੁਰੂ ਦੀ ਡਿਉਟੀ ਲਗਾਈ ਗਈ । ਸਾਂਡਰਸ ਜਦੋਂ ਹੀ ਮੋਟਰ ਸਾਈਕਲ ' ਤੇ ਸਵਾਰ ਹੋ ਕੇ ਤੁਰਨ ਲੱਗਾ ਤਾਂ ਰਾਜਗੁਰੂ ਤੇ ਭਗਤ ਸਿੰਘ ਨੇ ਗੋਲੀਆਂ ਮਾਰ ਕੇ ਉਸ ਨੂੰ ਥਾਂ ’ ਤੇ ਹੀ ਠੰਢਾ ਕਰ ਦਿੱਤਾ ਤੇ ਉੱਥੋਂ ਖਿਸਕ ਗਏ | ਹੁਣ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਸਰਗਰਮੀ ਨਾਲ ਤਲਾਸ਼ ਹੋਣ ਲੱਗੀ।
ਅਸੈਂਬਲੀ ਹਾਲ ਵਿੱਚ ਬੰਬ ਸੁੱਟਣਾ:-ਹੁਣ ਪਾਰਟੀ ਨੇ ਅਸੈਂਬਲੀ ਹਾਲ ਵਿੱਚ ਬੰਬ ਸੁੱਟਣ ਦਾ ਫ਼ੈਸਲਾ ਕੀਤਾ। ਪਾਰਟੀ ਦਾ ਇਰਾਦਾ ਸੀ ਕਿ ਭਗਤ ਸਿੰਘ ਤੇ ਬੀ ਕੇ ਦੱਤ ਬੰਬ ਸੁੱਟ ਕੇ ਭੱਜ ਜਾਣ ਪਰ ਭਗਤ ਸਿੰਘ ਭੱਜਣ ਲਈ ਸਹਿਮਤ ਨਹੀਂ ਹੋਇਆ। ਉਹ ਲੋਕਾਂ ਵਿੱਚ ਜਾਗਿ੍ਤੀ ਲਿਆਉਣ ਲਈ ਗਿਰਫਤਾਰੀ ਦੇਣ ਦੇ ਹੱਕ ਵਿੱਚ ਸੀ। ਸੋ ਇਸੇ ਤਰ੍ਹਾਂ ਹੋਇਆ। ਅਸੈਂਬਲੀ ਹਾਲ ਵਿੱਚ ਬੰਬ ਸੁੱਟ ਦਿੱਤਾ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਭਗਤ ਸਿੰਘ ਤੇ ਬੀ ਕੇ ਦੱਤ ਨੂੰ ਗਿਰਫ਼ਤਾਰ ਕਰ ਲਿਆ ਗਿਆ।
ਭਗਤ ਸਿੰਘ ' ਤੇ ਮੁਕੱਦਮਾ ਚੱਲਣਾ : —ਭਾਵੇਂ ਭਗਤ ਸਿੰਘ ਦੇ ਪਿਤਾ ਨੇ ਮੁਕੱਦਮਾ ਲੜਨ ਲਈ ਵਕੀਲ ਕੀਤਾ ਪਰ ਭਗਤ ਸਿੰਘ ਜ਼ੁਰਮ ਮੰਨਣ ਤੋਂ ਇਨਕਾਰੀ ਨਾ ਹੋਇਆ । ਦਿੱਲੀ ਵਿੱਚ ਸੈਸ਼ਨ ਦੇ ਸਾਹਮਣੇ ਮੁਕੱਦਮਾ ਚੱਲਿਆ । ਦੋਹਾਂ ਸਾਥੀਆਂ ਨੇ ਇੱਕ ਲਿਖਤੀ ਸਾਂਝਾ ਬਿਆਨ ਦਿੱਤਾ ਕਿ ਉਹਨਾਂ ਨੇ ਬੰਬ ਸੁੱਟੇ ਹਨ । ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਮਨੋਰਥ ਕਿਸੇ ਦੀ ਜਾਨ ਲੈਣਾ ਨਹੀਂ ਸੀ ਸਗੋਂ ਅੰਗਰੇਜ਼ੀ ਰਾਜ ਵਿਰੁੱਧ ਰੋਸ ਪ੍ਰਗਟ ਕਰਨਾ ਸੀ । ਸੈਸ਼ਨ ਵੱਲੋਂ ਦੋਹਾਂ ਨੂੰ ਉਮਰ ਕੈਦ ਤੇ ਕਾਲੇ ਪਾਣੀ ਦੀ ਸਜ਼ਾ ਹੋਈ । ਫ਼ੈਸਲਾ ਸੁਣਦਿਆਂ ਹੀ ਦੋਹਾਂ ਸਾਥੀਆਂ ਨੇ ‘ ਇਨਕਲਾਬ ਜ਼ਿੰਦਾਬਾਦ ' ਦੇ ਨਾਅਰੇ ਲਾਏ ।
ਫ਼ਾਂਸੀ ਦੀ ਸਜ਼ਾ : —ਭਗਤ ਸਿੰਘ ਤੇ ਬੀ . ਕੇ . ਦੱਤ ਨੇ ਦਿੱਲੀ ਵਿੱਚ ਜੇਲ੍ਹ ਵਿੱਚ ਮਾੜੇ ਵਰਤਾਉ ਕਾਰਨ ਭੁੱਖ ਹੜਤਾਲ ਕਰ ਦਿੱਤੀ।ਇਸ ਨਾਲ ਸਾਰੇ ਦੇਸ ਵਿੱਚ ਹਕੂਮਤ ਵਿਰੁੱਧ ਰੋਸ ਦੀ ਲਹਿਰ ਚੱਲ ਪਈ । 10 ਜੁਲਾਈ , 1929 ਈ . ਨੂੰ ਭਗਤ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ਼ ਲਾਹੌਰ ਸਾਜ਼ਸ਼ ਕੇਸ ਦੀ ਸੁਣਵਾਈ ਸ਼ੁਰੂ ਹੋਈ ਤੇ ਭਗਤ ਸਿੰਘ , ਰਾਜਗੁਰੂ , ਸੁਖਦੇਵ ਨੂੰ ਮੌਤ ਦੀ ਸਜ਼ਾ ਸੁਣਾਈ ਗਈ । 23 ਮਾਰਚ , 1931 ਈ . ਨੂੰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ । ਫ਼ਾਂਸੀ ਦੇ ਤਖ਼ਤੇ ' ਤੇ ਖਲੋ ਕੇ ਭਗਤ ਸਿੰਘ ਨੇ ਪਹਿਲਾਂ ਤਾਂ ਰੱਸੇ ਨੂੰ ਚੁੰਮਿਆ ਤੇ ਫਿਰ ‘ ਇਨਕਲਾਬ ਜ਼ਿੰਦਾਬਾਦ ' ਦਾ ਨਾਅਰਾ ਲਾਇਆ । ਹਕੂਮਤ ਨੇ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰਨ ਦੀ ਬਜਾਏ ਇਹਨਾਂ ਨੂੰ ਰਾਤ ਦੇ ਹਨੇਰੇ ਵਿੱਚ ਫਿਰੋਜ਼ਪੁਰ ਦੇ ਨੇੜੇ ਸਤਲੁਜ ਦੇ ਕੰਢੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਤੇ ਸਤਲੁਜ ਦਰਿਆ ਵਿੱਚ ਰੋੜ੍ਹ ਦਿੱਤਾ । ਭਗਤ ਸਿੰਘ ਦੀ ਸ਼ਖ਼ਸੀਅਤ ਜਾਦੂ ਭਰੀ ਸੀ।ਆਪ ਅਕਸਰ ਗਾਇਆ ਕਰਦੇ ਸੀ :
ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ । ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ ।
ਅਮਰ ਸ਼ਹੀਦ ਕਹਾਉਣਾ : —ਭਾਵੇਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਖਿਲਾਫ਼ ਸਰਕਾਰ ਨੇ ਮਨਮਾਨੀ ਕੀਤੀ ਪਰ ਉਸ ਨੇ ਇਹਨਾਂ ਨੂੰ ਲੋਕਾਂ ਦੇ ਦਿਲਾਂ ਵਿੱਚ ਸਦਾ ਹੀ ਜਿਊਂਦੇ ਰਹਿਣ ਵਾਲੇ ਅਮਰ ਸ਼ਹੀਦ ਬਣਾ ਦਿੱਤਾ ।
ਸਾਰੰਸ਼ : - ਭਗਤ ਸਿੰਘ ਇੱਕ ਮਹਾਨ ਅਤੇ ਸੱਚਾ ਦੇਸ਼ ਭਗਤ ਸੀ ਇਤਿਹਾਸ ਵਿੱਚ ਅਜਿਹੇ ਵੀਰਾਂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਰਹੇਗਾ । ਭਗਤ ਸਿੰਘ ਦੀ ਯਾਦ ਵਿੱਚ ਅੱਜ ਵੀ ਉਨ੍ਹਾਂ ਦੇ ਪਿੰਡ ਖਟਕੜ ਕਲਾਂ ਵਿਖੇ ਭਾਰੀ ਮੇਲਾ ਲੱਗਦਾ ਹੈ। ਸਹੀਦ ਭਗਤ ਸਿੰਘ ਅਮਰ ਰਹੇ।
1 Comments
Jindabaad
ReplyDelete