ਭੂਮਿਕਾ :-ਭਾਰਤ ਦੇ ਆਜਾਦੀ ਘੁਲਾਟੀਆਂ ਵਿੱਚੋਂ ਇੱਕ ਮਹਾਨ ਸਖਸ਼ੀਅਤ ਮਹਾਤਮਾ ਗਾਂਧੀ ਜੀ ਹਨ। ਸਾਰਾ ਦੇਸ਼ ਉਹਨਾਂ ਨੂੰ ਬਾਪੂ ਆਖਕੇ ਪੁਕਾਰਦੇ ਹਨ।ਸਾਰਾ ਦੇਸ਼ ਹੀ ਨਹੀਂ ਬਲਕਿ ਸਾਰਾ ਸੰਸਾਰ ਹੀ ਗਾਂਧੀ ਜੀ ਨੂੰ ਜਾਣਦੇ ਹਨ ।ਆਪ ਨੇ ਆਪਣੇ ਜੀਵਨ ਦਾ ਵਧੇਰੇ ਭਾਗ ਭਾਰਤ ਦੀ ਅਜ਼ਾਦੀ ਦੇ ਲੇਖੇ ਲਾ ਦਿੱਤਾ । ਭਾਰਤ ਦੀ ਅਜ਼ਾਦੀ ਦਾ ਸਿਹਰਾ ਆਪ ਦੇ ਸਿਰ ਹੀ ਹੈ । ਆਪ ਅਹਿੰਸਾ , ਸ਼ਾਂਤੀ ਤੇ ਸਾਂਝੀਵਾਲਤਾ ਦੇ ਪੁਜਾਰੀ
ਜਨਮ ਅਤੇ ਸਿੱਖਿਆ : — ਆਪ ਦਾ ਜਨਮ 2 ਅਕਤੂਬਰ , 1869 ਈ . ਨੂੰ ਗੁਜਰਾਤ ( ਕਾਠੀਆਵਾੜ ) ਦੀ ਭਾਗਾਂ - ਭਰੀ ਨਿੱਕੀ ਜਿਹੀ ਰਿਆਸਤ ਪੋਰਬੰਦਰ ਵਿਖੇ ਹੋਇਆ । ਆਪ ਦੇ ਪਿਤਾ ਕਰਮ ਚੰਦ ਰਾਜਕੋਟ ਰਿਆਸਤ ਦੇ ਦੀਵਾਨ ਸਨ । ਆਪ ਨੇ ਮੁੱਢਲੀ ਵਿੱਦਿਆ ਰਾਜਕੋਟ ਤੋਂ ਪ੍ਰਾਪਤ ਕੀਤੀ । ਇੰਗਲੈਂਡ ਤੋਂ ਉਹਨਾਂ ਨੇ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਭਾਰਤ ਆ ਕੇ ਵਕਾਲਤ ਸ਼ੁਰੂ ਕੀਤੀ ।
ਸੋਚ ਨਾਲ ਪਿਆਰ : — ਗਾਂਧੀ ਜੀ ਨੂੰ ਸੱਚ ਨਾਲ ਸ਼ੁਰੂ ਤੋਂ ਪਿਆਰ ਸੀ । ਇਸੇ ਲਈ ਉਹਨਾਂ ਨੇ ਸਕੂਲ ਵਿੱਚ ਅਧਿਆਪਕ ਦੇ ਇਸ਼ਾਰੇ ' ਤੇ ਵੀ ਪਰੀਖਿਆ ਸਮੇਂ ਦੂਜੇ ਮੁੰਡੇ ਦੀ ਨਕਲ ਨਹੀਂ ਕੀਤੀ । ਉਹ ਹੈਰਾਨ ਸਨ ਕਿ ਅਧਿਆਪਕ ਤਾਂ ਨਕਲ ਰੋਕਣ ਲਈ ਹੁੰਦੇ ਹਨ , ਨਕਲ ਕਰਵਾਉਣ ਲਈ ਨਹੀਂ । ਵਲਾਇਤ ਜਾਣਾ :— ਗਾਂਧੀ ਜੀ ਦੇ ਵਲਾਇਤ ਜਾਣ ਤੋਂ ਪਹਿਲਾਂ ਆਪ ਦੀ ਮਾਤਾ ਨੇ ਆਪ ਪਾਸੋਂ ਸੱਚ ਬੋਲਣ , ਸ਼ਰਾਬ ਤੇ ਮਾਸ ਨਾ ਖਾਣ ਤੇ ਪਰਾਈ ਇਸਤਰੀ ਤੋਂ ਦੂਰ ਰਹਿਣ ਦੇ ਪ੍ਰਣ ਲਏ । ਆਪ ਨੇ ਸਾਰੀ ਉਮਰ ਇਹਨਾਂ ਪ੍ਰਣਾਂ ਨੂੰ ਨਿਭਾਉਣ ਦਾ ਯਤਨ ਕੀਤਾ ।
ਦੱਖਣੀ ਅਫ਼ਰੀਕਾ ਜਾਣਾ : — 1893 ਈ . ਵਿੱਚ ਆਪ ਨੂੰ ਇੱਕ ਮੁਕੱਦਮੇ ਦੀ ਪੈਰਵੀ ਕਰਨ ਲਈ ਦੱਖਣੀ ਅਫ਼ਰੀਕਾ ਵਿੱਚ ਜਾਣਾ ਪਿਆ । ਉੱਥੇ ਆਪ ਨੇ ਦੇਖਿਆ ਕਿ ਭਾਰਤੀਆਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ । ਆਪ ਨੇ ਭਾਰਤੀਆਂ ਨੂੰ ਜੱਥੇਬੰਦ ਕੀਤਾ । ਉਹਨਾਂ ਵਿੱਚ ਸੰਗਠਨ ਤੇ ਏਕਤਾ ਭਰ ਕੇ ਸ਼ਾਂਤਮਈ ਸਤਿਆਗ੍ਰਹਿ ਸ਼ੁਰੂ ਕੀਤਾ ਤੇ ਆਪ ਨੂੰ ਸਫਲਤਾ ਪ੍ਰਾਪਤ ਹੋਈ । 1 ਅਜ਼ਾਦੀ ਦੀ ਲੜਾਈ ਵਿੱਚ ਹਿੱਸਾ : — 1916 ਈ . ਵਿੱਚ ਮਹਾਤਮਾ ਗਾਂਧੀ ਭਾਰਤ ਵਾਪਸ ਆ ਗਏ । ਇੱਥੇ ਅੰਗਰੇਜ਼ਾਂ ਨੇ ਭਾਰਤੀਆਂ ਉੱਤੇ ਜ਼ੁਲਮ ਢਾਏ ਹੋਏ ਸਨ । ਭਾਰਤੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਿੱਚ ਲੱਗੇ ਹੋਏ ਸਨ । ਵਿਦੇਸ਼ੀ ਸਰਕਾਰ ਦੇਸ - ਭਗਤਾਂ ਉੱਤੇ ਅੱਤਿਆਚਾਰ ਤੇ ਸਖ਼ਤੀਆਂ ਕਰ ਰਹੀ ਸੀ । ਗਾਂਧੀ ਜੀ ਵੀ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਕੁੱਦ ਪਏ । ਅੰਗਰੇਜ਼ਾਂ ਨੇ ਪਹਿਲੀ ਵੱਡੀ ਲੜਾਈ ਪਿੱਛੋਂ ਭਾਰਤ ਨੂੰ ਅਜ਼ਾਦੀ ਦੇਣ ਦਾ ਵਚਨ ਦਿੱਤਾ ਸੀ ਪਰ ਲੜਾਈ ਖ਼ਤਮ ਹੋਣ ` ਤੇ ਉਹਨਾਂ ਨੇ ਅਜ਼ਾਦੀ ਦੀ ਥਾਂ ਰੌਲਟ ਐਕਟ ਪਾਸ ਕਰ ਦਿੱਤਾ ਜਿਸ ਰਾਹੀਂ ਭਾਰਤੀਆਂ ਦੀ ਅਵਾਜ਼ ਉੱਤੇ ਬਹੁਤ ਸਾਰੀਆਂ ਹੋਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ ।
ਸਫਲਤਾ ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ : — 1919 ਈ . ਵਿੱਚ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਜਲ੍ਹਿਆਂ ਵਾਲੇ ਬਾਗ਼ ਵਿੱਚ ਹੋਏ ਹੱਤਿਆ ਕਾਂਡ ਵਿੱਚ ਸੈਂਕੜੇ ਭਾਰਤੀ ਅੰਗਰੇਜ਼ਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ । ਇਸ ਕਾਂਡ ਨਾਲ ਗਾਂਧੀ ਜੀ ਬਹੁਤ ਦੁਖੀ ਹੋਏ । ਉਹਨਾਂ ਨੇ ਅੰਗਰੇਜ਼ ਸਰਕਾਰ ਨਾਲ ਸਿੱਧੀ ਟੱਕਰ ਲਈ ਤੇ ‘ ਨਾ ਮਿਲਵਰਤਨ ’ ਅੰਦੋਲਨ ਸ਼ੁਰੂ ਕਰ ਦਿੱਤਾ । ਇਸ ਲਹਿਰ ਦੇ ਕਾਰਨ ਆਪ ਨੂੰ ਜੇਲ੍ਹ ਭੇਜ ਦਿੱਤਾ ਗਿਆ ।
ਅੰਗਰੇਜ਼ਾਂ ਦੀ ਵੰਡੋ ਤੇ ਰਾਜ ਕਰੋ ਦੀ ਨੀਤੀ : — ਅੰਗਰੇਜ਼ੀ ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਭਾਰਤ ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਕਾਫੀ ਸ਼ਕਤੀਸ਼ਾਲੀ ਬਣ ਗਈ ਹੈ । ਪਰ ਫਿਰ ਵੀ ਅੰਗਰੇਜ਼ ਅਜੇ ਭਾਰਤ ਨੂੰ ਆਪਣੇ ਪੰਜੇ ਵਿੱਚੋਂ ਛੱਡਣਾ ਨਹੀਂ ਸੀ ਚਾਹੁੰਦੇ । ਇਸ ਲਈ ਅੰਗਰੇਜ਼ਾਂ ਨੇ ‘ ਪਾੜੋ ( ਵੰਡ ) ਤੇ ਰਾਜ ਕਰੋ ' ਦੇ ਸਿਧਾਂਤ ਨੂੰ ਲਾਗੂ ਕਰ ਕੇ ‘ ਮੁਸਲਿਮ ਲੀਗ ' ਨੂੰ ਉਤਸ਼ਾਹ ਦਿੱਤਾ । ਗਾਂਧੀ ਜੀ ਸ਼ਾਂਤੀ ਦੇ ਅਵਤਾਰ ਸਨ । ਉਹ ਸਾਂਝੀਵਾਲਤਾ ਦੇ ਪੁਜਾਰੀ ਸਨ । ਤਿੰਨ ਗੋਲਮੇਜ਼ ਕਾਨਫ਼ਰੰਸਾਂ ਹੋਈਆਂ ਪਰ ਕੋਈ ਨਤੀਜਾ ਨਾ ਨਿਕਲਿਆ ।
ਜੇਲ੍ਹ - ਯਾਤਰਾ ਤੇ ਦੇਸ਼ ਦੀ ਅਜ਼ਾਦੀ : — ਗਾਂਧੀ ਜੀ ਨੇ ਲੋਕਾਂ ਵਿੱਚ ਜਾਗ੍ਰਿਤੀ ਲਿਆਂਦੀ । ਉਹਨਾਂ ਨੇ ਆਪਣੇ ਹੱਕਾਂ ਦੀ ਮੰਗ ਤੇਜ਼ ਕਰ ਦਿੱਤੀ । 1920 ਈ . ਤੋਂ ਅਜ਼ਾਦੀ ਮਿਲਣ ਤੱਕ ਆਪ ਨੂੰ ਕਈ ਵਾਰ ਜੇਲ੍ਹ ਯਾਤਰਾ ਕਰਨੀ ਪਈ।ਆਪ ਨੇ ਕੋਈ ਪਰਵਾਹ ਨਾ ਕੀਤੀ ਤੇ ਅਜ਼ਾਦੀ ਦੀ ਪ੍ਰਾਪਤੀ ਲਈ ਸ਼ਾਂਤਮਈ ਢੰਗ ਨਾ ਛੱਡਿਆ।ਆਪ ਦੀ ਘਾਲਣਾ ਦਾ ਨਤੀਜਾ ਇਹ ਹੋਇਆ ਕਿ 15 ਅਗਸਤ , 1947 ਈ . ਨੂੰ ਭਾਰਤ ਨੂੰ ਅਜ਼ਾਦੀ ਮਿਲ ਗਈ ।
ਗਾਂਧੀ ਜੀ ਦਾ ਦੇਹਾਂਤ : — ਗਾਂਧੀ ਜੀ ਨੇ ਅਜ਼ਾਦੀ ਤਾਂ ਪ੍ਰਾਪਤ ਕਰ ਲਈ ਪਰ ਅਜ਼ਾਦੀ ਨੂੰ ਵਧਦਾ - ਫੁੱਲਦਾ ਨਾ ਦੇਖ ਸਕੇ । 30 ਜਨਵਰੀ , 1948 ਈ . ਨੂੰ ਆਪ ਦੇ ਹਤਿਆਰੇ ਨੱਥੂ ਰਾਮ ਗੌਡਸੇ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ।ਆਪ ਦੀ ਮੌਤ ਦੀ ਖ਼ਬਰ ਨੇ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ।
ਬਹੁਪੱਖੀ ਸ਼ਖ਼ਸੀਅਤ : - ਗਾਂਧੀ ਜੀ ਇੱਕ ਪੂਰਨ ਇਨਸਾਨ , ਇੱਕ ਸੁਲਝੇ ਹੋਏ ਰਾਜਨੀਤੀ - ਵੇਤਾ ਤੇ ਸ਼ਾਂਤੀ ਦੇ ਅਵਤਾਰ ਸਨ।ਉਹਨਾਂ ਦੀ ਮੌਤ ਨਾਲ ਇੱਕ ਯੁਗ ਖ਼ਤਮ ਹੋ ਗਿਆ ।
ਸਾਰੰਸ਼ : — ਗਾਂਧੀ ਜੀ ਮਹਾਨ ਸਖਸ਼ੀਅਤ ਸਨ।ਉਹਨਾਂ ਨੂੰ ਦੇਸ਼ ਨਾਲ ਬਹੁਤ ਪਿਆਰ ਸੀ।ਇਸ ਤਰ੍ਹਾਂ ਗਾਂਧੀ ਜੀ ਅਹਿੰਸਾ ਦੇ ਪੁਜਾਰੀ ਅਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ।
0 Comments