ਲੇਖ - ਦੀਵਾਲੀ | Diwali Essay in Punjabi



 ਲੇਖ - ਦੀਵਾਲੀ

ਦੀਵਾਲੀ ਸ਼ਬਦ ਦੀਪਾਵਲੀ ਤੋਂ ਬਣਿਆ ਹੈ। ਦੀਪਾਵਲੀ ਦਾ ਅਰਥ ਹੈ ਦੀਵਿਆਂ ਦੀ ਕਤਾਰ। ਕੱਤਕ ਦੀ ਮੱਸਿਆ ਦੀ ਹਨੇਰੀ ਰਾਤ ਨੂੰ ਅਣਗਿਣਤ ਦੀਵੇ ਜਗਾ ਕੇ ਰੋਸ਼ਨੀ ਕੀਤੀ ਜਾਂਦੀ ਹੈ। ਇਸ ਲਈ ਇਹ ਰੋਸ਼ਨੀ ਦਾ ਤਿਉਹਾਰ ਹੈ। 

       ਦੁਸਹਿਰੇ ਤੋਂ ਬੀਹ ਦਿਨ ਪਿੱਛੋਂ ਦੀਵਾਲੀ ਮਨਾਈ ਜਾਂਦੀ ਹੈ। ਤਦ ਤੱਕ ਸਰਦੀ ਦੀ ਰੁੱਤ ਸੁਰੂ ਹੋ ਜਾਦੀ ਹੈ। ਸਾਉਣੀ ਦੀ ਫ਼ਸਲ ਵੀ ਘਰ ਆ ਜਾਂਦੀ ਹੈ। ਇਹ ਸਾਰੇ ਲੋਕਾਂ ਲਈ ਖੁਸ਼ੀ ਦਾ ਮੌਕਾ ਹੁੰਦਾ ਹੈ। 

       ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਣਬਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਸਨ। ਲੋਕਾਂ ਨੇ ਉਹਨਾਂ ਦੇ ਸੁਆਗਤ ਵਿੱਚ ਦੀਪ ਮਾਲਾ ਕੀਤੀ ਸੀ। ਸ੍ਰੀ ਗੁਰੂ ਹਰਗੋਬਿੰਦ ਜੀ ਵੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋਕੇ ਅਮਿ੍ਤਸਰ ਇਸੇ ਦਿਨ ਪੁੱਜੇ ਸਨ। ਇਸ ਕਰਕੇ ਸਾਰੇ ਲੋਕਾਂ ਨੇ ਦੀਪ ਮਾਲਾ ਕਰਕੇ ਖੁਸ਼ੀ ਮਨਾਈਏ ਸੀ

       ਦੀਵਾਲੀ ਨੂੰ ਮਨਾਉਣ ਲਈ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਦੀਆਂ ਹਨ ਲੋਕ ਆਪਣੇ ਘਰਾਂ ਨੂੰ ਸਫ਼ੇਦੀ ਕਰਵਾਉਣ ਲਗ ਜਾਦੇਂ ਹਨ। ਘਰਾਂ ਨੂੰ ਲਾਈਟਾਂ ਨਾਲ ਸਜਾਇਆ ਜਾਂਦਾ ਹੈ ਪਿੰਡਾਂ ਵਿੱਚ ਵੀ ਕੋਠਿਆਂ ਨੂੰ ਲਿੰਬ ਪੋਚਾ ਕੇ ਸਜਾਇਆ ਜਾਂਦਾ ਹੈ। ਇਸ ਤਰ੍ਹਾਂ ਪਿੰਡ ਅਤੇ ਸਹਿਰ ਜਗ ਮਗਾ ਰਹੇ ਹੁੰਦੇ ਹਨ। 

        ਦੀਵਾਲੀ ਦਾ ਤਿਉਹਾਰ ਹਰ ਵਰਗ ਲਈ ਵਿਸ਼ੇਸ਼ ਮਹੱਤਵ ਰਖਦਾ ਹੈ ਦੁਕਾਨਦਾਰ ਅਪਣੀਆਂ ਦੁਕਾਨਾਂ ਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਸਜਾਉਂਦੇ ਹਨ ਬਾਜਾਰਾਂ ਵਿੱਚ ਦੁਕਾਨਾਂ ਉਪਰ ਭਾਂਤ ਭਾਂਤ ਦੀਆਂ ਚੀਜ਼ਾਂ ਦੀ ਨੁਮਾਇਸ਼ ਲੱਗੀ ਹੁੰਦੀ ਹੈ ਜੋ ਲੋਕਾਂ ਦਾ ਧਿਆਨ ਮੱਲੋ ਮੱਲੀ ਆਪਣੇ ਵੱਲ ਨੂੰ ਖਿਚਦੀ ਹੈ 

    ਦੀਵਾਲੀ ਮਨਾਉਣ ਲਈ ਮਠਿਆਈ ਅਤੇ ਪਟਾਕਿਆਂ ਦਾ ਵਿਸੇਸ਼ ਪ੍ਰਯੋਗ ਹੁੰਦਾ ਹੈ ਲੋਕ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਠਾਈ ਦਿੰਦੇ ਹਨ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਕਈ ਢੰਗਾਂ ਨਾਲ ਸਜਾਉਂਦੇ ਹਨ । ਭਟਾਕੇ ਅਤੇ ਆਤਸਬਾਜ਼ੀ ਦੀਆਂ ਬਹੁਤ ਸਾਰੀਆਂ ਦੁਕਾਨਾਂ ਲਗਦੀਆਂ ਹਨ। ਉਹਨਾਂ ਨੂੰ ਖੀ੍ਦਣ ਲਈ ਦੁਕਾਨਾਂ ਉਪਰ ਬਹੁਤ ਭੀੜ ਲੱਗੀ ਹੁੰਦੀ ਹੈ 

   ਦੀਵਾਲੀ ਰਾਤ ਨੂੰ ਮਨਾਈ ਜਾਂਦੀ ਹੈ ਪਰ ਲੋਕ ਸਵੇਰ ਤੋਂ ਹੀ ਤਿਆਰੀ ਸੁਰੂ ਕਰ ਦਿੰਦੇ ਹਨ। ਲੋਕ ਮਠਿਆਈਆਂ ਅਤੇ ਭਟਾਕੇ ਸਵੇਰ ਤੋਂ ਖਰੀਦ ਸੁਰੂ ਕਰ ਦਿੰਦੇ ਹਨ ਕਈ ਥਾਵਾਂ ਤੇ ਮੇਲੇ ਵੀ ਲਗਦੇ ਹਨ। 

      ਦੀਵਾਲੀ ਵਾਲੇ ਦਿਨ ਲੋਕ ਦਿਨੇ ਹੀ ਪਟਾਕੇ ਵਜਾਉਣਾ ਸ਼ੁਰੂ ਕਰ ਦਿੰਦੇ ਹਨ ਘਰਾਂ ਓਪਰ ਰਾਤ ਵੇਲੇ ਦੀਵੇ ਜਗਾਉਂਦੇ ਹਨ  ਰੰਗ ਬਰੰਗੀਆਂ ਲਈਟਾਂ ਘਰਾਂ ਤੇ ਲਗਾਉਂਦੇ ਹਨ।ਬੱਚੇ ਇਸ ਦਿਨ ਨਵੇਂ ਲੀੜੇ ਪਾਉਂਦੇ ਹਨ ਮਾਪਿਆਂ ਵੱਲੋਂ ਵੀ ਬੱਚਿਆਂ ਨੂੰ ਪੈਸੇ ਦਿੱਤੇ ਜਾਂਦੇ ਹਨ ਇਸ ਦਿਨ ਲੋਕ ਲਛਮੀ ਦੀ ਪੂਜਾ ਕਰਦੇ ਹਨ। 

     ਪੰਜਾਬ ਦੇ ਅਮਿ੍ਤਸਰ ਵਿਖੇ ਹਰਿਮੰਦਰ ਸਾਹਿਬ ਵਿੱਚ ਵਿਸ਼ੇਸ਼ ਰੋਸ਼ਨੀ ਦਾ ਪ੍ਬੰਧ ਕੀਤਾ ਜਾਂਦਾ ਹੈ। ਹਰਿਮੰਦਰ ਸਾਹਿਬ ਅਤੇ ਇਸਦੇ ਸਰੋਵਰ ਦਾ ਦਿ੍ਸ਼ ਮਨ ਨੂੰ ਬਹੁਤ ਭਾਉਂਦਾ ਹੈ ਲੋਕ ਦੂਰ ਦੁਰਾਡਿਉਂ ਦਰਸ਼ਨ ਕਰਨ ਲਈ ਇੱਥੇ ਆਉਂਦੇ ਹਨ। 

  ਦੀਵਾਲੀ ਤੋਂ ਬਾਅਦ ਸਰਦੀ ਸੁਰੂ ਹੋ ਜਾਂਦੀ ਹੈ ਲੋਕ ਕਮਰਿਆਂ ਵਿੱਚ ਪੈਣਾ ਸੂਰੁ ਕਰ ਦਿੰਦੇ ਹਨ। ਦੀਵਾਲੀ ਆਉਣ ਨਾਲ ਬਹਾਨੇ ਨਾਲ ਘਰਾਂ ਦੀ ਸਫਾਈ ਹੋ ਜਾਂਦੀ ਹੈ ਕਈ ਤਰ੍ਹਾਂ ਦੇ ਕੀਟਾਣੂਆਂ ਦਾ ਖਾਤਮਾ ਹੋ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪਟਾਕੇ ਵਜਾਉਣ ਨਾਲ ਜੀਵ ਜੰਤੂ ਵਸੋਂ ਤੋਂ ਦੂਰ ਚਲੇ ਜਾਂਦੇ ਹਨ । ਕਿਹਾ ਜਾਂਦਾ ਹੈ ਕਿ ਦੀਵਾਲੀ ਤੋਂ ਬਾਅਦ ਸੱਪ ਨਹੀਂ ਨਿਕਲਦੇ। 

    ਕੁਝ ਲੋਕ ਦੀਵਾਲੀ ਨੂੰ ਸਹੀ ਢੰਗ ਨਾਲ ਨਹੀਂ ਮਨਾਉਂਦੇ ਉਹ ਇਸ ਦਿਨ ਸਰਾਬ ਪੀਂਦੇ ਹਨ ਜੂਆ ਖੇਡਦੇ ਹਨ ਸ਼ਰਾਬ ਪੀ ਕੇ ਲੜਾਈਆਂ ਕਰਦੇ ਹਨ ਪਟਾਕੇ ਅਤੇ ਆਤਿਸ਼ਬਾਜ਼ੀ ਲਾਪਰਵਾਹੀ ਨਾਲ ਚਲਾਉਣ ਕਰਕੇ ਕਈ ਵਾਰੀ ਹੱਥ ਵੀ ਸੜ ਜਾਂਦੇ ਹਨ। ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਨਾਲ ਪੈਸੇ ਦਾ ਅਤੇ ਵਾਤਾਵਰਣ ਦਾ ਨੁਕਸਾਨ ਹੁੰਦਾ ਹੈ ਕੁਝ ਲੋਕ ਆਪਣੇ ਪੈਸੇ ਦਾ ਦਿਖਾਵਾ ਕਰਦੇ ਹਨ 

      ਦੀਵਾਲੀ ਦਾ ਤਿਉਹਾਰ ਆਪਸੀ ਪਿਆਰ ਅਤੇ ਭਾਈਚਾਰਾ  ਵਧਾਉਂਦਾ ਹੈ ਇਸ ਦਿਨ ਸਾਨੂੰ ਇੱਕ ਦੂਜੇ ਨਾਲ ਮਿਲਕੇ ਪਿਆਰ ਵੰਡਣਾ ਚਾਹੀਦਾ ਹੈ। ਮਠਿਆਈਆਂ ਅਤੇ ਆਤਿਸ਼ਬਾਜ਼ੀ ਉੱਤੇ ਪੈਸੇ ਖਰਚੇ ਕਰਨ ਦੀ ਬਜਾਏ ਸਮਾਜਿਕ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ ਜਿਸ ਨਾਲ ਸਮਾਜ ਵਿੱਚ ਖੁਸਹਾਲੀ ਆਵੇ ਅਤੇ ਲੋਕਾਂ ਦਾ ਭਲਾ ਹੋਵੇ।

Post a Comment

0 Comments