ਥਾਣਾ ਮੁਖੀ ਨੂੰ ਸਾਈਕਲ ਚੋਰੀ ਦੀ ਰਿਪੋਰਟ ਲਿਖਵਾਉਣ ਲਈ ਪੱਤਰ | Letter to SHO regarding Cycle theft

 



ਸੇਵਾ ਵਿਖੇ 

ਐੱਸ .ਐਚ ਓ, 

ਸਦਰ ਥਾਣਾ,

ਮਾਲੇਰਕੋਟਲਾ। 


ਵਿਸ਼ਾ: ਸਾਇਕਲ ਗੁੱਮ ਹੋਣ ਸੰਬੰਧੀ।


ਸ੍ਰੀ ਮਾਨ ਜੀ,


 ਬੇਨਤੀ ਹੈ ਕਿ ਅੱਜ ਸਵੇਰੇ ਮੇਰਾ ਸਾਇਕਲ ਗੁੱਮ ਹੋ ਗਿਆ ਹੈ ਮੈ ਅੱਜ ਸਵੇਰੇ ਸਟੇਟ ਬੈਂਕ ਆਫ਼ ਇੰਡੀਆ 11 ਵਜੇ ਪੈਸੇ ਕਢਵਾਉਣ ਗਿਆ ਅਤੇ ਸਾਇਕਲ ਨੂੰ ਜਿੰਦਰਾ ਲਗਾ ਕੇ ਬਾਹਰ ਖੜਾ ਕਰ ਗਿਆ ਸੀ। ਪਰ ਜਦੋਂ ਮੈ ੧੧.੩੦ ਤੇ ਬਾਹਰ  ਆਇਆ ਤਾਂ ਓਥੇ ਸਾਇਕਲ ਨਹੀਂ ਸੀ ਮੈ ਆਲੇ ਦੁਆਲੇ ਭਾਲ ਕੀਤੀ ਪਰ ਮੇਨੂ ਕੀਤੇ ਨਹੀਂ ਮਿਲਿਆ ਮੇਨੂ ਲਗਦਾ ਹੈ ਕਿ ਮੇਰਾ ਸਾਇਕਲ ਚੋਰੀ ਹੋ ਗਿਆ ਹੈ।

ਮੇਰਾ ਸਾਇਕਲ ਬਜਾਜ ਕੰਪਨੀ ਦਾ ਹੈ ਤੇ ਉਸ ਦਾ ਨੰਬਰ 226688 ਹੈ ਉਸ ਦੀ ਰਸ਼ੀਦ ਮੇਰੇ ਕਪਿਲ ਹੈ ਤੇ ਉਸ ਦੀ ਚੇਨ ਕਵਰ ਉੱਤੇ ਮੇਰਾ ਨਾਮ ਲਿਖਿਆ ਹੋਇਆ ਹੈ। ਇਸ ਦੀ ਉਚਾਈ 22 ਅਤੇ ਰੰਗ ਕਾਲਾ ਹੈ ਮੈ ਉਮੀਦ ਕਰਦਾ ਹਾਂ ਕਿ ਆਪ ਆਪਣੇ ਕਰਮਚਾਰੀਆਂ ਨੂੰ ਕਹਿ ਕੇ ਮੇਰੀ ਮਦਦ ਜਰੂਰ ਕਰੋਗੇ।

ਧੰਨਵਾਦ ਸਾਹਿਤ।


ਆਪ ਜੀ ਦਾ ਵਿਸ਼ਵਾਸ ਪੱਤਰ 

ਪਿੰਡ ਇਲਤਫ਼ਾਤਪੁਰਾ 

ਜਿਲਾ ਸੰਗਰੂਰ

Post a Comment

0 Comments