ਮਾਤਾ ਜੀ ਨੂੰ ਸਲਾਨਾ ਸਮਾਰੋਹ ਦੀ ਜਾਣਕਾਰੀ ਦੇਣ ਲਈ ਪੱਤਰ | Letter To Mother for Invitation on Annual Function





ਮਾਤਾ ਜੀ ਨੂੰ ਸਲਾਨਾ ਸਮਾਰੋਹ ਦੀ ਜਾਣਕਾਰੀ ਦੇਣ ਲਈ ਪੱਤਰ

 ਸਤਿਕਾਰ ਯੋਗ ਮਾਤਾ ਜੀ,


ਸੱਤ ਸ੍ਰੀ  ਅਕਾਲ,


ਪਿਛਲੇ ਦਿਨੀ ਸਾਡੇ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕਿੱਤਾ ਗਿਆ। ਉਸ ਦਿਨ ਸਾਰਾ ਸਕੂਲ ਸਜਿਆ ਹੋਇਆ ਸੀ ਇਸ ਸਮਾਰੋਹ ਦੀ ਪਰਧਾਨਗੀ ਮਾਣਯੋਗ ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੇ ਕੀਤੀ। ਉਹ 11  ਵਜੇ ਸਕੂਲ ਪਹੁੰਚ ਗਏ  ਸਕੂਲ ਬੈਂਡ ਦੀ ਟੀਮ ਨੇ ਓਹਨਾ ਦੇ ਸਨਮਾਨ ਵਿਚ ਸਵਾਗਤੀ ਧੁਨ ਵਜਾਈ।


ਓਹਨਾ  ਡੀ .ਏ . ਓ ਅਤੇ ਮੁੱਖ ਅਧਿਆਪਕ ਜੀ ਨਾਲ ਸਾਡੇ ਸਕੂਲ ਦਾ ਮੁਆਇਨਾ ਕੀਤਾ । ਇਸ ਤੋਂ ਬਾਅਦ ਸਾਡੇ ਮੁਖ ਅਧਿਆਪਕ ਜੀ ਨੇ ਸਮਾਰੋਹ ਵਿਚ ਸਕੂਲ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੜੀ ਮੁਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਨੇ ਸਕੂਲ ਦੀ ਬਹੁਤ ਪ੍ਰਸੰਸਾ ਕੀਤੀ।  ਇਸ ਤੋਂ ਬਾਅਦ ਵੱਖ ਵੱਖ ਖੇਤਰ ਵਿਚ ਪ੍ਰਾਪਤੀਆਂ ਕਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

ਅੰਤ ਵਿਚ ਸਕੂਲ ਸਟਾਫ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। 

ਸਾਲਾਨਾ ਸਮਾਰੋਹ ਦਾ ਇਹ ਦਿਨ ਮੇਰੇ ਲਈ ਉਤਸ਼ਾਹ ਭਰਿਆ ਸੀ। 


ਧੰਨਵਾਦ ਸਾਹਿਤ,


ਆਪ ਦਾ ਸਪੁੱਤਰ, 


ਬਿਕਰਮਜੀਤ ਸਿੰਘ ਮਜੀਠੀਆ 

Post a Comment

0 Comments