ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ ਲਿਖੋ।
ਪ੍ਰੀਖਿਆ ਭਵਨ
ਟਾਊਨ ਸਕੂਲ,
ਮਾਲੇਰਕੋਟਲਾ।
ਸਤਿਕਾਰਯੋਗ ਪਿਤਾ ਜੀ,
ਸਤਿ ਸ੍ਰੀ ਅਕਾਲ /ਅਸਲਾਮੁ ਅਲਾਇਕੁਮ /ਨਮਸਤੇ,
ਆਪ ਜੀ ਦਾ ਪੱਤਰ ਮਿਲਿਆ ਪਰ ਮੈ ਸਕੂਲ ਗਤਿਵਿਧਿਆਂ ਵਿਚ ਕੁਛ ਜ਼ਿਆਦਾ ਹੀ ਰੁੱਝ ਹੋਣ ਕਾਰਣ ਜਵਾਬ ਨਹੀਂ ਦੇ ਸਕਿਆ। ਆਪ ਜੀ ਨੂੰ ਇਹ ਜਾਣਕੇ ਬੜੀ ਖੁਸ਼ੀ ਹੋਵੇਗੀ ਕਿ ਮੈ ਇਸ ਬਾਰ ਸਾਲਾਨਾ ਸਮਾਰੋਹ ਵਿਚ ਹਿੱਸਾ ਲੈ ਰਿਹਾ ਹਾਂ। ਜੋ ਕੇ ਇਸ 26 ਜਨਵਰੀ ਨੂੰ ਹੋਣਾ ਤਹਿ ਹੋਇਆ ਹੈ । ਜਿਸ ਲਈ ਮੇਨੂ ਭੰਗੜੇ ਦੀ ਡਰੈੱਸ ਅਤੇ ਹੋਰ ਸਾਮਾਨ ਲਈ 1000 ਰੁਪਏ ਦੀ ਜ਼ਰੂਰਤ ਹੈ। ਕਿਰਪਾ ਕਰਕੇ ਆਪ ਜਲਦੀ ਤੋਂ ਜਲਦੀ ਮੇਨੂ 1000 ਰੁਪਏ ਭੇਜ ਦਿਓ ਜਾਂ ਮੇਰੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿਓ ਤਾਂ ਜੋ ਮੈ ਸਮਾਰੋਹ ਤੋਂ ਪਹਿਲਾਂ ਖਰੀਦ ਵੀ ਲਵਾਂ ਤੇ ਥੋੜੀ ਪ੍ਰੈਕਟਿਸ ਵੀ ਕਰ ਸਕਾਂ।
ਮਾਤਾ ਜੀ ਅਤੇ ਛੋਟੀ ਭੈਣ ਨੂੰ ਮੇਰੇ ਵਲੋਂ ਸਤਿ ਸ੍ਰੀ ਅਕਾਲ/ਅਸਲਾਮੁ ਅਲਾਇਕੁਮ /ਨਮਸਤੇ।
ਆਪ ਦਾ ਸਪੁੱਤਰ,
ਮੁਹੰਮਦ
0 Comments