ਸਕੂਲ ਦੇ ਸਮਾਗਮ ਦੀ ਰਿਪੋਰਟ ਪ੍ਰਕਾਸ਼ਿਤ ਕਰਨ ਲਈ ਸੰਪਾਦਕ ਨੂੰ ਪੱਤਰ | Letter to Editor For Publish a Report of a School Function



 ਸਕੂਲ ਦੇ ਸਮਾਗਮ ਦੀ ਰਿਪੋਰਟ ਪ੍ਰਕਾਸ਼ਿਤ ਕਰਨ ਲਈ ਸੰਪਾਦਕ ਨੂੰ ਪੱਤਰ


10 ਜਨਵਰੀ  2022 

ਟਾਈਮਜ਼ ਆਫ਼ ਇੰਡੀਆ,

ਕੋਲਕਾਤਾ 731223



ਵਿਸ਼ਾ - ਸਾਡੇ ਸਕੂਲ ਦੇ ਸਾਲਾਨਾ ਸਮਾਗਮ ਬਾਰੇ 


ਸਤਿਕਾਰਯੋਗ ਐਡੀਟਰ ਸਾਹਬ ,


ਇਸ ਪੱਤਰ ਰਹਿਣ ਮੈ ਆਪਜੀ ਨੂੰ ਸਾਡੇ ਸਕੂਲ ਵਿਚ ਹੋਏ ਸਾਲਾਨਾ ਸਮਾਗਮ ਬਾਰੇ ਜਾਣਕਾਰੀ ਦੇਣਾ ਚਾਉਂਦਾ ਹਾਂ ।  ਮੇਰੇ ਸਕੂਲ ਦਾ ਸਾਲਾਨਾ ਸਮਾਗਮ 9 ਜਨਵਰੀ ਦਿਨ ਮੰਗਲਵਾਰ ਨੂੰ ਹੋਇਆ। ਸਮਾਗਮ ਲਈ ਸਕੂਲ ਵਿਚ ਬਹੁਤ ਸੋਹਣੀ  ਸਟੇਜ ਬਣਾਈ ਗਈ। ਸਾਡੇ ਸਿੱਖਿਆ ਮੰਤਰੀ ਦਿਨ ਦੇ ਮੁੱਖ ਮਹਿਮਾਨ ਸਨ। ਸੱਭਿਆਚਾਰਕ ਸ਼ੋਅ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਇਕ-ਇਕ ਨਾਟਕ, ਲੋਕ ਨਾਚ ਅਤੇ ਗੀਤ ਪੇਸ਼ ਕੀਤੇ ਗਏ।  ਸੱਭਿਆਚਾਰਕ ਗਤੀਵਿਧੀਆਂ  ਤੋਂ ਬਾਅਦ ਪ੍ਰਿੰਸੀਪਲ ਸਾਹਿਬ ਨੇ ਸਾਲਾਨਾ ਰਿਪੋਰਟ ਪੜ੍ਹੀ। ਜਿਸ ਵਿਚ ਸਕੂਲ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ ਅਤੇ ਇਸ ਤੋਂ ਬਾਅਦ ਸਾਡੇ  ਮੁੱਖ ਮਹਿਮਾਨ ਮਾਨਯੋਗ  ਸਿੱਖਿਆ ਮੰਤਰੀ ਸ੍ਰੀ ਬਲਵਿੰਦਰ ਸਿੰਘ ਜੀ  ਨੇ ਹੋਣਹਾਰ ਵਿਦਿਆਰਥੀਆਂ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ। ਉਨ੍ਹਾਂ ਸਾਲਾਨਾ ਸਮਾਗਮ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਸਾਡੇ ਸਕੂਲ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਸ ਤੋਂ ਬਾਅਦ ਸਬ ਮਹਿਮਾਨਾਂ ਲਈ ਇੱਕ ਚਾਹ-ਪਾਰਟੀ ਰੱਖੀ ਗਈ ਜਿਸਤੋਂ ਬਾਅਦ ਸਮਾਗਮ ਦੀ ਸਮਾਪਤੀ ਹੋਈ। ਇਹ ਇੱਕ ਸਹੀ ਢੰਗ ਨਾਲ ਵਿਵਸਥਿਤ ਅਤੇ ਚੰਗੀ ਤਰ੍ਹਾਂ ਪ੍ਰਬੰਧਿਤ ਫੰਕਸ਼ਨ ਸੀ।


ਮੈਨੂੰ ਉਮੀਦ ਹੈ ਕਿ ਤੁਸੀਂ ਇਸ ਲੇਖ ਨੂੰ ਆਪਣੇ ਰੋਜ਼ਾਨਾ ਅਖਬਾਰ 'ਤੇ ਪੋਸਟ ਕਰੋਗੇ।


ਆਪਜੀ ਦਾ ਵਿਸ਼ਵਾਸ਼ਪਾਤਰ,

ਕਰਨ ਔਜਲਾ 

ਟਾਊਨ ਸਕੂਲ,

ਮਾਲੇਰਕੋਟਲਾ।

Post a Comment

0 Comments