ਖਾਣ-ਪੀਣ ਦੀਆਂ ਵਸਤਾਂ ਵਿਚ ਵਧ ਰਹੀ ਮਿਲਾਵਟ ਬਾਰੇ ਸਿਹਤ ਅਧਿਕਾਰੀ ਨੂੰ ਪੱਤਰ | Letter About Growing Adulteration in Food and Beverages





ਖਾਣ-ਪੀਣ ਦੀਆਂ ਵਸਤਾਂ ਵਿਚ ਵਧ ਰਹੀ ਮਿਲਾਵਟ ਬਾਰੇ ਸਿਹਤ ਅਧਿਕਾਰੀ ਨੂੰ ਪੱਤਰ



ਸੇਵਾ ਵਿਖੇ, 
ਜ਼ਿਲਾ ਸਿਹਤ ਅਧਿਕਾਰੀ ,
ਲੁਧਿਆਣਾ। 
ਵਿਸ਼ਾ : ਖਾਣ ਪੀਣ ਦੀਆਂ ਵਸਤਾਂ ਵਿਚ ਵੱਧ ਰਹੀ ਮਿਲਾਵਟ ਬਾਰੇ।

ਸ੍ਰੀ ਮਾਨ ਜੀ, 
ਮੈ ਆਪਣੇ ਇਸ ਪੱਤਰ ਦੁਆਰਾ ਆਪ ਦਾ ਧਿਆਨ ਖਾਣ ਪੀਣ ਦੀਆਂ ਵਸਤਾਂ ਵਿਚ ਵੱਧ ਰਹੀ ਮਿਲਾਵਟ ਵੱਲ ਦਿਵਾਉਣਾ ਚਾਹੁੰਦਾ ਹਾਂ। ਅੱਜ ਕੱਲ ਕੁਛ ਦੁਕਾਨਦਾਰ ਵਧੇਰੇ ਮੁਨਾਫ਼ੇ ਲਈ ਹਰ ਚੀਜ ਵਿਚ ਮਿਲਾਵਟ ਕਾਰਨ ਲੱਗ ਪਏ ਹਨ। ਕੱਲ ਦੀ ਹੀ ਗੱਲ ਹੈ ਕਿ ਅਸੀਂ ਖਾਣ ਪੀਣ ਦੀਆਂ ਚੀਜਾਂ ਖਰੀਦ ਕੇ ਲਿਆਏ ਸੀ ,ਘਰ ਆਕੇ ਵੇਖਿਆ ਕਿ ਦਾਲ ਵਿਚ ਓਸੇ ਰੰਗ ਦੇ ਕੰਕਰ ਮਿਲਾਏ ਗਏ ਹਨ। ਹਲਦੀ ਵਿੱਚ ਵੀ ਮਿਲਾਵਟ ਹੋਈ ਜਾਪਦੀ ਸੀ। ਘਿਓ ਗਰੀਸ ਵਰਗਾ ਲਗਦਾ ਸੀ। ਇਹ ਵੇਖ ਕੇ ਮਨ ਖੱਟਾ ਹੋ ਗਿਆ ਹੋਰ ਵੀ ਕਈਆਂ ਘਰਾਂ ਤੋਂ ਪਤਾ ਕੀਤਾ ਹੈ, ਸਬ ਨੂੰ ਮਿਲਾਵਟ ਦੀ ਸ਼ਿਕਾਇਤ ਹੈ। ਮੇਰਾ ਸੁਝਾਹ ਹੈ ਕੇ ਸਹਿਤ ਅਧਿਕਾਰੀ ਕਦੇ ਕਦੇ  ਦੁਕਾਨਾਂ ਤੇ ਛਾਪੇ ਮਾਰ ਕੇ ਵਸਤੂਆਂ ਦੇ ਨਮੂਨੇ ਲੈ ਜਾਣ ਅਤੇ ਮਿਲਾਵਟ ਕਾਰਨ ਵਾਲਿਆਂ ਨੂੰ  ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਆਸ ਹੈ ਆਪ ਵਲੋਂ ਅਜਿਹੇ ਜ਼ੁਰਮਾਂ ਵੱਲ ਧਿਆਨ ਦੇ ਕੇ ਇਸ ਨੂੰ ਛੇਤੀ ਤੋਂ ਛੇਤੀ ਰੋਕਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।

ਧੰਨਵਾਦ ਸਾਹਿਤ 

ਆਪ ਦਾ ਵਿਸ਼ਵਾਸ਼ ਪੱਤਰ 
ਸਿਮਰਨਜੀਤ ਸਿੰਘ ਬੈਂਸ 
ਜਿਲਾ ਲੁਧਿਆਣਾ 

Post a Comment

0 Comments