ਸੇਵਾ ਵਿਖੇ
ਸਰਪੰਚ ਸਾਹਿਬ,
ਗ੍ਰਾਮ ਪੰਚਾਇਤ,
ਪਿੰਡ ਇਲਤਫ਼ਾਤਪੁਰਾ।
ਵਿਸ਼ਾ :ਮੁਹੱਲੇ ਦੇ ਸਫਾਈ ਅਤੇ ਗੰਦੇ ਪਾਣੀ ਦੇ ਪਰਬੰਦ ਨੂੰ ਸੁਧਾਰਨ ਸਬੰਧੀ
ਸ੍ਰੀ ਮਾਨ ਜੀ ,
ਬੇਨਤੀ ਹੈ ਕਿ ਮੈ ਆਪ ਜੀ ਦਾ ਧਿਆਨ ਪਿੰਡ ਦੀ ਫਿਰਨੀ ਅਤੇ ਗਲੀਆਂ ਵੱਲ ਦਿਵਾਉਣਾ ਚਾਹੁੰਦਾ ਹਾਂ ਫਿਰਨੀ ਤੇ ਸੜਕ ਦੇ ਦੋਵੇਂ ਪਾਸੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਜਿਸ ਕਰਕੇ ਹਮੇਸ਼ਾ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਕੁੱਤੇ ਬਿੱਲੀਆਂ ,ਸੂਰ ਤੇ ਹੋਰ ਅਵਾਰਾ ਪਸ਼ੂ ਇਹਨਾਂ ਗੰਦਗੀ ਦੇ ਢੇਰਾਂ ਨੂੰ ਫਰੋਲਦੇ ਰਹਿੰਦੇ ਹਨ ,ਜਿਸ ਕਰਕਰ ਸੜਕ ਤੇ ਵੀ ਕੂੜਾ ਕਰਕਟ ਖਿੱਲਰ ਜਾਂਦਾ ਹੈ।ਗੰਦੇ ਪਾਣੀ ਦੇ ਨਿਕਾਸ ਲਈ ਵੀ ਉਚਿਤ ਪ੍ਰਬੰਧ ਨਹੀਂ ਹੈ । ਜਿਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਗੰਦਾ ਪਾਣੀ ਗਲੀਆਂ ਤੇ ਸੜਕਾਂ ਵਿੱਚ ਭਰ ਜਾਂਦਾ ਹੈ।
ਸੋ ਮੈ ਆਪ ਜੀ ਨੂੰ ਪਿੰਡ ਵਾਸੀਆਂ ਵੱਲੋਂ ਬੇਨਤੀ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਕੂੜਾ ਚੁਕਾਉਣ ਦਾ ਉਪਰਾਲਾ ਕੀਤਾ ਜਾਵੇ। ਕੂੜਾ ਸੁੱਟਣ ਲਈ ਢੱਕਣਦਾਰ ਢੋਲ ਰਖਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ। ਅਤੇ ਗੰਦੇ ਪਾਣੀ ਦੇ ਨਿਕਾਸ ਲਈ ਨਾਲੀਆਂ ਨੂੰ ਸਾਫ ਕਰਵਾਇਆ ਜਾਵੇ ਤਾਂ ਜੋ ਇਲਾਕਾ ਨਿਵਾਸੀ ਘਾਤਕ ਬਿਮਾਰੀਆਂ ਜਿਵੇਂ ਡੇਂਗੂ ਅਤੇ ਮਲੇਰੀਆ ਤੋਂ ਬਚੇ ਰਹਿਣ।
ਧੰਨਵਾਦ ਸਾਹਿਤ,
ਆਪ ਦਾ ਵਿਸ਼ਵਾਸ ਪੱਤਰ,
ਫ਼ਰਮਾਨ ਖਾਨ
0 Comments