ਮਿੱਤਰ ਨੂੰ ਭਾਖੜਾ ਡੈਮ ਦੀ ਸੈਰ ਦਾ ਹਾਲ ਇੱਕ ਪੱਤਰ ਰਾਹੀਂ ਲਿਖੋ l | Bhakhda Dam Trip Letter in Punjabi



 ਮਿੱਤਰ ਨੂੰ ਭਾਖੜਾ ਡੈਮ ਦੀ ਸੈਰ ਦਾ ਹਾਲ ਇੱਕ ਪੱਤਰ ਰਾਹੀਂ ਲਿਖੋl


ਪ੍ਰੀਖਿਆ ਭਵਨ, 

ਸਰਕਾਰੀ ਮਿਡਲ ਸਕੂਲ, 

ਹੁਸੈਨਪੁਰਾ।

ਪਿਆਰੇ ਚਰਨਜੀਤ ਚੰਨੀ, 


ਸਤਰ ਸ੍ਰੀ ਅਕਾਲ 


ਪਿਛਲੇ ਦਿਨੀ 12  ਵਿਦਿਆਰਥੀਆਂ ਦਾ ਇੱਕ ਗਰੁੱਪ ਅਧਿਆਪਕ ਸਾਹਿਬ ਦੀ ਅਗਵਾਈ ਵਿਚ ਭਾਖੜਾ ਡੈਮ ਦੀ ਸਿਰ ਕਰਨ ਗਿਆ । ਜਿਥੇ  ਜਾ ਕੇ ਸਬ ਨੇ ਬਹੁਤ ਹੀ ਜ਼ਯਾਦਾ ਆਨੰਦ ਮਾਣਿਆ ਅਸੀਂ ਸਵੇਰੇ ਜਲਦੀ ਤੁਰੇ ਸੀ ਅਤੇ  ਘੰਟਿਆਂ ਦੇ ਸਫਰ ਨਾਲ ਨੰਗਲ ਪਾਰ ਕਰ ਭਾਖੜਾ ਡੈਮ ਦੇ ਨੇੜੇ ਪਹੁੰਚ ਗਏ । ਸਾਡੇ  ਅਧਿਆਪਕ ਜੀ ਨੇ ਸਾਂਨੂੰ ਦੱਸਿਆ ਕੇ ਇਹ ਏਸ਼ੀਆ ਦਾ ਸਭ ਤੋਂ ਉਚਾ ਬੰਨ੍ਹ ਹੈ ਇਸ ਉੱਪਰ ਭੁਚਾਲ ਹੜ੍ਹ ਜਾਂ ਕਿਸੇ ਤੇੜ ਫੇੜ ਦਾ ਅਸਰ ਨਹੀਂ ਹੋ ਸਕਦਾ । ਇਸਦੀ ਲੰਬਾਈ 518 ਮੀਟਰ ਹੈ। ਇਸ ਦੇ ਪਰਲੇ ਪਾਸੇ ਗੋਵਿੰਦ ਸਾਗਰ ਝੀਲ ਬਣਾਈ ਗਈ ਹੈ ਜਿਸ ਵਿਚ ਬਹੁਤ ਮਾਤਰਾ ਵਿੱਚ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ।

ਅਧਿਆਪਕ ਜੀ ਨੇ ਦੱਸਿਆ ਕ ਇਸ ਬੰਨ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਨੇ ਕੀਤਾ ਸੀ। ਅਸੀਂ ਤੁਰ ਕੇ ਇਸ ਡੈਮ ਨੂੰ ਵੇਖਿਆ ਬਹੁਤ ਸਾਰੇ ਹੋਰ ਯਾਤਰੀ ਓਥੇ ਪਿਕਨਿਕ ਮਨ  ਰਹੇ ਸਨ। ਕੁਛ ਕਿਸ਼ਤੀਆਂ ਵਿੱਚ ਸੈਰ ਵੀ ਕਰ ਰਹੇ ਸਨ। ਅਧਿਆਪਕ ਜੀ ਨੇ ਦੱਸਿਆ ਕੇ ਇਸ ਬੰਨ ਨਾਲ ਦਰਿਆ ਦੇ ਪਾਣੀ ਨੂੰ ਰੋਕ ਕ ਸਿੰਚਾਈ ਲਈ ਬਹੁਤ ਸਾਰੀਆਂ ਨਹਿਰਾਂ ਕੱਢੀਆਂ ਗਈਆਂ ਹਨ ਤੇ ਟਰਬਾਈਨ ਚਲਾ ਕੇ ਬਿਜਲੀ  ਪੈਦਾ ਕੀਤੀ ਗਈ ਹੈ ਇਸ ਤਰਾਂ ਕੋਈ ਤਿੰਨ ਘੰਟੇ ਓਥੇ ਗੁਜਾਰਨ  ਮਗਰੋਂ ਅਸੀਂ ਵਾਪਸ ਪਰਤ ਆਏ।


ਤੇਰਾ ਮਿੱਤਰ,

ਸੁਖਬੀਰ ਸਿੰਘ ਬਾਦਲ 


Post a Comment

0 Comments