ਛੋਟੇ ਭਰਾ ਨੂੰ ਪੜ੍ਹਾਈ ਅਤੇ ਖੇਡਾਂ ਵਿਚ ਬਰਾਬਰ ਹਿੱਸਾ ਲੈਣ ਲਈ ਪੱਤਰ | Importance of Sports along with Study in Punjabi





 ਛੋਟੇ ਭਰਾ ਨੂੰ ਪੜ੍ਹਾਈ ਅਤੇ ਖੇਡਾਂ ਵਿਚ ਬਰਾਬਰ ਹਿੱਸਾ ਲੈਣ ਲਈ ਪੱਤਰ ਲਿਖੋ।


ਪ੍ਰੀਖਿਆ ਭਵਨ, 

ਸਰਕਾਰੀ ਮਿਡਲ ਸਕੂਲ, 

ਇਲਤਫ਼ਾਤਪੁਰਾ।


ਪਿਆਰੇ ਪਰਮਿੰਦਰ ਸਿੰਘ ਢੀਂਡਸਾ 


ਮੇਨੂ  ਕੱਲ ਹੀ ਮਾਤਾ ਜੀ ਦੀ ਚਿੱਠੀ ਮਿਲੀ ਤਾਂ ਇਹ ਪੜ੍ਹਕੇ  ਬੜਾ ਦੁੱਖ ਹੋਇਆ ਕਿ ਤੇਰੀ ਸਿਹਤ ਠੀਕ ਨਹੀਂ ਰਹਿੰਦੀ। ਓਹਨਾ ਦੱਸਿਆ ਕਿ ਤੂੰ ਸਿਹਤ ਅਤੇ  ਪੀਣ ਦਾ ਖਿਆਲ ਕੀਤੇ  ਬਿਨਾ ਦਿਨ ਰਾਤ ਪੜ੍ਹਾਈ ਕਰਦਾ ਹੈਂ ਅਤੇ  ਮੈ ਤੇਰੀ ਪੜ੍ਹਾਈ ਦੀ ਲਗਨ ਵਿਚ ਪ੍ਰਸੰਸਾ  ਕਰਦਾ ਹਾਂ । ਪਰ ਤੈਨੂੰ ਇਹ  ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜੇਕਰ ਤੂੰ ਆਪਣੀ ਸਰੀਰਕ ਸਿਹਤ ਚੰਗੀ ਰੱਖੇਂਗਾ ਤਾਂ  ਹੀ ਦਿਮਾਗ ਤੋਂ ਵਧੇਰੇ ਕੰਮ ਲੈ ਸਕਦਾ ਹੈਂ। ਸਿਹਤ ਠੀਕ ਰੱਖਣ ਲਈ ਤੈਨੂੰ ਹਰ ਰੋਜ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ।   ਇੱਕ ਵਿਦਿਆਰਥੀ ਦੇ ਜੀਵਨ ਵਿਚ ਖੇਡਾਂ ਦੀ ਬਹੁਤ ਮਹੱਤਤਾ ਹੈ । ਖੇਡਣ ਨਾਲ ਸਾਡੇ  ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਤੇ ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ। ਦਿਮਾਗ ਦੀ ਥਕਾਵਟ ਦੂਰ ਹੁੰਦੀ ਹੈ ਤੇ ਖਾਧਾ ਪੀਤਾ ਹਜ਼ਮ ਹੁੰਦਾ ਹੈ। ਖੇਡਾਂ ਨਾਲ ਤੇਰੀ ਸਿਹਤ ਵੀ ਚੰਗੀ ਰਹੇਗੀ ਤੇ ਪੜਾਈ ਵੀ ਚੰਗੀ ਹੋਵੇਗੀ । ਅਤੇ ਤੂੰ ਹੋਰ ਵੀ ਚੰਗੇ ਨੰਬਰ ਲੈਕੇ ਆਏਂਗਾ।


ਮੈ ਆਸ ਕਰਦਾ ਹਨ ਕਿ ਤੂੰ ਮੇਰੀ ਗੱਲ ਮਨ ਕਿ ਖੇਡਾਂ ਅਤੇ ਪੜਾਈ ਨੂੰ ਮਹੱਤਤਾ ਦੇਵੇਂਗਾ।


ਤੇਰਾ ਵੱਡਾ ਵੀਰ 

ਦਿਲਰਾਜ ਸਿੰਘ ਢੀਂਡਸਾ 

Post a Comment

0 Comments