ਮੇਰਾ ਮਿੱਤਰ
ਮੇਰੇ ਬਹੁਤ ਸਾਰੇ ਮਿੱਤਰ ਹਨ। ਚਰਨਜੀਤ ਸਿੰਘ ਚੰਨੀ ਮੇਰਾ ਪੱਕਾ ਮਿੱਤਰ ਹੈ। ਉਹ ਮੇਰੇ ਨਾਲ ਦਸਵੀਂ ਕਲਾਸ ਵਿੱਚ ਪੜਦਾ ਹੈ ਉਸਦੀ ਉਮਰ ੧੬ ਸਾਲ ਹੈ ਉਹ ਪੜਾਈ ਵਿੱਚ ਬਹੁਤ ਹੁਸ਼ਿਆਰ ਹੈ ਉਹ ਹਰ ਸਾਲ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਉਂਦਾ ਹੈ।ਉਹ ਸਵੇਰੇ ਜਲਦੀ ਉਠਦਾ ਹੈ ਅਤੇ ਰੱਬ ਦਾ ਨਾਮ ਲੈਂਦਾ ਹੈ।ਉਹ ਹਮੇਸ਼ਾ ਸੈ਼ਰ ਕਰਨ ਜਾਂਦਾ ਹੈ ਉਸ ਦੇ ਪਿਤਾ ਜੀ ਡਾਕਟਰ ਹਨ ਅਤੇ ਉਸ ਦੇ ਮਾਤਾ ਜੀ ਅਧਿਆਪਕ ਹਨ ਉਹ ਸਾਡੇ ਸਕੂਲ ਵਿੱਚ ਵਿਗਿਆਨ ਪੜਾਉਂਦੇ ਹਨ। ਉਸ ਦੇ ਇਕ ਭੈਣ ਅਤੇ ਇੱਕ ਭਰਾ ਹੈ। ਉਹ ਹਮੇਸ਼ਾ ਸਾਫ਼ ਸੁਥਰਾ ਰਹਿਦਾ ਹੈ। ਉਹ ਅਪਣੇ ਮਾਤਾ ਪਿਤਾ ਦੀ ਗੱਲ ਮੰਨਦਾ ਹੈ। ਉਹ ਖੇਡਾਂ ਵਿੱਚ ਵੀ ਬਹੁਤ ਹੁਸ਼ਿਆਰ ਹੈ। ਉਹ ਹਮੇਸ਼ਾ ਕਸਰਤ ਕਰਦਾ ਹੈ ਅਤੇ ਸ਼ਰੀਰਕ ਤੌਰ ਤੇ ਫਿਟ ਹੈ। ਉਹ ਹਮੇਸ਼ਾ ਗਰੀਬ ਬੱਚਿਆਂ ਦੀ ਮਦਦ ਵੀ ਕਰਦਾ ਹੈ। ਵੱਡਿਆਂ ਦਾ ਸਤਿਕਾਰ ਕਰਦਾ ਹੈ ਅਤੇ ਛੋਟਿਆਂ ਨਾਲ ਪਿਆਰ ਕਰਦਾ ਹੈ ਮੇਰੇ ਨਾਲ ਵੀ ਉਸਦਾ ਬਹੁਤ ਪਿਆਰ ਹੈ। ਅਸੀਂ ਇਕੱਠੇ ਰਹਿੰਦੇ ਹਾਂ।ਅਸੀਂ ਇਕੱਠੇ ਸਕੂਲ ਜਾਂਦੇ ਹਾਂ ਅਤੇ ਅਸੀਂ ਸਕੂਲ ਵਿੱਚ ਇੱਕੋ ਡੇਸਕ ਤੇ ਬੈਠਦੇ ਹਾਂ।ਸਕੂਲ ਦੇ ਸਾਰੇ ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਹਨ।ਅਸੀਂ ਇਕੱਠੇ ਖੇਡਦੇ ਹਾਂ। ਉਹ ਇੱਕ ਚੰਗਾ ਇਨਸਾਨ ਹੈ ਉਹ ਪੜ ਕੇ ਅਫ਼ਸਰ ਬਣਨਾ ਚਾਹੁੰਦਾ ਹੈ ਮੈਂ ਰੱਬ ਅੱਗੇ ਅਰਦਾਸ ਕਰਦਾਂ ਹਾਂ ਕਿ ਉਹਨੁੰ ਹਮੇਸ਼ਾ ਖੁਸ਼ ਰੱਖੇ ਅਤੇ ਉਸ ਨੂੰ ਸਾਰੀਆਂ ਤਕਲੀਫ਼ਾਂ ਤੋਂ ਦੂਰ ਰੱਖੇ|
0 Comments