ਲੇਖ -ਅੱਖੀ ਡਿਠਾ ਵਿਆਹ | Essay on Marriage in Punjabi




 ਲੇਖ -ਅੱਖੀ ਡਿਠਾ ਵਿਆਹ

ਦਸੰਬਰ ਦਾ ਮਹੀਨਾ ਸੀ।ਠੰਡ ਬਹੁਤ ਜਿਆਦਾ ਸੀ।ਐਤਵਾਰ ਦਾ ਦਿਨ ਸੀ ਅੱਜ ਮੇਰੇ ਚਾਚਾ ਜੀ ਦੇ ਬੇਟੇ ਦਾ ਵਿਆਹ ਸੀ। ਮੈਂ ਸਵੇਰੇ ਜਲਦੀ ਜਾਗਿਆ ਘਰ ਵਿੱਚ ਸਾਰੇ ਮੇਰੇ ਨਾਲੋਂ ਪਹਿਲਾਂ ਉਠ ਖੜੇ ਸਨ। ਘਰ ਵਿੱਚ ਖੁਸ਼ੀ ਵਾਲਾ ਮਹੋਲ ਸੀ ਸਾਰੇ ਪਰਿਵਾਰ ਵਾਲੇ ਤਿਆਰੀਆਂ ਵਿੱਚ ਲੱਗੇ ਹੋਏ ਸਨ। ਮੈਂ ਜਲਦੀ ਉਠ ਕੇ ਇਸਨਾਨ ਕੀਤਾ ਤੇ ਨਵਾਂ ਸੂਟ ਪਾਇਆ ਤੇ ਨਵੈਂ ਬੂਟ ਪਾ ਕੇ ਤਿਆਰ ਹੋ ਗਿਆ। ਵਿਆਹ ਵਾਲੇ ਮੁੰਡੇ ਦੀ ਨਾਈ ਧੋਈ ਹੋਣ ਲੱਗੀ। ਉਹ ਵੀ ਤਿਆਰ ਹੋ ਗਿਆ ਫਿਰ ਉਹਦੀ ਸੇਰਾ ਬੰਦੀ ਹੋਈ ਮੇਰੀ ਭੈਣ ਨੇ ਉਹਦੇ ਸਿਹਰਾ ਬੰਨ੍ਹਿਆ। ਸਾਰੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਉਹਦੇ ਹਾਰ ਪਾਏ ਮੈਂ ਵੀ ਉਹਦੇ ਹਾਰ ਪਾਇਆ ਉਸਤੋਂ ਬਾਅਦ ਪਿੰਡ ਦੇ ਵਿੱਚ ਕੁਝ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਘਰ ਦੁੱਧ ਪੀਣ ਗਏ। ਉਸ ਤੋਂ ਬਾਅਦ ਬਾਰਾਤ ਲਿਜਾਣ ਲਈ ਕਾਰਾਂ ਆ ਗਈਆਂ ਸਾਰੇ ਬਾਰਾਤੀ  ਤਿਆਰ ਹੋ ਕੇ ਕਾਰਾਂ ਵਿੱਚ ਬੈਠ ਗਏ ਬਾਰਾਤ ਸਾਡੇ ਪਿੰਡ ਤੋਂ ੧੦ ਕੁ ਮੀਲ ਤੇ ਜਾਣੀ ਸੀ। ਅੱਧੇ ਘੰਟੇ ਵਿੱਚ ਅਸੀਂ ਪਹੁੰਚ ਗਏ। ਢੋਲ ਵੱਜ ਰਿਹਾ ਸੀ ਬਾਜੇ ਵੱਜ ਰਹੇ ਸਨ। ਮੂਵੀ ਵੀ ਬਣ ਰਹੀ ਸੀ। ਵਿਆਹ ਵਾਲੇ ਮੁੰਡੇ ਦੀ ਗੱਡੀ ਫੁੱਲਾਂ ਨਾਲ ਸਜੀ ਹੋਈ ਸੀ । ਉਥੇ ਪਹੁੰਚਣ ਤੇ ਸਾਡਾ ਨਿੱਘਾ ਸਵਾਗਤ ਹੋਇਆ। ਸਭ ਤੋਂ ਪਹਿਲਾਂ ਸਾਨੂੰ ਠੰਡੇ ਪਿਲਾਏ। ਉਸ ਤੋਂ ਬਾਅਦ ਰੀਵਨ ਕਟਿਆ ਦੁਲਹੇ ਕੋਲੋਂ ਉਹਦੀ ਸਾਲੀਆਂ ਨੇ ੫੦੦੦ ਰੁਪਏ ਮੰਗੇ। ਥੋੜੀ ਨੋਕ ਝੋਕ ਤੋਂ ਬਾਅਦ ੩੦੦੦ ਚ ਗੱਲ ਮੁੱਕ ਗਈ। ਉਸ ਤੋਂ ਬਾਅਦ ਅਸੀਂ ਟੈਂਟ ਵਿੱਚ ਗਏ ਉਹਨਾਂ ਦਾ ਬਹੁਤ ਵਧੀਆ ਇੰਤਜਾਮ ਸੀ। ਅੰਦਰ ਬਰਫੀ, ਪਕੋੜੇ, ਬਰੈਡ, ਰਸਗੁੱਲੇ, ਗੁਲਾਬਜਾਮਨ, ਚਮਚਮ ਅਤੇ ਚਾਹ ਆਦਿ ਦੇ ਢੇਰ ਲੱਗੇ ਹੋਏ ਸਨ ਜੋ ਸਾਨੂੰ ਆਪਣੇ ਵੱਲ ਖਿੱਚ ਰਹੇ ਸਨ। ਸਾਰਾ ਸਮਾਨ ਦੇਖ ਕੇ ਮੇਰੇ ਮੂੰਹ ਵਿੱਚ ਪਾਣੀ ਆ ਗਿਆ ਸੀ। ਉਸ ਤੋਂ ਬਾਅਦ ਅਸੀਂ ਸਾਰਾ ਕੁਝ ਥੋੜਾ ਥੋੜਾ ਪਲੇਟ ਵਿੱਚ ਪਾਕੇ ਖਾਧਾ ਚਾਹ ਪੀਤੀ ਫਿਰ ਨੱਚਦੇ ਟੱਪਦੇ ਢੋਲ ਤੇ ਭੰਗੜਾ ਪਾਉਦੇ ਅਸੀਂ ਬਾਰਾਤ ਘਰ ਵਿੱਚ ਜਾ ਬੇਠੈ। ਬਾਰਾਤ ਤੋਂ ਬਾਅਦ ਉਸ ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਚਾਹ ਪਿਲਾਈ। ਅੱਧੇ ਘੰਟੇ ਬਾਅਦ ਨਿਕਾਹ (ਫੇਰੇ) ਸੂਰੁ ਹੋ ਗਏ। ਉਸ ਤੋਂ ਬਾਅਦ ਅਸੀਂ ਹਾਜਮ ਕਰਣ ਲਈ ਪਿੰਡ ਵਿੱਚ ਚੱਕਰ ਮਾਰਨ ਚਲੇ ਗਏ। ਚਾਰ ਵੱਜ ਚੁੱਕੇ ਸਨ ਅਸੀਂ ਦੁਬਾਰਾ ਰੋਟੀ ਖਾਣ ਲਈ ਚੱਲ ਪਏ। ਢੋਲ ਵਜਾਉਂਦੇ ਭੰਗੜੇ ਪਾਉਦੇ ਜਾਦੇ ਸੀ। ਜਦੋਂ ਟੈਂਟ ਵਿੱਚ ਗਏ ਤਾਂ ਭੁਖ ਲਗ ਗਈ ਸੀ। ਕੋਲ ਪਹੁੰਚਣ ਤੇ ਖਾਣੇ ਦੀਆਂ ਖੁਸਬੂਆਂ ਸ਼ੁਰੂ ਹੋ ਗਈਆਂ ਸਨ। ਅੰਦਰ ਮਟਰ ਪਨੀਰ, ਕਈ ਤਰ੍ਹਾਂ ਦੀਆਂ ਸਬਜ਼ੀਆਂ, ਤੇ ਦਾਲਾਂ, ਤੰਦੂਰ ਦੀ ਰੋਟੀ, ਰੈਤਾ,ਅਤੇ ਮੁਰਗਾ ਬਣਿਆ ਹੋਇਆ ਸੀ। ਅਸੀਂ ਰੱਜ ਕੇ ਰੋਟੀ ਖਾਧੀ ਤੇ ਬਾਹਰ ਨਿਕਲ ਆਏ। ਸਾਰੇ ਬਹੁਤ ਖੁਸ਼ ਸਨ। ਘੰਟੇ ਬਾਅਦ ਡੋਲੀ ਵਾਲੀ ਕਾਰ ਲੜਕੀ ਵਾਲਿਆਂ ਦੇ ਘਰ ਅੱਗੇ ਜਾ ਰੋਕੀ । ਦੁਲਹਨ ਨੂੰ ਉਸ ਦੇ ਪਿਤਾ ਜੀ ਰੋਂਦੀ ਨੂੰ ਲੈਕੇ ਆ ਰਹੇ ਸਨ। ਉਸਦੇ ਪਿਤਾ ਦੇ ਵੀ ਅੱਖਾਂ ਵਿੱਚ ਅੰਜੂ ਸਨ ਉਸਨੂੰ ਕਾਰ ਵਿੱਚ ਬਿਠਾਇਆ ਮੇਰੇ ਚਾਚਾ ਜੀ ਗੱਡੀ ਉਪਰੋਂ ਦੀ ਪੈਸੇ ਸੂੱਟ ਰਹੈ ਸਨ। ਪਿੰਡ ਦੇ ਬੱਚੇ ਪੈਸੇ ਲੁੱਟ ਰਹੇ ਸਨ। ਅਸੀਂ ਵੀ ਆਪਣੀ ਕਾਰ ਵਿੱਚ ਬੈਠ ਕੇ ਤੁਰ ਪਏ। ਦਿਨ ਛਿਪਣ ਤੇ ਅਸੀਂ ਘਰ ਆ ਗਏ। ਡੋਲੀ ਵਾਲੀ ਕਾਰ ਵੀ ਆ ਗਈ ਉਸ ਦੀ ਬਾਰੀ ਖੋਲਣ ਦੀ ਡਰਾਈਵਰ ਨੇ ੨੦੦੦ ਰੁਪਏ ਲਏ। ਉਸਤੋਂ ਬਾਅਦ ਦੁਲਹਨ ਨੂੰ ਅੰਦਰ ਲੈ ਗਏ। ਮੈਂ ਬਹੁਤ ਥੱਕ ਚੁੱਕਿਆ ਸੀ। ਅਸੀਂ ਬਹੁਤ ਅਨੰਦ ਲਿਆ।  ਮੈਂ  ਥੱਕ ਗਿਆ ਸੀ ਅਤੇ ਜਲਦੀ ਹੀ ਮੈਨੂੰ ਨੀਂਦ ਆ ਗਈ।

Post a Comment

0 Comments