ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਸੈਕਸ਼ਨ ਬਦਲਨ ਲਈ ਬਿਨੈ-ਪੱਤਰ ਲਿਖੋ ।



ਸੇਵਾ ਵਿਖੇ

            ਪ੍ਰਿੰਸੀਪਲ ਸਾਹਿਬ,
            .ਸਮਾਟ  ਸਕੂਲ  ਸ਼ੈਖਪੁਰ ,         
            ਗੁਰਦਾਸਪੁਰ

ਵਿਸ਼ਾ : ਸੈਕਸ਼ਨ ਬਦਲੀ ਲਈ ਬਿਨੈ-ਪੱਤਰ ।

ਸ੍ਰੀਮਾਨ ਜੀ ,

       ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿੱਚ ਦਸਵੀਂ ਜਮਾਤ ਦਾ ਵਿਦਿਆਰਥੀ ਹਾਂ । ਮੇਰੀ ਭੈਣ ਵੀ ਆਪ ਦੇ ਸਕੂਲ ਵਿੱਚ ਹੀ  ਦਸਵੀਂ ਜਮਾਤ ਵਿੱਚ  ਪੜ੍ਹਦੀ ਹੈ, ਅਸੀਂ ਦੋਨੋ ਇੱਕੋ ਸਕੂਲ ਵਿੱਚ ਹਾਂ  ਪਰ ਸਾਡਾ ਦੋਹਾਂ ਦਾ ਸੈਕਸ਼ਨ ਵੱਖੋ - ਵੱਖਰਾ ਹੈ । ਮੇਰਾ ਸੈਕਸ਼ਨ ' ਏ  ' ਹੈ ਜਦਕਿ ਮੇਰੀ ਭੈਣ ' ਬੀ ' ਸੈਕਸ਼ਨ ਵਿੱਚ ਪੜ੍ਹਦੀ ਹੈ । ਸਾਡੇ ਦੋਹਾਂ ਕੋਲ਼ ਪੜ੍ਹਨ ਲਈ ਪੁਸਤਕਾਂ ਦਾ ਇੱਕੋ ਸੈੱਟ ਹੈ ਫਿਰ ਵੀ ਅਸੀਂ ਦੋਵੇਂ ਭੈਣ - ਭਰਾ ਪਿਛਲੇ ਦੋ ਸਾਲ ਤੋਂ ਪੜ੍ਹਾਈ ਵਿੱਚ ਸਕੂਲ ਵਿੱਚੋਂ ਪਹਿਲੇ ਤੇ ਦੂਜੇ ਸਥਾਨ 'ਤੇ ਆ ਰਹੇ ਹਾਂ । ਸਾਡੇ ਪਿਤਾ ਜੀ ਅਤਿ ਗ਼ਰੀਬ ਹਨ ।  ਮਹਿੰਗਾਈ ਦੇ ਦੀਨੋ ਦਿਨ ਵਧਣ ਕਾਰਨ  ਥੋੜ੍ਹੀ ਕਮਾਈ ਨਾਲ ਖ਼ਰਚੇ ਪੂਰੇ ਨਹੀਂ ਹੁੰਦੇ । ਸਾਡੇ ਦੋਵਾਂ ਦੇ ਸੈਕਸ਼ਨ ਵੱਖੋ-ਵੱਖਰੇ ਹੋਣ ਕਰਕੇ ਅਸੀਂ ਇੱਕ ਸਮੇਂ 'ਤੇ ਕਿਤਾਬਾਂ ਦਾ ਲਾਭ ਨਹੀਂ ਲੈ ਸਕਦੇ ।ਵੱਖੋ - ਵੱਖ ਸੈਕਸ਼ਨ ਕਰਕੇ ਪੜ੍ਹਾਇਆ ਵੀ ਵੱਖੋ - ਵੱਖਰਾ ਜਾਂਦਾ ਹੈ । ਸਾਡੀ ਮਜਬੂਰੀ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਦੋਹਾਂ ਭੈਣ - ਭਰਾਵਾਂ ਨੂੰ ਇੱਕੋ ਸੈਕਸ਼ਨ ਵਿੱਚ ਕਰਨ ਦੀ ਕਿਰਪਾਲਤਾ ਕਰੋ ।

                                                  ਧੰਨਵਾਦ ਸਹਿਤ ,

                                 
  ਆਪ ਦਾ ਆਗਿਆਕਾਰੀ,

ਨਾਮ - ਚਰਨਜੀਤ ਸਿੰਘ ਚੰਨੀ 
ਰੋਲ ਨੰਬਰ - 21 
ਸੈਕਸ਼ਨ - ਏ
ਜਮਾਤ - ਦਸਵੀਂ
                                                            

Post a Comment

0 Comments