ਕੋਰੋਨਾ ਵਾਇਰਸ ਕੀ ਹੈ –ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇੱਕ ਵਿਸ਼ਾਲ ਪਰਿਵਾਰ ਹੈ ਜੋ ਕਿ ਸਧਾਰਨ ਸਰਦੀ ਜੁਖਾਮ ਤੋਂ ਲੈ ਕੇ ਵਧੇਰੇ ਗੰਭੀਰ ਬਿਮਾਰੀਆਂ ਜਿਵੇਂ ਕਿ ਮਿਡਲ ਈਸਟ ਰੇਸਪਾਈਰੇਟਰੀ ਸਿੰਡਰੋਮ (MERS) ਅਤੇ ਸੈਵਰ ਐਕਿਊਟ ਸਿੰਡਰੋਮ (SARS) ਤੱਕ ਦੀ ਬਿਮਾਰੀ ਦਾ ਕਾਰਨ ਬਣਦੇ ਹਨ। ਕੋਰੋਨਾ ਵਾਇਰਸ ਬਿਮਾਰੀ (ਕੋਵਿਡ -19) ਇੱਕ ਛੂਤ ਵਾਲੀ ਬਿਮਾਰੀ ਹੈ ਜੋ ਇੱਕ ਨਵੇਂ ਲੱਭੇ ਖਤਰਨਾਕ ਵਾਇਰਸ ਕਾਰਨ ਫੈਲਦੀ ਹੈ । ਕੋਰੋਨਾ ਵਾਇਰਸ ਦੇ ਪ੍ਰਕੋਪ ਦੀ ਪਹਿਲੀ ਪਛਾਣ ਦਸੰਬਰ 2019 ਦੇ ਦੌਰਾਨ ਚੀਨ ਦੇ ਵੁਹਾਨ ਸ਼ਹਿਰ ਵਿੱਚ ਹੋਈ ਸੀ ।
ਕੋਵਿਡ-19 ਉਦੋਂ ਤੋਂ ਦੁਨੀਆ ਭਰ ਵਿੱਚ ਫੈਲ ਗਈ ਹੈ । ਕੋਵਿਡ-19 ਵਾਇਰਸ ਨਾਲ ਸੰਕਰਮਿਤ ਲੋਕਾਂ ਨੂੰ ਸਾਹ ਲੇਣ ਦੇ ਵਿੱਚ ਤਕਲੀਫ ਆਉਦੀਂ ਹੈ ਅਤੇ ਬਹੁਤੇ ਲੋਕ ਵਿਸ਼ੇਸ਼ ਇਲਾਜ ਦੀ ਜ਼ਰੂਰਤ ਤੋਂ ਬਗੈਰ ਠੀਕ ਹੋ ਜਾਂਦੇ ਹਨ ।
ਬਜ਼ੁਰਗ ਲੋਕਾਂ, ਦਿਲ ਦੀ ਬਿਮਾਰੀ, ਸ਼ੂਗਰ, ਗੰਭੀਰ ਸਾਹ ਰੋਗ, ਅਤੇ ਕੈਂਸਰ ਦੇ ਰੋਗਾਂ ਵਾਲੇ ਲੋਕਾਂ ਦੇ ਲਈ ਕੋਰੋਨਾ ਵਾਇਰਸ ਇੱਕ ਜਾਨਲੇਵਾ ਬਿਮਾਰੀ ਹੈ । ਜਿਆਦਾਤਰ ਮੌਤਾਂ ਇਹਨਾਂ ਦੀਆਂ ਹੁਦੀੰਆ ਹਨ ।
ਕੋਰੋਨਾ ਵਾਇਰਸ ਕਿਵੇਂ ਫੇਲਦਾ ਹੈ – ਕੋਰੋਨ ਵਾਇਰਸ ਸੰਕਰਮਿਤ ਵਿਅਕਤੀ ਦੇ ਸੰਪਰਕ ਰਾਹੀਂ ਇੱਕ ਤੋਂ ਦੁੱਜੇ ਵਿਅਕਤੀ ਨੂੰ ਫੈਲਦਾ ਹੈ । ਜੇ ਇਕ ਤੰਦਰੁਸਤ ਵਿਅਕਤੀ ਕੋਵਿਡ-19 ਸੰਕਰਮਿਤ ਵਿਅਕਤੀ ਦੇ 1 ਮੀਟਰ ਦੀ ਦੂਰੀ ‘ਤੇ ਹੈ ਤਾਂ ਉਹ ਵੀ ਸਾਹ ਲੈਣ ਨਾਲ ਸੰਕਰਮਿਤ ਹੋ ਸਕਦਾ ਹੈ ।
ਇਹ ਉਸ ਵੇਲੇ ਵੀ ਫੈਲਦਾ ਹੈ ਜਦ ਕੋਈ ਵਿਅਕਤੀ ਦੂਸ਼ਿਤ ਸਤਹ ਨੂੰ ਛੂੰਹਦਾ ਹੈ ਅਤੇ ਫਿਰ ਬਿਨਾਂ ਹੱਥ ਸਾਫ ਕਿਤੇ ਆਪਣੇ ਮੂੰਹ ਜਾਂ ਨੱਕ ਨੂੰ ਛੂਹ ਲੈਂਦਾ ਹੈ ।
ਸੰਕਰਮਿਤ ਲੋਕਾਂ ਦੀ ਗਿਣਤੀ – ਹੁਣ (16/09/2021) ਤੱਕ, ਵਿਸ਼ਵ ਵਿੱਚ 240,961,318 ਤੋਂ ਵੱਧ ਲੋਕ ਸੰਕਰਮਿਤ ਹੋਏ ਹਨ. 4,907,345 ਤੋਂ ਵੱਧ ਲੋਕ ਕੋਰੋਨਾਵਾਇਰਸ ਕਰਕੇ ਮਰ ਚੁੱਕੇ ਹਨ ।
ਭਾਰਤ ਵਿੱਚ ਸਭ ਤੋਂ ਵੱਧ ਕੇਸ ਹਨ, ਜਿਸ ਵਿੱਚ 3,40,00000 ਤੋਂ ਵੱਧ ਲੋਕ ਸੰਕਰਮਿਤ ਹੋਏ ਹਨ ਅਤੇ 4,50,000 ਤੋਂ ਵੱਧ ਮੌਤਾਂ ਹੋਈਆਂ ਹਨ।
ਬ੍ਰਾਜ਼ੀਲ ਵਿੱਚ 15,200,000 ਤੋਂ ਵੱਧ ਮਾਮਲੇ ਅਤੇ 420,000 ਮੌਤਾਂ ਹਨ. ਫਰਾਂਸ ਵਿਚ 5,800,000 ਤੋਂ ਵੱਧ ਕੇਸ ਹਨ, ਟਰਕੀ ਵਿੱਚ 5,000,000 ਤੋਂ ਵੱਧ ਕੇਸ ਹਨ, ਰੂਸ ਅਤੇ ਇੰਗਲੈਂਡ ਵਿਚ 4,400,000 ਤੋਂ ਵੱਧ ਕੇਸ ਹਨ । ਲਗਭੱਗ ਹਰ ਇੱਕ ਦੇਸ਼ ਕੋਰੋਨਾਵਾਇਰਸ ਦੀ ਚਪੇਟ ਵਿੱਚ ਫਸਿਆ ਹੋਇਆ ਹੈ ।
ਕੋਰੋਨਾ ਵਾਇਰਸ ਦੇ ਲੱਛਣ – ਕੋਵਿਡ-19 ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਤ ਕਰਦਾ ਹੈ, ਬਹੁਤ ਸਾਰੇ ਲੋਕ ਬਿਨਾਂ ਹਸਪਤਾਲ ਜਾਕੇ ਆਪਣੇ ਆਪ ਠੀਕ ਹੋ ਜਾਂਦੇ ਹਨ । ਕੋਰੋਨਾ ਵਾਇਰਸ ਦੇ ਹੇਂਠ ਲਿਖੇ ਕੁ਼ੱਝ ਲੱਛਣ ਹਨ :
ਮਾਮੂਲੀ ਲੱਛਣ :
ਬੁਖ਼ਾਰ
ਖੁਸ਼ਕ ਖੰਘ
ਥਕਾਵਟ
ਘੱਟ ਆਮ ਲੱਛਣ :
ਸ਼ਰੀਰ ਦਰਦ
ਗਲੇ ਵਿੱਚ ਖਰਾਸ਼
ਦਸਤ
ਸਿਰ ਦਰਦ
ਸੁਆਦ ਜਾਂ ਗੰਧ ਦਾ ਨੁਕਸਾਨ
ਚਮੜੀ ‘ਤੇ ਧੱਫੜ
ਉਂਗਲਾਂ ਜਾਂ ਪੈਰਾਂ ਦੀਆਂ ਉਂਗਲੀਆਂ ਦਾ ਰੰਗੀਲਾ ਹੋਣਾ
ਗੰਭੀਰ ਲੱਛਣ :
ਸਾਹ ਲੈਣ ਵਿੱਚ ਮੁਸ਼ਕਲ
ਛਾਤੀ ਵਿੱਚ ਦਰਦ ਜਾਂ ਦਬਾਅ
ਬੋਲਣ ਦੇ ਵਿੱਚ ਤਕਲੀਫ
ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਮਨੁੱਖ ਵਿੱਚ ਇਹ ਲੱਛਣ ਦਿੱਖਣ ਦੇ ਲਈ 5 ਤੋਂ 6 ਦਿਨ ਲਗਦੇ ਹਨ, ਪਰ ਕਦੇ-ਕਦੀ 14 ਦਿਨ ਵੀ ਲੱਗ ਜਾਂਦੇ ਹਨ ।
ਕੋਰੋਨਾ ਵਾਇਰਸ ਦੀ ਰੋਕਥਾਮ – ਕੋਵਿਡ-19 ਦੇ ਸੰਕਰਮਣ ਤੋਂ ਬਚਾਅ ਲਈ ਹੇਂਠ ਲਿਖੇ ਤਰੀਕੇ ਅਪਣਾਉ :
ਆਪਣੇ ਹੱਥਾਂ ਨੂੰ ਨਿਯਮਿਤ ਤੌਰ ‘ਤੇ ਸਾਬਣ ਅਤੇ ਪਾਣੀ ਨਾਲ ਧੋਵੋ
ਤੁਹਾਡੇ ਅਤੇ ਖਾਂਸੀ ਜਾਂ ਛਿੱਕ ਮਾਰਨ ਵਾਲੇ ਲੋਕਾਂ ਦੇ ਵਿਚਕਾਰ ਘੱਟੋ ਘੱਟ 1 ਮੀਟਰ ਦੀ ਦੂਰੀ ਬਣਾਈ ਰੱਖੋ,
ਆਪਣੇ ਚਿਹਰੇ ਨੂੰ ਛੂਹਣ ਤੋਂ ਪਰਹੇਜ਼ ਕਰੋ
ਖੰਘ ਜਾਂ ਛਿੱਕ ਆਉਣ ਵੇਲੇ ਆਪਣੇ ਮੂੰਹ ਅਤੇ ਨੱਕ ਨੂੰ ਢੱਕ ਕੇ ਰੱਖੋ
ਜੇ ਤੁਸੀਂ ਬੀਮਾਰ ਮਹਿਸੂਸ ਕਰਦੇ ਹੋ ਤਾਂ ਘਰ ਰਹੋ
ਤੰਬਾਕੂਨੋਸ਼ੀ ਅਤੇ ਹੋਰ ਕੰਮਾਂ ਤੋਂ ਪ੍ਰਹੇਜ ਕਰੋ ਜੋ ਫੇਫੜਿਆਂ ਨੂੰ ਕਮਜ਼ੋਰ ਕਰਦੇ ਹਨ
ਭੀੜ-ਭਾੜ ਵਾਲੇ ਇਲਾਕਿਆਂ ਤੋਂ ਦੂਰ ਰਹੋ
ਕੋਰੋਨਾ ਵਾਇਰਸ ਦੇ ਸਿੱਟੇ – ਕੋਰੋਨਾ ਵਾਇਰਸ ਨੇ ਸਾਰੇ ਸੰਸਾਰ ਨੂੰ ਰੋਕ ਦਿੱਤਾ ਹੈ । ਇਸ ਨੇ ਬਹੁਤ ਸਾਰੇ ਲੋਕਾਂ ਦੇ ਕੰਮਾਂ-ਕਾਰਾਂ ਨੂੰ ਬੰਦ ਕਰ ਦਿੱਤਾ ਹੈ । ਹੁਣ ਇਹ ਬਹੁਤ ਜਰੂਰੀ ਹੋ ਗਿਆ ਹੈ ਕਿ ਇਸ ਤੇ ਕਾਬੂ ਪਾਇਆ ਜਾਵੇ ਨਹੀਂ ਤਾ ਬਹੁਤ ਲੋਕ ਬੇਰੁਜ਼ਗਾਰ ਹੋ ਜਾਣਗੇ ।
ਸਾਨੂੰ ਸਾਰਿਆ ਨੂੰ ਸਰਕਾਰ ਵੱਲੋ ਬਣਾਏ ਨਿਯਮਾਂ ਦੀ ਪਾਲਣਾਂ ਕਰਨੀ ਚਾਹੀਦੀ ਹੈ । ਰ਼ਲਮਿਲ ਕੇ ਹੀ ਅਸੀਂ ਕੋਰੋਨਾ ਵਾਇਰਸ ਤੇ ਕਾਬੂ ਪਾ ਸਕਦੇ ਹਾਂ ।
0 Comments