ਲੇਖ - ਮੇਰੇ ਮਾਤਾ ਜੀ | Essay On My Mother In Punjabi



 ਸੰਸਾਰ ਭਰ ਦੇ ਚਿੰਤਕਾਂ ਨੇ ਮਾਂ ਦੀ ਮਹਿਮਾ ਗਾਈ ਹੈ।

 ਮਾਂ ਦਾ ਰਿਸਤਾ ਸਭ ਤੋਂ ਪਵਿੱਤਰ ਤੇ ਉੱਚਾ ਸੁੱਚਾ ਹੈ। 

ਮਾਂ ਉਹ ਹੈ ਜੋ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ ਹੈ, ਤੁਰਨਾ ਤੇ ਬੋਲਣਾ ਸਿਖਾਉਂਦੀ ਹੈ। 

ਮਾਂ ਹੀ ਪਹਿਲਾ ਅਧਿਆਪਕ ਬਣ ਕੇ ਬੱਚੇ ਨੂੰ ਸੰਸਾਰ ਵਿੱਚ ਜਿਉਣ ਦੇ ਯੋਗ ਬਣਾਉਂਦੀ ਹੈ। 

ਮੇਰੇ ਮਾਤਾ ਜੀ ਵੀ ਮੈਨੂੰ ਬਹੁਤ ਪਿਆਰੇ ਹਨ। ਉਹਨਾਂ ਦਾ ਨਾਂ,,,,,,, ਹੈ। 

ਉਹਨਾਂ ਦੀ ਉਮਰ ੩੦ ਸਾਲ ਹੈ, ਉਹ ਦਸਵੀਂ ਪਾਸ ਹਨ ਅਤੇ ਉਹ ਇੱਕ ਘਰੇਲੂ ਅੋਰਤ ਹਨ।

 ਉਹ ਸਵੇਰੇ ਜਲਦੀ ਉਠਦੇ ਹਨ ਉਹ ਸਵੇਰੇ ਤੇ ਸਾਮ  ਨੂੰ ਪੂਜਾ ਪਾਠ ਕਰਦੇ ਹਨ।

 ਉਹ ਸਾਦੇ ਤੇ ਸਾਫ਼ ਸੁਥਰੇ ਕਪੜੇ ਪਹਿਨਦੇ ਹਨ। ਉਹਨਾ ਨੂੰ ਖਾਣਾ ਬਣਾਉਣ ਦਾ ਬਹੁਤ ਸੋਂਕ ਹੈ।

 ਉਹ ਸਾਨੂੰ ਨਵੇਂ ਨਵੇਂ ਖਾਣੇ ਬਣਾ ਕੇ ਖਵਾਉਂਦੇ  ਹਨ। ਉਹ ਘਰ ਦਾ ਸਾਰਾ ਕੰਮ ਆਪ ਕਰਦੇ ਹਨ। 

 ਉਹ ਬਹੁਤ ਸਫਾਈ ਪਸੰਦ ਹਨ। ਉਹ ਸਦਾ ਕੰਮ ਵਿੱਚ ਜੁਟੇ ਰਹਿੰਦੇ ਹਨ। ਉਨ੍ਹਾਂ ਦਾ ਸੁਭਾਅ ਬਹੁਤ ਚੰਗਾ ਹੈ। 

 ਉਹ ਸਦਾ ਖੁਸ਼ ਰਹਿਦੇ ਹਨ। ਉਨ੍ਹਾਂ ਦੇ ਚਿਹਰੇ ਉੱਤੇ ਅਨੋਖੀ ਚਮਕ ਤੇ ਖਿੱਚ ਰਹਿੰਦੀ ਹੈ। ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ   ਹਨ।

 ਅਸੀਂ ਸਭ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ। 

 ਗਲੀ ਗੁਆਂਢ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਹੈ। 

 ਲੋਕ ਆਪਣੇ ਘਰ ਦੇ ਕੰਮਾਂ ਵਿੱਚ ਉਨ੍ਹਾਂ ਦੀ ਸਲਾਹ ਲੈਦੇ ਹਨ ਉਹ ਕਦੇ ਕਿਸੇ ਨਾਲ ਕੋੜਾ ਨਹੀਂ ਬੋਲਦੇ। ਉਹ ਕਦੇ ਮੁਸਕਿਲ ਵਿੱਚ ਘਬਰਾਉਂਦੇ ਨਹੀਂ। 

  ਮੇਰੇ ਮਾਤਾ ਜੀ ਨੂੰ ਬਾਗਬਾਨੀ ਦਾ ਬਹੁਤ ਸੋਂਕ ਹੈ। ਉਨ੍ਹਾਂ ਨੇ ਘਰ ਦੀ ਬਗੀਚੀ ਵਿੱਚ ਫੁੱਲਾਂ ਤੇ ਸਬਜ਼ੀਆਂ ਦੇ ਬੂਟੇ ਲਾਏ ਹੋਏ ਹਨ।

 ਮਾਤਾ ਜੀ ਮੇਰੀ ਪੜਾਈ ਤੇ ਸਿਹਤ ਦਾ ਬਹੁਤ ਖਿਆਲ ਰਖਦੇ ਹਨ। 

ਮੈਨੂੰ ਆਪਣੇ ਮਾਤਾ ਜੀ ਤੇ ਮਾਣ ਹੈ। ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਨਿਰੋਗ ਰੱਖੇ ਤੇ ਉਨ੍ਹਾਂ ਦੀ ਉਮਰ ਲੰਮੀ ਹੋਵੇ।

Post a Comment

0 Comments