ਲੇਖ - ਗਰਮੀ ਦੀ ਰੁੱਤ
ਦੁਨੀਆਂ ਵਿੱਚ ਵੰਨ-ਸੁਵੰਨੀਆਂ ਰੁੱਤਾਂ ਹਨ ਸਰਦੀ ਗਰਮੀ ਬਸੰਤ ਪਤਝੜ ਅਤੇ ਵਰਖਾ ਰੁੱਤ। ਗਰਮੀ ਦੀ ਰੁੱਤ ਬਸੰਤ ਅਤੇ ਪੱਤਝੜ ਦੀਆਂ ਰੁੱਤਾਂ ਦੇ ਵਿਚਕਾਰ ਹੁੰਦੀ ਹੈ ਗਰਮੀ ਦੀ ਰੁੱਤ ਹਰ ਖਿੱਤੇ ਦੇ ਪੌਣ-ਪਾਣੀ ਅਤੇ ਭੂਗੋਲਿਕ ਸਥਿਤੀ ਅਨੁਸਾਰ ਬਦਲਦੀ ਰਹਿੰਦੀ ਹੈ। ਵੱਧਦੀ ਅਬਾਦੀ ਕਾਰਖਾਨੇ ਪ੍ਰਦੂਸ਼ਿਤ ਵਾਤਾਵਰਨ ਰੁੱਖਾਂ ਦੀ ਘਟ ਰਹੀ ਗਿਣਤੀ ਧਰਤੀ ਤੇ ਗਰਮੀ ਵਧਣ ਦਾ ਕਾਰਨ ਬਣ ਰਹੇ ਹਨ।
ਪੰਜਾਬ ਵਿੱਚ ਗਰਮੀ ਦੀ ਰੁੱਤ: ਪੰਜਾਬ ਵਿੱਚ ਭੂਗੋਲਿਕ ਸਥਿਤੀ ਅਨੁਸਾਰ ਅਪ੍ਰੈਲ ਦੇ ਅੰਤ ਮਈ ਤੋਂ ਜੁਲਾਈ ( ਵੈਸਾਖ ਜੇਠ ਅਤੇ )ਹਾੜ ਗਰਮੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਤਾਪਮਾਨ ਬਹੁਤ ਤੇਜ਼ੀ ਨਾਲ ਵੱਧਦਾ ਹੈ ਰੋਮ ਵਿਚ ਔਸਤਨ ਤਾਪਮਾਨ ੧੦੪ ਡਿਗ੍ਰੀ ਜਾਂ ੪੦ ਡਿਗਰੀ ਸੇਲਸੀਅਸ ਤੱਕ ਪੁੱਜ ਜਾਂਦਾ ਹੈ ਅਤੇ ਘੱਟੋ-ਘੱਟ ਤਾਪਮਾਨ 80.6°ਫਾਰਨਹੀਟ ਜਾਂ 27° ਸੇਲਸੀਅਸ ਤਕ ਰਹਿੰਦਾ ਹੈ।
ਧੂੜ ਭਰੀਆਂ ਹਨੇਰੀਆਂ: ਗਰਮੀ ਦੀ ਰੁੱਤ ਵਿਚ ਧੂੜ ਭਰੀ ਹਨੇਰੀ ਵੀ ਚੱਲਦੀਆਂ ਹਨ ਜਿਸ ਨਾਲ ਮੌਸਮ ਖੁਸ਼ਕ ਹੋ ਜਾਂਦਾ ਹੈ ਆਉਣ ਵਾਲੇ ਝੱਖੜਾਂ ਨਾਲ ਭਾਵੇਂ ਕੁਝ ਦੇਰ ਲਈ ਰਾਹਤ ਮਿਲਦੀ ਹੈ ਪਰ ਰੁੱਖਾਂ ਦੇ ਪੱਤੇ ਸੁੱਕ ਜਾਂਦੇ ਹਨ।
ਲੂ ਵਗਨੀ:। ਹਰ ਗਰਮੀ ਦੀ ਰੁੱਤ ਵਿੱਚ ਦੁਪਹਿਰ ਵੇਲੇ ਗਰਮੀ ਸਿਖਰ ਤੇ ਪੁੱਜ ਜਾਂਦੀ ਹੈ ਤੱਤੀ ਲੂਹ ਪਿੰਡੇ ਨੂੰ ਲੁਹਦੀ ਹੈ ਲੋਕ ਘਰ ਵਿਚ ਬੈਠ ਕੇ ਸ਼ਾਮ ਢਲਣ ਦਾ ਇੰਤਜਾਰ ਕਰਦੇ ਹਨ । ਲੋਕ ਅਕਸਰ ਹੀ ਲੂ ਲੱਗਣ ਨਾਲ ਬਿਮਾਰ ਹੋ ਜਾਂਦੇ ਹਨ। ਦੁਪਹਿਰ ਵੇਲੇ ਬਾਜ਼ਾਰ ਵਿਚ ਸੁੰਨਸਾਨ ਹੋ ਜਾਂਦਾ ਹੈ ਪਸ਼ੂ-ਪੰਛੀਆਂ ਦੀ ਭਾਲ ਵਿੱਚ ਆਸਰਾ ਲੱਭਦੇ ਹਨ।
ਸਕੂਲਾਂ ਵਿਚ ਛੁਟੀਆਂ: ਗਰਮੀ ਦੀ ਰੁੱਤ ਵਿੱਚ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਸਰਕਾਰ ਵੱਲੋਂ ਪਹਿਲੀ ਜੂਨ ਤੋਂ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਹਨ ।ਜੁਲਾਈ ਮਹੀਨੇ ਵਿਚ ਤਾਪਮਾਨ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।
ਗਰਮੀ ਤੋਂ ਕਿਵੇਂ ਬਚੀਏ: ਇਹ ਰੁੱਤ ਗਰਮ ਅਤੇ ਖ਼ੁਸ਼ਕ ਹੁੰਦੀ ਹੈ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ । ਅਤੇ ਇਹੀ ਪਾਣੀ ਦੀ ਘਾਟ ਹੋ ਸਕਦੀ ਹੇ ਇਸ ਰੁੱਤ ਵਿਚ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਫਲ਼ ਅਤੇ ਤਰਬੂਜ ਖਾਣੇ ਚਾਹੀਦੇ ਹਨ। ਸੰਕਜਵੀ,ਗੰਨੇ ਦਾ ਰਸ , ਜਲ ਜ਼ੀਰਾ ਆਦਿ ਪੀਣਾ ਚਾਹੀਦਾ ਹੈ। ਜ਼ਿਆਦਾ ਸਮਾਂ ਭੁੱਖੇ ਨਹੀਂ ਰਹਿਣਾ ਚਾਹੀਦਾ ਹੈ ਗਰਮੀ ਦੀ ਮਾਰ ਤੋਂ ਬਚਣ ਲਈ ਠੰਢੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ । ਸਿਖ਼ਰ ਦੁਪਹਿਰ ਵੇਲੇ ਬਾਹਰ ਨਹੀਂ ਘੁੱਮਣਾ ਚਾਹੀਦਾ।
ਗਰਮੀ ਦੀ ਰੁੱਤ ਦੀ ਮਹੱਤਤਾ: ਗਰਮੀ ਦੀ ਰੁੱਤ ਵਿਚ ਦਿਨ ਵੱਡੇ ਹੁੰਦੇ ਹਨ ਛੇਤੀ ਹਨੇਰਾ ਨਹੀਂ ਹੁੰਦਾ ਕੱਪੜੇ ਦੀ ਘੱਟ ਪਾਉਣੇ ਪੈਂਦੇ ਹਨ। ਹਰ ਰੁੱਤ ਦਾ ਭਾਵੇਂ ਆਪਣਾ ਮਜ਼ਾ ਹੈ ਪਰ ਗਰਮੀ ਦੀ ਰੁੱਤ ਦਾ ਆਪਣਾ ਵੱਖਰਾ ਅਨੁਭਵ ਤੇ ਅਨੰਦ ਹੈ।
0 Comments