ਅਖ਼ਬਾਰ ਦੇ ਸੰਪਾਦਕ ਨੂੰ ਸੜਕ ਹਾਦਸਿਆਂ ਬਾਰੇ ਨਿਯਮਾਂ ਦੀ ਜਾਣਕਾਰੀ ਸਬੰਧੀ ਪੱਤਰ




ਅਖ਼ਬਾਰ ਦੇ ਸੰਪਾਦਕ ਨੂੰ ਸੜਕ ਹਾਦਸਿਆਂ ਬਾਰੇ ਨਿਯਮਾਂ ਦੀ ਜਾਣਕਾਰੀ ਸਬੰਧੀ ਪੱਤਰ


ਸੇਵਾ ਵਿਖੇ


ਮਾਨਯੋਗ ਸੰਪਾਦਕ ਸਾਹਿਬ,

ਜੱਗ ਬਾਣੀ, .

ਜਲੰਧਰ।


ਵਿਸ਼ਾ - ਸੜਕ ਦੁਰਘਟਨਾਵਾਂ ਕਾਰਨ ਹੋ ਰਹੇ ਜਾਨੀ ਨੁਕਸਾਨ ਸੰਬੰਧੀ ।


ਸ੍ਰੀ ਮਾਨ ਜੀ ,


ਮੈਂ ਜੱਗ ਬਾਣੀ ਅਖ਼ਬਾਰ ਰਾਹੀਂ ਨਿੱਤ ਦਿਨ ਸੜਕਾਂ ਤੇ ਹੁੰਦੀਆਂ ਦੁਰਘਟਨਾਵਾਂ ਵਿੱਚ ਹੋ ਰਹੇ ਜਾਨੀ ਨੁਕਸਾਨ ਬਾਰੇ ਆਪਣੇ ਵਿਚਾਰ ਪੇਸ਼ ਕਰਨੇ ਚਾਹੁੰਦਾ ਹਾਂ ।


ਅਸੀਂ ਪ੍ਰਤੀਦਿਨ ਅਖ਼ਬਾਰਾਂ ਵਿੱਚ ਪੜ੍ਹਦੇ ਅਤੇ ਟੀ . ਵੀ . ਤੇ ਦੇਖਦੇ ਹਾਂ ਕਿ ਹਰ ਰੋਜ਼ ਹੀ ਅਨੇਕਾਂ ਹਾਦਸੇ ਵਾਪਰ ਜਾਂਦੇ ਹਨ, ਜਿਨ੍ਹਾਂ ਵਿੱਚ ਕਈ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ ਅਤੇ ਕਈ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦੇ ਹਨ । ਹਰ ਇਨਸਾਨ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ । ਇਹ ਕੈਸੀ ਦੌੜ ਹੈ ਪੈਸੇ ਦੀ ਜਾਂ ਮੌਤ ਦੀ ? ਸੁਣ ਕੇ ਤ ਦੇਖ ਕੇ ਬਹੁਤ ਦੁੱਖ ਹੁੰਦਾ ਹੈ । ਇਨ੍ਹਾਂ ਦੁਰਘਟਨਾਵਾਂ ਤੇ ਗੰਭੀਰਤਾ ਵਿਚਾਰ ਕਰਕੇ ਉਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ ।


ਮੇਰੇ ਖਿਆਲ ਅਨੁਸਾਰ ਸੜਕ ਹਾਦਸਿਆਂ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਨਸ਼ਾ ਗੱਡੀਆਂ ਵੱਧ ਸਪੀਡ ਤੇ ਚਲਾਉਣਾ, ਡਰਾਈਵਰ ਅਣਸਿਖਿਅਤ ਹੋਣਾ . ਡਰਾਈਵਿੰਗ ਨਿਯਮਾਂ ਦੀ ਪਾਲਣਾ ਨਾ ਕਰਨਾ, ਇਸ਼ਾਰਿਆਂ ਜਾਂ ਡਿੱਪਰਾਂ ਦੀ ਪਾਲਣਾ ਨਾ ਕਰਨਾ, ਸੰਕੇਤ ਚਿੰਨ੍ਹਾਂ ਦੀ ਘਾਟ, ਖਸਤਾ ਹਾਲਤ ਗੱਡੀਆਂ ਨੂੰ ਸੜਕ ਤੇ ਚਲਾਉਂਦੇ ਰਹਿਣਾ . ਅਵਾਰਾ ਪਸ਼ੂਆਂ ਦਾ ਸੜਕਾਂ ਤੇ ਘੁੰਮਣਾ ਅਤੇ ਸੜਕਾਂ ਦੀ ਹਾਲਤ ਠੀਕ ਨਾ ਹੋਣਾ ਆਦਿ ਬਹੁਤ ਸਾਰੇ ਪ੍ਰਮੁੱਖ ਕਾਰਨ ਹਨ ।

ਮੀਡੀਆ , ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨੂੰ ਸੜਕ ਹਾਦਸਿਆਂ ਤੋਂ ਬਚਣ ਲਈ ਚੇਤਨਾ ਲਹਿਰ ਚਲਾਉਣੀ ਚਾਹੀਦੀ ਹੈ । ਨਿਯਮ ਭੰਗ ਕਰਨ ਵਾਲਿਆਂ ਨੂੰ ਕਰੜੀ ਸਜ਼ਾ ਦਿਉ । ਗੱਡੀ ਚਾਲਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਗੱਡੀ ਚਲਾਉਣੀ ਚਾਹੀਦੀ ਹੈ । ਅਜਿਹਾ ਕਰਨ ਨਾਲ ਅਨੇਕਾਂ ਕੀਮਤੀ ਜਾਨਾਂ ਦਾ ਬਚਾਉ ਹੋ ਸਕਦਾ ਹੈ ਅਤੇ ਫਿਰ ਲੋਕ ਪੰਜਾਬ ਦੀਆਂ ਸੜਕਾਂ ਨੂੰ ਖ਼ੂਨੀ ਸੜਕਾਂ ਕਦੇ ਨਹੀਂ ਕਹਿਣਗੇ।


ਧੰਨਵਾਦ ਸਹਿਤ ।


ਤੁਹਾਡਾ ਸ਼ੁਭ ਚਿੰਤਕ ,

ਕੈਪਟਨ ਅਮਰਿੰਦਰ ਸਿੰਘ 

Post a Comment

0 Comments