ਯੋਗਤਾ ਦੱਸਦੇ ਹੋਏ ਨੌਕਰੀ ਲਈ ਡੀਸੀ ਸਾਹਿਬ ਨੂੰ ਪੱਤਰ



 ਸੇਵਾ ਵਿਖੇ

ਡਿਪਟੀ ਕਮਿਸ਼ਨਰ ਸਾਹਿਬ,

ਜ਼ਿਲ੍ਹਾ ਮਲੇਰਕੋਟਲਾ 

ਸ੍ਰੀਮਾਨ ਜੀ,


ਆਪ ਜੀ ਦੀ ਸੇਵਾ ਵਿਚ ਬੇਨਤੀ ਹੈ ਕਿ 15 ਜੁਲਾਈ, 2021 ਦੀ ਪੰਜਾਬੀ ਟ੍ਰਿਬਿਊਨ ਅਖ਼ਬਾਰ ਪੜ੍ਹ ਕੇ ਪਤਾ ਲੱਗਾ ਕਿ ਆਪ ਦੇ ਦਫ਼ਤਰ ਵਿਚ ਇਕ ਟਾਈਪਿਸਟ ਦੀ ਲੋੜ ਹੈ। ਮੈਂ ਆਪਣੇ ਆਪ ਨੂੰ ਇਸ ਆਸਾਮੀ ਲਈ ਪੇਸ਼ ਕਰਦਾ ਹਾਂ। ਮੇਰੀ ਯੋਗਤਾ ਇਸ ਪ੍ਰਕਾਰ ਹੈ:


( ੳ ) ਮੈਂ ਦਸਵੀਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 550 ਨੰਬਰ ਲੈ ਕੇ 2018 ਵਿਚ ਪਾਸ ਕੀਤੀ।


( ਅ ) ਮੈਂ ਅੰਗਰੇਜੀ ਤੇ ਪੰਜਾਬੀ ਦੀ ਟਾਈਪ ਤੇ ਸ਼ਾਰਟ - ਹੈੱਡ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ।


( ੲ ) ਮੈਂ ਹਾਕੀ ਦਾ ਬਹੁਤ ਚੰਗਾ ਖਿਡਾਰੀ ਹਾਂ ।


( ਸ ) ਮੇਰੀ ਉਮਰ 18 ਸਾਲ ਹੈ।


ਜੇ ਮੈਨੂੰ ਆਪ ਦੀ ਸੇਵਾ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਆਪ ਦਾ ਆਗਿਆਕਾਰੀ ਰਹਿ ਕੇ ਆਪ ਨੂੰ ਵੱਧ ਤੋਂ ਵੱਧ ਸੰਤੁਸ਼ਟ ਕਰਾਂਗਾ।


ਮੈਂ ਆਸ ਕਰਦਾ ਹਾਂ ਕਿ ਆਪ ਮੈਨੂੰ ਇਸ ਸੇਵਾ ਦਾ ਜ਼ਰੂਰ ਮੌਕਾ ਦਿਓਗੇ।


ਧੰਨਵਾਦ ਸਹਿਤ

ਆਪ ਦਾ ਵਿਸ਼ਵਾਸ-ਪਾਤਰ,

ਮੁਸਤਫਾ ਖਾਨ 

Post a Comment

0 Comments