ਖ਼ਰਾਬ ਏ.ਟੀ.ਐਮ ਦੀ ਸ਼ਿਕਾਇਤ ਸੰਬੰਧੀ ਪੱਤਰ |
ਸੇਵਾ ਵਿਖੇ
ਮਾਨਯੋਗ ਮੈਨੇਜਰ ਸਾਹਿਬ,
ਭਾਰਤੀ ਸਟੇਟ ਬੈਂਕ,
ਸ਼ਾਖ ਅਬੋਹਰ
ਵਿਸ਼ਾ: ਏ.ਟੀ.ਐੱਮ. ਦੇ ਖ਼ਰਾਬ ਰਹਿਣ ਸੰਬੰਧੀ।
ਸ਼੍ਰੀ ਮਾਨ ਜੀ,
ਬੇਨਤੀ ਹੈ ਕਿ ਭਾਰਤੀ ਸਟੇਟ ਬੈਂਕ ਦਾ ਜੋ ਏ.ਟੀ.ਐੱਮ. ਬੱਸ- ਅੱਡੇ ਦੇ ਕੋਲ ਹੈ, ਉਹ ਅਕਸਰ ਹੀ ਖ਼ਰਾਬ ਰਹਿੰਦਾ ਹੈ। ਕਈ ਦਫ਼ਾ ਤਾਂ ਬਿਲਕੁਲ ਬੰਦ ਹੀ ਰਹਿੰਦਾ ਹੈ, ਅਕਸਰ ਕਾਰਡ ਪਾਉਣ ਤੇ ਵੀ ਨਹੀ ਚੱਲਦਾ ਜਿਸ ਕਰਕੇ ਇੱਥੇ ਭੀੜ ਲੱਗੀ ਰਹਿੰਦੀ ਹੈ।ਕਈ ਵਾਰ ਗਾਹਕ ਦੇ ਖਾਤੇ ਵਿੱਚੋਂ ਕਟੌਤੀ ਵੀ ਹੋ ਜਾਂਦੀ ਹੈ। ਇਹ ਸਭ ਕੁਝ ਗਾਹਕ ਲਈ ਪਰੇਸ਼ਾਨੀ ਦਾ ਕਾਰਨ ਬਣਦਾ ਹੈ। ਇਹ ਏ ਟੀ ਐਮ ਬਸ ਅੱਡੇ ਦੇ ਨੇੜੇ ਹੋਣ ਕਰਕੇ ਬਹੁਤ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਦਾ ਹੈ। ਪਰੰਤੂ ਤਕਨੀਕੀ ਨੁਕਸਾਂ ਕਾਰਨ ਇਹ ਆਮ ਲੋਕਾਂ ਲਈ ਸਿਰਦਰਦੀ ਦਾ ਕਾਰਨ ਇਸਲਈ ਬੇਨਤੀ ਹੈ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਏ.ਟੀ.ਐੱਮ. ਨੂੰ ਤੁਰੰਤ ਠੀਕ ਕੀਤਾ ਜਾਵੇ ਜਾਂ ਬਦਲ ਕੇ ਨਵਾਂ ਲਾਇਆ ਜਾਵੇ। ਉਮੀਦ ਹੈ ਆਪ ਇਸ ਦੱਲ ਤੁਰੰਤ ਧਿਆਨ ਦਿਉਗੇ।
ਧੰਨਵਾਦ ਸਹਿਤ,
ਰਛਪਾਲ ਸਿੰਘ ਝੱਜ
ਮੋਬਾਈਲ 88888-88888
0 Comments