ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੀ ਚਿੱਠੀ ਰਾਹੀਂ ਸ਼ਿਕਾਇਤ ਕਰੋ

 

primary school de adhyapak di di shikayat





ਤੁਹਾਡੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਬੱਚਿਆਂ ਦੀ ਪੜ੍ਹਾਈ ਵਿੱਚ ਪੁਰੀ ਦਿਲਚਸਪੀ ਨਹੀਂ ਲੈਂਦੇ ਇੱਕ ਚਿੱਠੀ ਰਾਹੀਂ ਸ਼ਿਕਾਇਤ ਕਰੋ


ਸੇਵਾ ਵਿਖੇ 

ਜ਼ਿਲ੍ਹਾ ਵਿਦਿਆ ਅਫ਼ਸਰ ਮਲੇਰਕੋਟਲਾ,

 ਜ਼ਿਲ੍ਹਾ ਮਲੇਰਕੋਟਲਾ

ਵਿਸ਼ਾ :- ਪ੍ਰਾਇਮਰੀ ਸਕੂਲ ਅਧਿਆਪਕ ਬਾਰੇ ਸ਼ਿਕਾਇਤ

ਸ੍ਰੀ ਮਾਨ ਜੀ

ਮੈਨੂੰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪਿੰਡ ਦੇ ਸਕੂਲ ਦੀ ਹਾਲਤ ਦਿਨੋ ਦਿਨ ਖਰਾਬ ਹੋ ਰਹੀ ਹੈ ਸਕੂਲ ਦੇ ਅਧਿਆਪਕ ਬੱਚਿਆਂ ਦੀ ਪੜਾਈ ਵਿੱਚ ਪੂਰੀ ਦਿਲਚਸਪੀ ਨਹੀਂ ਲੈ ਰਹੇ, ਕਈ ਅਧਿਆਪਕ ਤਾਂ ਕਈ ਕਈ ਦਿਨ ਨਹੀਂ ਵੜਦੇ। ਕਈ ਲੇਟ ਆਉਦੇ ਹਨ ਤੇ ਕਈ ਛੁੱਟੀ ਦੇ ਸਮੇਂ ਤੋਂ ਪਹਿਲਾਂ ਹੀ ਚਲੇ ਜਾਂਦੇ ਹਨ। ਸਕੂਲ ਵਿੱਚ ਓਹ ਚਾਹ ਪੀਣ ਤੇ ਗੱਪਾਂ ਮਾਰਨ ਤੋਂ ਬਿਨਾਂ ਕੁਝ ਵੀ ਨਹੀਂ ਕਰਦੇ। 

      ਸਾਇਦ ਤੁਹਾਨੂੰ ਯਕੀਨ ਨਾ ਆਵੇ ਪਰ ਇਹ ਕੋੜਾ ਸੱਚ ਹੈ ਕਿ ਪਿੰਡ ਦੇ ਜਿਹੜੇ ਬੱਚੇ ਚੋਥੀ ਜਮਾਤ ਵਿੱਚ ਪੜਦੇ ਹਨ ਉਹਨਾਂ ਨੂੰ ੧੦੦ ਤੱਕ ਗਿਣਤੀ ਵੀ ਨਹੀਂ ਆਉਂਦੀ। ਦੁਣੀ  ਤੋਂ ਵੱਧ ਪਹਾੜੇ ਵੀ ਨਹੀਂ ਜਾਣਦੇ ਅਤੇ ਲਿਖਣਾ ਵੀ ਨਹੀਂ ਆਉਂਦਾ

ਇਸ ਚਿੱਠੀ ਵਿੱਚ ਮੈਂ ਜਾਣ ਬੁਝ ਕੇ ਨਾ ਤਾਂ ਅਧਿਆਪਕਾਂ ਦੇ ਨਾਂ ਲਿਖੇ ਹਨ ਅਤੇ ਨਾ ਹੀ ਸਕੂਲ ਦੀ ਖਰਾਬ ਹਾਲਤ ਬਾਰੇ ਵਿਸਤਾਰ ਨਾਲ ਗੱਲ ਕੀਤੀ ਹੈ। ਆਪ ਅੱਗੇ ਬੇਨਤੀ ਹੈ ਕਿ ਆਪ ਖੁਦ ਆ ਕੇ ਸਭ ਕੁਝ ਅੱਖੀ ਵੇਖ ਜਾਓ। 

ਉਮੀਦ ਹੈ ਕਿ ਆਪ ਇਸ ਸਕੂਲ ਦਾ ਦੋਰਾ ਜਲਦੀ ਹੀ ਕਰੋਗੇ ਅਤੇ ਇਸ ਮਸਲੇ ਦਾ ਹੱਲ ਕਰੋਂਗੇ

ਧੰਨਵਾਦ ਸਹਿਤ। 

ਆਪ ਜੀ ਦਾ ਵਿਸ਼ਵਾਸ ਪਾਤਰ

ਸੁਬਹਾਨ ਖਾਂ

ਪਿੰਡ ਸ਼ੇਖੂਪੁਰਾ ਤਹਿਸੀਲ ਮਲੇਰਕੋਟਲਾ

 16 ਜੂਨ 2021

Post a Comment

0 Comments